Sunday, May 19, 2024
Home Health & Fitness Health Tips: ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼, ਦਿਲ ਦੀਆਂ ਨਸਾਂ ਹੋ...

Health Tips: ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼, ਦਿਲ ਦੀਆਂ ਨਸਾਂ ਹੋ ਸਕਦੀਆਂ ਬਲਾਕ

Heart Attack Prevention: ਪਿਛਲੇ ਕੁਝ ਸਮੇਂ ਤੋਂ ਦਿਲ ਦੇ ਦੌਰਾ ਪੈਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਬਹੁਤ ਸਾਰੇ ਲੋਕ ਛੋਟੀ ਉਮਰ ਵਿੱਚ ਹੀ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ। ਇੱਥੋਂ ਤੱਕ ਕਿ ਜੋ ਬਾਹਰੋਂ ਬਹੁਤ ਫਿੱਟ ਦਿਖਾਈ ਦਿੰਦੇ ਹਨ, ਪਰ ਉਨ੍ਹਾਂ ਨੂੰ ਵੀ ਦਿਲ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਹਾਰਟ ਹਾਰਟ ਅਟੈਕ ਕਾਰਨ ਕਈ ਜਾਨਾਂ ਵੀ ਜਾ ਰਹੀਆਂ ਹਨ।

ਸਿਹਤ ਮਾਹਰਾਂ ਅਨੁਸਾਰ ਦਿਲ ਦੀਆਂ ਬਿਮਾਰੀਆਂ ਤੋਂ ਬਾਅਦ Non communicable diseases ਮੌਤ ਦਾ ਕਾਰਨ ਬਣ ਰਹੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਗਲਤ ਖਾਣ-ਪੀਣ ਅਤੇ ਖਰਾਬ ਲਾਈਫਸਟਾਈਲ ਹੈ। ਗਲਤ ਖਾਣ-ਪੀਣ ਨਾਲ ਸਰੀਰ ‘ਚ ਖਰਾਬ ਕੋਲੈਸਟ੍ਰੋਲ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਦਿਲ ਦੀਆਂ ਨਾੜੀਆਂ ਬੰਦ ਹੋ ਜਾਂਦੀਆਂ ਹਨ। ਇਸ ਸਥਿਤੀ ਨੂੰ ਹਾਰਟ ਬਲਾਕੇਜ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਰਹਿੰਦਾ ਹੈ।

ਕੀ ਹੁੰਦਾ ਹੈ ਕਾਰਡੀਅਕ ਅਰੈਸਟ

ਦਿਲ ਦੇ ਇਲੈਕਟ੍ਰੀਕਲ ਸਿਸਟਮ ‘ਚ ਖਰਾਬੀ ਕਾਰਨ ਦਿਲ ਨੂੰ ਕੰਮ ਕਰਨ ‘ਚ ਦਿੱਕਤ ਆਉਂਦੀ ਹੈ। ਅਜਿਹੀ ਹਾਲਤ ਵਿੱਚ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਨੂੰ ਕਾਰਡੀਅਕ ਅਰੈਸਟ ਕਿਹਾ ਜਾਂਦਾ ਹੈ। ਇਹ ਦਿਲ ਦੇ ਦੌਰੇ ਤੋਂ ਵੀ ਵੱਧ ਖਤਰਨਾਕ ਹੈ। ਇਸ ਵਿੱਚ ਕੁਝ ਸਕਿੰਟਾਂ ਵਿੱਚ ਜਾਨ ਚਲੀ ਜਾਂਦੀ ਹੈ।

