Tuesday, May 7, 2024
Home Health & Fitness ਫ਼ੌਜੀ ਦੀ ਛਾਤੀ 'ਚ ਧੜਕੇਗਾ ਸਬਜ਼ੀ ਵਾਲੇ ਦਾ ਦਿਲ, ਵਿਸ਼ੇਸ਼ ਜਹਾਜ਼ ਰਾਹੀਂ...

ਫ਼ੌਜੀ ਦੀ ਛਾਤੀ ‘ਚ ਧੜਕੇਗਾ ਸਬਜ਼ੀ ਵਾਲੇ ਦਾ ਦਿਲ, ਵਿਸ਼ੇਸ਼ ਜਹਾਜ਼ ਰਾਹੀਂ ਭੇਜਿਆ ਪੁਣੇ

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇਕ ਸਬਜ਼ੀ ਕਾਰੋਬਾਰੀ ਦੀ ਮੌਤ ਤੋਂ ਬਾਅਦ ਉਸ ਦੇ ਅੰਗਦਾਨ ਤੋਂ ਹਾਸਲ ਦਿਲ ਨੂੰ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਸੋਮਵਾਰ ਨੂੰ ਇੰਦੌਰ ਤੋਂ ਪੁਣੇ ਭੇਜਿਆ ਗਿਆ। ਇਹ ਅੰਗ ਦਿਲ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਇਕ ਫੌਜੀ ਦੇ ਸਰੀਰ ‘ਚ ਟਰਾਂਸਪਲਾਂਟ ਕੀਤਾ ਜਾਵੇਗਾ। ਇਹ ਜਾਣਕਾਰੀ ‘ਇੰਦੌਰ ਸੁਸਾਇਟੀ ਫਾਰ ਓਰਗਨ ਡੋਨੇਸ਼ਨ’ ਦੇ ਅਧਿਕਾਰੀਆਂ ਨੇ ਦਿੱਤੀ।

ਜਾਣਕਾਰੀ ਅਨੁਸਾਰ ਸਬਜ਼ੀ ਕਾਰੋਬਾਰੀ ਪ੍ਰਦੀਪ ਆਸਵਾਨੀ (34) ਨੂੰ ਸੜਕ ਹਾਦਸੇ ‘ਚ ਸਿਰ ‘ਤੇ ਗੰਭੀਰ ਸੱਟ ਲੱਗ ਗਈ, ਜਿਸ ਤੋਂ ਬਾਅਦ ਹਸਪਤਾਲ ‘ਚ ਡਾਕਟਰਾਂ ਨੇ ਉਨ੍ਹਾਂ ਨੂੰ ਦਿਮਾਗੀ ਤੌਰ ‘ਤੇ ਮ੍ਰਿਤਕ ਐਲਾਨ ਦਿੱਤਾ। ਆਸਵਾਨੀ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਅੰਗਦਾਨ ਲਈ ਰਾਜ਼ੀ ਹੋ ਗਏ। ਡਾਕਟਰਾਂ ਨੇ ਕਾਰੋਬਾਰੀ ਦੇ ਮ੍ਰਿਤਕ ਸਰੀਰ ‘ਚੋਂ ਦਿਲ, ਲਿਵਰ, ਗੁਰਦੇ ਤੇ ਅੱਖਾਂ ਕੱਢ ਲਈਆਂ। ਉਨ੍ਹਾਂ ਦਾ ਦਿਲ ਸਮੁੰਦਰੀ ਫੌਜ ਦੇ ਡਾਕਟਰਾਂ ਦੀ ਪਾਰਟੀ ਵਿਸ਼ੇਸ਼ ਜਹਾਜ਼ ਰਾਹੀਂ ਪੁਣੇ ਲੈ ਕੇ ਗਈ ਜਿੱਥੇ ਉਸ ਨੂੰ ਇਕ ਫੌਜੀ ਦੇ ਸਰੀਰ ‘ਚ ਟਰਾਂਸਪਲਾਂਟ ਕੀਤਾ ਜਾਵੇਗਾ। ਉਨ੍ਹਾਂ ਦੇ ਗੁਰਦਿਆਂ, ਲਿਵਰ ਤੇ ਅੱਖਾਂ ਨੂੰ ਸਥਾਨਕ ਹਸਪਤਾਲਾਂ ‘ਚ ਲੋੜਵੰਦ ਮਰੀਜ਼ਾਂ ਦੇ ਸਰੀਰ ‘ਚ ਟਰਾਂਸਪਲਾਂਟ ਕੀਤਾ ਜਾਵੇਗਾ।

ਆਪਣੀ ਮੌਤ ਤੋਂ ਬਾਅਦ ਅੰਗਦਾਨ ਰਾਹੀਂ 5 ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਆਸਵਾਨੀ ਦੀ ਦੇਹ ਸ਼ਹਿਰ ਦੇ ਵਿਸ਼ੇਸ਼ ਜੂਪਿਟਰ ਹਸਪਤਾਲ ਤੋਂ ਪੂਰੇ ਸਨਮਾਨ ਨਾਲ ਅੰਤਿਮ ਯਾਤਰਾ ਲਈ ਰਵਾਨਾ ਕੀਤੀ ਗਈ। ਮੱਧ ਪ੍ਰਦੇਸ਼ ਹਥਿਆਰਬੰਦ ਪੁਲਸ ਦੇ ਜਵਾਨਾਂ ਨੇ ਆਸਵਾਨੀ ਨੂੰ ਬਿਗੁਲ ਵਜਾ ਕੇ ਸਲਾਮੀ ਦਿੱਤੀ।

RELATED ARTICLES

ਮੰਤਰੀ ਦੇ ਸੱਕਤਰ ਦੇ ਨੌਕਰ ਘਰੋਂ ‘ਨੋਟਾਂ ਦਾ ਪਹਾੜ’ ਮਿਲਿਆ

ਮੰਤਰੀ ਦੇ ਸੱਕਤਰ ਦੇ ਨੌਕਰ ਘਰੋਂ ‘ਨੋਟਾਂ ਦਾ ਪਹਾੜ’ ਮਿਲਿਆ ਰਾਂਚੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਝਾਰਖੰਡ ਦੇ ਮੰਤਰੀ ਦੇ ਸਕੱਤਰ ਦੇ ਕਥਿਤ ਘਰੇਲੂ ਨੌਕਰ...

ਜੰਮੂ-ਕਸ਼ਮੀਰ ‘ਚ ਫੌਜ ਦੇ ਕਾਫਲੇ ‘ਤੇ ਅੱਤਵਾਦੀ ਹਮਲਾ, ਪੰਜ ਜਵਾਨ ਜ਼ਖਮੀ

ਜੰਮੂ-ਕਸ਼ਮੀਰ 'ਚ ਫੌਜ ਦੇ ਕਾਫਲੇ 'ਤੇ ਅੱਤਵਾਦੀ ਹਮਲਾ, ਪੰਜ ਜਵਾਨ ਜ਼ਖਮੀ ਪੁੰਛ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੂਰਨਕੋਟ 'ਚ ਅੱਤਵਾਦੀਆਂ ਨੇ ਭਾਰਤੀ ਹਵਾਈ ਫ਼ੌਜ...

ਭਾਰਤ ‘ਚ ‘ਸੋਨੇ ਦੀ ਤਸਕਰੀ’ ਕਰਦੀ ਫੜ੍ਹੀ ਗਈ ਅਫ਼ਗ਼ਾਨ ਡਿਪਲੋਮੈਟ, ਦੋਸ਼ਾਂ ਤੋਂ ਬਾਅਦ ਦਿੱਤਾ ਅਸਤੀਫਾ

ਭਾਰਤ 'ਚ 'ਸੋਨੇ ਦੀ ਤਸਕਰੀ' ਕਰਦੀ ਫੜ੍ਹੀ ਗਈ ਅਫ਼ਗ਼ਾਨ ਡਿਪਲੋਮੈਟ, ਦੋਸ਼ਾਂ ਤੋਂ ਬਾਅਦ ਦਿੱਤਾ ਅਸਤੀਫਾ ਮੁੰਬਈ: ਮੁੰਬਈ ਵਿੱਚ ਅਫਗਾਨਿਸਤਾਨ ਕੌਂਸਲੇਟ ਦੀ ਕੌਂਸਲੇਟ ਜਨਰਲ ਜ਼ਕੀਆ ਵਾਰਦਕ...

LEAVE A REPLY

Please enter your comment!
Please enter your name here

- Advertisment -

Most Popular

ਮੰਤਰੀ ਦੇ ਸੱਕਤਰ ਦੇ ਨੌਕਰ ਘਰੋਂ ‘ਨੋਟਾਂ ਦਾ ਪਹਾੜ’ ਮਿਲਿਆ

ਮੰਤਰੀ ਦੇ ਸੱਕਤਰ ਦੇ ਨੌਕਰ ਘਰੋਂ ‘ਨੋਟਾਂ ਦਾ ਪਹਾੜ’ ਮਿਲਿਆ ਰਾਂਚੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਝਾਰਖੰਡ ਦੇ ਮੰਤਰੀ ਦੇ ਸਕੱਤਰ ਦੇ ਕਥਿਤ ਘਰੇਲੂ ਨੌਕਰ...

ਨਵਜੋਤ ਸਿੱਧੂ ਨੂੰ ਚੋਣ ਪ੍ਰਚਾਰ ਵਿੱਚ ਲਿਆਉਣਾ ਜ਼ਰੂਰੀ: ਪਰਗਟ ਸਿੰਘ

ਨਵਜੋਤ ਸਿੱਧੂ ਨੂੰ ਚੋਣ ਪ੍ਰਚਾਰ ਵਿੱਚ ਲਿਆਉਣਾ ਜ਼ਰੂਰੀ: ਪਰਗਟ ਸਿੰਘ ਪਟਿਆਲਾ: ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਵਿਰੋਧੀ ਜ਼ਿਲ੍ਹਾ ਯੂਥ ਪ੍ਰਧਾਨ ਸੰਜੀਵ ਕੁਮਾਰ...

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ ਪੋਰਟ ਆਫ ਸਪੇਨ: ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਧਮਕੀ ਮਿਲੀ ਹੈ।...

ਤੀਜੀ ਵਾਰ ਪੁਲਾੜ ’ਚ ਜਾਵੇਗੀ ਸੁਨੀਤਾ ਵਿਲੀਅਮਜ਼

ਤੀਜੀ ਵਾਰ ਪੁਲਾੜ ’ਚ ਜਾਵੇਗੀ ਸੁਨੀਤਾ ਵਿਲੀਅਮਜ਼ ਵਾਸ਼ਿੰਗਟਨ: ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਮੁੜ ਪੁਲਾੜ ਵਿੱਚ ਜਾਣ ਲਈ ਤਿਆਰ ਹੈ। ਇਸ ਵਾਰ ਬੁਚ ਵਿਲਮੋਰ ਵੀ...

Recent Comments