Sunday, May 19, 2024
Home Health & Fitness ਬਵਾਸੀਰ ਜਾਂ ਫਿਰ ਕੈਂਸਰ ਦੀ ਸ਼ੁਰੂਆਤ, ਜਾਣੋ ਇਸ ਦੇ ਲੱਛਣ

ਬਵਾਸੀਰ ਜਾਂ ਫਿਰ ਕੈਂਸਰ ਦੀ ਸ਼ੁਰੂਆਤ, ਜਾਣੋ ਇਸ ਦੇ ਲੱਛਣ

Bowel Cancer: ਜ਼ਿਆਦਾਤਰ ਲੋਕ ਅੰਤੜੀ ਦੇ ਕੈਂਸਰ ਅਤੇ ਬਵਾਸੀਰ ਨੂੰ ਇੱਕ ਵਰਗਾ ਇਸ ਲਈ ਸਮਝਦੇ ਹਨ, ਕਿਉਂਕਿ ਦੋਹਾਂ ਬਿਮਾਰੀਆਂ ਦੇ ਲੱਛਣ ਇੱਕ ਵਰਗੇ ਹੁੰਦੇ ਹਨ। ਗੁੱਦੇ ਦੇ ਖੇਤਰ ਵਿੱਚ ਗੰਢ ਅਤੇ ਮੱਲ ਵਿੱਚੋਂ ਖੂਨ ਨਿਕਲਣਾ ਦੋਵੇਂ ਬਿਮਾਰੀਆਂ ਲਈ ਆਮ ਹਨ। ਬਵਾਸੀਰ ਕੈਂਸਰ ਨਾਲੋਂ ਜ਼ਿਆਦਾ ਆਮ ਅਤੇ ਘੱਟ ਗੰਭੀਰ ਹੈ, ਲੋਕ ਇਸ ਬਾਰੇ ਕੈਂਸਰ ਨਾਲੋਂ ਜ਼ਿਆਦਾ ਸੋਚਦੇ ਹਨ।

ਬਵਾਸੀਰ ਗੁੱਦੇ ਦੇ ਅੰਦਰ ਸੁੱਜੀਆਂ ਹੋਈਆਂ ਨਾੜੀਆਂ ਹਨ। ਜਦੋਂ ਇਨ੍ਹਾਂ ਨਾੜੀਆਂ ਵਿੱਚ ਜਲਣ ਹੁੰਦੀ ਹੈ, ਜਾਂ ਤਾਂ ਕਬਜ਼ ਜਾਂ ਸਖ਼ਤ ਮਲ ਕਾਰਨ, ਉਹ ਫਟ ਜਾਂਦੀਆਂ ਹਨ ਅਤੇ ਖੂਨ ਵਹਿਣ ਲੱਗ ਜਾਂਦਾ ਹੈ। ਕਈ ਵਾਰ ਇਨ੍ਹਾਂ ਸੁੱਜੀਆਂ ਨਾੜੀਆਂ ਵਿੱਚ ਖੁਜਲੀ ਵੀ ਹੁੰਦੀ ਹੈ। ਕੈਂਸਰ ਉਦੋਂ ਹੁੰਦਾ ਹੈ ਜਦੋਂ ਸਰੀਰ ਦੇ ਕਿਸੇ ਖਾਸ ਹਿੱਸੇ ਵਿੱਚ ਸੈੱਲ ਬੇਕਾਬੂ ਹੋ ਕੇ ਵਧਣ ਲੱਗਦੇ ਹਨ।

ਅੰਤੜੀਆਂ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਕੀ ਹਨ?

ਬਵਾਸੀਰ ਦੇ ਆਮ ਲੱਛਣ ਗੁੱਦੇ ਦੇ ਨੇੜੇ ਖੁਜਲੀ ਜਾਂ ਜਲਨ ਹੋਣਾ ਹੈ, ਜੋ ਕਿ ਪੈਖਾਨੇ ਦੇ ਦੌਰਾਨ ਵਿਗੜ ਜਾਂਦੇ ਹਨ, ਗੁੱਦੇ ਵਿੱਚੋਂ ਖੂਨ ਨਿਕਲਣਾ ਅਤੇ ਮਲ ਵਿੱਚ ਖੂਨ ਆਉਣਾ। ਅੰਤੜੀ ਦੇ ਕੈਂਸਰ ਦੇ ਆਮ ਲੱਛਣ ਹੁੰਦੇ ਹਨ, ਪਖਾਨੇ ਵਿੱਚ ਖੂਨ ਵਗਣਾ, ਗੁੱਦੇ ਦੇ ਖੇਤਰ ਵਿੱਚੋਂ ਖੂਨ ਵਗਣਾ, ਬਹੁਤ ਜ਼ਿਆਦਾ ਥਕਾਵਟ, ਭਾਰ ਘਟਣਾ ਹੁੰਦੇ ਹਨ।