ਦਿਲ ਦੀਆਂ ਨਸਾਂ ਬਲਾਕ ਹੋਣ ਦੇ ਲੱਛਣ

ਸਿਹਤ ਮਾਹਰਾਂ ਮੁਤਾਬਕ ਦਿਲ ਦੀਆਂ ਨਾੜੀਆਂ ‘ਚ ਬਲਾਕੇਜ ਦੇ ਲੱਛਣ ਆਸਾਨੀ ਨਾਲ ਨਹੀਂ ਮਿਲਦੇ। ਜੇਕਰ ਇਸ ਵੱਲ ਥੋੜ੍ਹਾ ਧਿਆਨ ਦਿੱਤਾ ਜਾਵੇ ਤਾਂ ਇਸ ਦੇ ਲੱਛਣਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਬੀ.ਪੀ., ਮੋਟਾਪਾ, ਸ਼ੂਗਰ ਜਾਂ ਪਹਿਲਾਂ ਹੀ ਦਿਲ ਦੀ ਬਿਮਾਰੀ ਹੈ, ਉਨ੍ਹਾਂ ਨੂੰ ਦਿਲ ਦੇ ਦੌਰੇ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਉਨ੍ਹਾਂ ਨੂੰ ਦਿਲ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।

ਇਹ ਲੱਛਣ ਨਜ਼ਰ ਆਵੇ ਤਾਂ ਹੋ ਜਾਓ ਸਾਵਧਾਨ

ਛਾਤੀ ਵਿੱਚ ਦਰਦ

ਹੱਥਾਂ-ਪੈਰਾਂ ਵਿੱਚ ਸੂਜਨ

ਅਚਾਨਕ ਥਕਾਵਟ ਹੋਣਾ

ਇਸ ਤਰ੍ਹਾਂ ਰੱਖੋ ਆਪਣਾ ਖਿਆਲ

ਸਿਹਤ ਮਾਹਰਾਂ ਅਨੁਸਾਰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਦਿਲ ਦੀਆਂ ਨਾੜੀਆਂ ਵਿੱਚ ਬਲਾਕੇਜ ਨਾ ਹੋਵੇ। ਜਿਸ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਹੈ, ਸਹੀ ਤਰੀਕੇ ਨਾਲ ਖਾਣਾ-ਪੀਣਾ। ਕੋਸ਼ਿਸ਼ ਕਰੋ ਕਿ ਬਾਹਰ ਦੀਆਂ ਚੀਜ਼ਾਂ ਨਾ ਖਾਓ। ਭੋਜਨ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਦੀ ਭਰਪੂਰ ਮਾਤਰਾ ਨੂੰ ਸ਼ਾਮਲ ਕਰੋ। ਕਾਰਬੋਹਾਈਡਰੇਟ ਅਤੇ ਫੈਟ ਤੋਂ ਦੂਰੀ ਬਣਾ ਕੇ ਰੱਖੋ। ਨਮਕ, ਚੀਨੀ ਅਤੇ ਆਟੇ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਬੀ.ਪੀ., ਸ਼ੂਗਰ ਦੇ ਮਰੀਜ਼ ਹੋ ਤਾਂ ਸਮੇਂ-ਸਮੇਂ ‘ਤੇ ਜਾਂਚ ਕਰਵਾਉਂਦੇ ਰਹੋ। ਮੋਟਾਪਾ ਘਟਾਉਣ ਲਈ ਕਸਰਤ ਕਰੋ।

RELATED ARTICLES

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

ਏਮਜ਼ ਦੀ ਸਲਾਹ ’ਤੇ ਤਿਹਾੜ ’ਚ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ

ਏਮਜ਼ ਦੀ ਸਲਾਹ ’ਤੇ ਤਿਹਾੜ ’ਚ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਲੱਡ ਸ਼ੂਗਰ ਵਧਣ ਤੋਂ ਬਾਅਦ ਇਨਸੁਲਿਨ ਦਿੱਤੀ...

ਗ਼ਲਤੀਆਂ ਲਈ ਬਗ਼ੈਰ ਸ਼ਰਤ ਮੁਆਫ਼ੀ ਮੰਗੀ: ਰਾਮਦੇਵ ਤੇ ਬਾਲਕ੍ਰਿਸ਼ਨ ਨੇ ਸੁਪਰੀਮ ਕੋਰਟ ’ਚ ਕਿਹਾ

ਗ਼ਲਤੀਆਂ ਲਈ ਬਗ਼ੈਰ ਸ਼ਰਤ ਮੁਆਫ਼ੀ ਮੰਗੀ: ਰਾਮਦੇਵ ਤੇ ਬਾਲਕ੍ਰਿਸ਼ਨ ਨੇ ਸੁਪਰੀਮ ਕੋਰਟ ’ਚ ਕਿਹਾ ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments