Thursday, May 16, 2024
Home Sport Cheteshwar Pujara: 100ਵਾਂ ਟੈਸਟ ਖੇਡਣ ਤੋਂ ਪਹਿਲਾਂ ਪੁਜਾਰਾ ਦਾ ਵੱਡਾ ਬਿਆਨ, ਕਰ...

Cheteshwar Pujara: 100ਵਾਂ ਟੈਸਟ ਖੇਡਣ ਤੋਂ ਪਹਿਲਾਂ ਪੁਜਾਰਾ ਦਾ ਵੱਡਾ ਬਿਆਨ, ਕਰ ਦਿੱਤੀ ਸਾਰਿਆਂ ਦੀ ਬੋਲਤੀ ਬੰਦ

ਭਾਰਤੀ ਤੇਜ਼ ਬੱਲੇਬਾਜ਼ ਖਿਡਾਰੀ ਚੇਤੇਸ਼ਵਰ ਪੁਜਾਰਾ 17 ਫਰਵਰੀ ਨੂੰ ਦਿੱਲੀ ਵਿੱਚ ਹੋਣ ਜਾ ਰਹੇ ਮੈਚ ਵਿਚ ਆਪਣਾ 100ਵਾਂ ਟੈਸਟ ਖੇਡਣ ਲਈ ਤਿਆਰ ਹਨ।

ਨਵੀਂ ਦਿੱਲੀ : ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਿੱਲੀ ‘ਚ ਆਪਣੇ ਕਰੀਅਰ ਦਾ 100ਵਾਂ ਟੈਸਟ ਮੈਚ ਖੇਡਣ ਜਾ ਰਹੇ ਨੇ। ਜੀ ਹਾਂ ਭਾਰਤੀ ਕ੍ਰਿਕਟਰ ਪੁਜਾਰਾ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਦੇ ਵਿਚ 17 ਫਰਵਰੀ ਨੂੰ ਹੋ ਜਾ ਰਹੇ ਬਾਰਡਰ ਗਾਵਸਕਰ ਟਰਾਫੀ 2023 ਟੂਰਨਾਮੈਂਟ ‘ਚ ਆਸਟ੍ਰੇਲੀਆ ਖਿਲਾਫ ਇਹ ਮੈਚ ਖੇਡਣਗੇ।

ਸੋਸ਼ਲ ਮੀਡੀਆ ਤੋਂ ਹਰ ਪਾਸੇ ਅਫਵਾਹਾਂ ਉੱਡ ਰਹੀਆਂ ਹਨ ਕਿ ਕੀ ਇਹ ਮੈਚ ਪੁਜਾਰਾ ਦੇ ਟੈਸਟ ਕਰੀਅਰ ਦਾ ਆਖਰੀ ਮੈਚ ਹੋਵੇਗਾ। ਚੇਤੇਸ਼ਵਰ ਪੁਜਾਰਾ ਨੇ ਪ੍ਰੈੱਸ ਕਾਨਫਰੰਸ ‘ਚ ਆਪਣੇ ਭਵਿੱਖ ਦੀ ਯੋਜਨਾ ਬਾਰੇ ਦੱਸਿਆ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ‘ਚ ਪੁਜਾਰਾ ਦੇ ਪ੍ਰਦਰਸ਼ਨ ‘ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ।

 

  •  

 

ਪੁਜਾਰਾ ਟੈਸਟ ਕ੍ਰਿਕਟ ‘ਚ ਆਪਣਾ 100ਵਾਂ ਮੈਚ ਖੇਡਣ ਵਾਲਾ 13ਵਾਂ ਭਾਰਤੀ ਖਿਡਾਰੀ ਬਣ ਜਾਣਗੇ । ਪੁਜਾਰਾ ਕੋਲ ਇਸ ਮੈਚ ਵਿੱਚ ਨਵਾਂ ਰਿਕਾਰਡ ਬਣਾਉਣ ਦਾ ਸੁਨਹਿਰੀ ਮੌਕਾ ਹੈ। ਪੁਜਾਰਾ 100ਵੇਂ ਟੈਸਟ ‘ਚ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਜਾਵੇਗਾ। ਹੁਣ ਤੱਕ ਕਿਸੇ ਵੀ ਭਾਰਤੀ ਖਿਡਾਰੀ ਨੇ 100ਵੇਂ ਟੈਸਟ ਮੈਚ ਵਿੱਚ ਸੈਂਕੜਾ ਨਹੀਂ ਲਗਾਇਆ ਹੈ। ਬੀਸੀਸੀਆਈ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਪੁਜਾਰਾ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆ ਰਹੇ ਹਨ। ਚੇਤੇਸ਼ਵਰ ਪੁਜਾਰਾ ਨੇ ਆਪਣੇ 100ਵੇਂ ਟੈਸਟ ਤੋਂ ਬਾਅਦ ਸੰਨਿਆਸ ਲੈਣ ਦੀਆਂ ਖਬਰਾਂ ‘ਤੇ ਰੋਕ ਲਗਾ ਦਿੱਤੀ। ਪੁਜਾਰਾ ਦਾ ਕਹਿਣਾ ਹੈ ਕਿ ਇਹ ਸਭ ਅਟਕਲਾਂ ਹਨ।

ਉਸ ਨੇ ਕਿਹਾ ਕਿ 100ਵਾਂ ਟੈਸਟ ਉਸ ਲਈ ਵੱਡੀ ਪ੍ਰਾਪਤੀ ਹੋਵੇਗੀ। ਇਸ ਤੋਂ ਇਲਾਵਾ ਉਸ ਦਾ ਸੁਪਨਾ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਹੈ। ਪੁਜਾਰਾ ਚਾਹੁੰਦਾ ਹੈ ਕਿ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤ ਕੇ ਖਿਤਾਬ ਆਪਣੇ ਨਾਂ ਕਰੇ। ਪੁਜਾਰਾ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਉਨ੍ਹਾਂ ਦੀ ਹੁਣ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ। ਇਸ ਦੇ ਨਾਲ ਹੀ ਪੁਜਾਰਾ ਦਾ ਸੁਪਨਾ ਹੈ ਕਿ ਟੀਮ ਇੰਡੀਆ ਟੈਸਟ ਕ੍ਰਿਕਟ ‘ਚ ਸਭ ਤੋਂ ਅੱਗੇ ਰਹੇ। ਪੁਜਾਰਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਉਦੋਂ ਇਹ ਨਹੀਂ ਸੋਚਿਆ ਗਿਆ ਸੀ ਕਿ ਉਹ 100ਵਾਂ ਟੈਸਟ ਖੇਡੇਗਾ। ਪਰ ਹੁਣ ਉਸ ਦਾ ਪੂਰਾ ਧਿਆਨ ਦਿੱਲੀ ‘ਚ ਖੇਡੇ ਜਾਣ ਵਾਲੇ ਦੂਜੇ ਟੈਸਟ ‘ਚ ਆਪਣੇ ਪ੍ਰਦਰਸ਼ਨ ‘ਤੇ ਹੈ।

RELATED ARTICLES

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ ਪੋਰਟ ਆਫ ਸਪੇਨ: ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਧਮਕੀ ਮਿਲੀ ਹੈ।...

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ ਫਾਜ਼ਿਲਕਾ : ਰੇਲਵੇ ਦੇ ਆਰ.ਪੀ.ਐੱਫ. ਵਿਚ ਤਾਇਨਾਤ ਹਾਕਮ ਕੰਬੋਜ ਦੀ ਬੇਟੀ...

LEAVE A REPLY

Please enter your comment!
Please enter your name here

- Advertisment -

Most Popular

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

Recent Comments