ਅੰਤੜੀ ਦਾ ਕੈਂਸਰ, ਜੋ ਕਿ ਪਾਚਨ ਤੰਤਰ ਦੇ ਨਿਚਲੇ ਭਾਗ ਚੋਂ ਸ਼ੁਰੂ ਹੁੰਦਾ ਹੈ। ਲਗਾਤਾਰ ਢਿੱਡ ਵਿੱਚ ਦਰਦ, ਮਲ ਵਿੱਚ ਖੂਨ ਆਉਣਾ, ਅਸਲ ਵਿੱਚ ਅੰਤੜੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਹਨ। ਬਲੋਟਿੰਗ ਜੋ ਖਾਣ ਨਾਲ ਸ਼ੁਰੂ ਹੁੰਦੀ ਹੈ, ਭੁੱਖ ਨਾ ਲੱਗਣਾ, ਗੁੱਦੇ ਦੇ ਖੇਤਰ ਵਿੱਚ ਦਰਦ, ਨਿਚਲੇ ਪਾਚਨ ਤੰਤਰ ਵਿੱਚ ਕੈਂਸਰ ਦੇ ਵਾਧੇ ਨੂੰ ਦਰਸਾਉਂਦਾ ਹੈ।

ਅੰਤੜੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ

ਲਗਾਤਾਰ ਪੇਟ ਵਿੱਚ ਦਰਦ ਹੋਣਾ, ਵਾਰ-ਵਾਰ ਟਾਇਲਟ ਕਰਨ ਦੀ ਇੱਛਾ ਹੋਣਾ, ਅੰਤੜੀ ਦੇ ਕੈਂਸਰ ਦੇ ਕੁਝ ਲੱਛਣ ਹਨ ਜੋ ਘੱਟ ਮਹੱਤਵਪੂਰਨ ਲੱਗਦੇ ਹਨ। ਇਹ ਲੱਛਣ ਬਿਮਾਰੀ ਦੇ ਸ਼ੁਰੂਆਤੀ ਲੱਛਣ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜਦੋਂ ਇਹ ਲੱਛਣ ਵਧਦੇ ਹਨ ਅਤੇ ਕੈਂਸਰ ਸੈੱਲਾਂ ਨੂੰ ਸਰੀਰ ਵਿੱਚ ਤੇਜ਼ੀ ਨਾਲ ਵਧਣ ਦਾ ਮੌਕਾ ਦਿੰਦੇ ਹਨ। ਅੰਤੜੀਆਂ ਦਾ ਕੈਂਸਰ ਇੱਕ ਅਜਿਹਾ ਕੈਂਸਰ ਹੈ ਜਿਸ ਦੇ ਹਰ ਸਾਲ ਲੱਖਾਂ ਤੋਂ ਵੱਧ ਲੋਕ ਸ਼ਿਕਾਰ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਸ਼ੁਰੂਆਤੀ ਲੱਛਣਾਂ ਵਿੱਚੋਂ ਕਿਸੇ ਦਾ ਸਾਹਮਣਾ ਕਰ ਰਹੇ ਹੋ, ਤਾਂ ਸਮੇਂ ਸਿਰ ਡਾਕਟਰ ਤੋਂ ਜਾਂਚ ਕਰਵਾਓ।

RELATED ARTICLES

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...

ਏਮਜ਼ ਦੀ ਸਲਾਹ ’ਤੇ ਤਿਹਾੜ ’ਚ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ

ਏਮਜ਼ ਦੀ ਸਲਾਹ ’ਤੇ ਤਿਹਾੜ ’ਚ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਲੱਡ ਸ਼ੂਗਰ ਵਧਣ ਤੋਂ ਬਾਅਦ ਇਨਸੁਲਿਨ ਦਿੱਤੀ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments