Sunday, May 19, 2024
Home Article ਬੁੱਢਾ ਨਹੀਂ ਹੋਣਾ ਚਾਹੁੰਦਾ ਇਹ ਸ਼ਖਸ, 18 ਸਾਲ ਦਾ ਜਵਾਨ ਰਹਿਣ ਲਈ...

ਬੁੱਢਾ ਨਹੀਂ ਹੋਣਾ ਚਾਹੁੰਦਾ ਇਹ ਸ਼ਖਸ, 18 ਸਾਲ ਦਾ ਜਵਾਨ ਰਹਿਣ ਲਈ ਹਰ ਸਾਲ ਖਰਚਦਾ ਹੈ 16 ਕਰੋੜ

ਫਿੱਟ ਰਹਿਣ ਅਤੇ ਜਵਾਨ ਦਿੱਸਣ ਲਈ ਲੋਕ ਬਹੁਤ ਸਾਰੇ ਪਾਪੜ ਵੇਲਦੇ ਹਨ। ਕੁਝ ਘੰਟਿਆਂ ਤੱਕ ਜਿੰਮ ‘ਚ ਪਸੀਨਾ ਵਹਾਉਂਦੇ ਹਨ ਅਤੇ ਕੁਝ ਜਵਾਨ ਦਿਖਣ ਲਈ ਯੋਗਾ ਦਾ ਸਹਾਰਾ ਲੈਂਦੇ ਹਨ। ਬੁਢਾਪੇ ਤੋਂ ਹਰ ਕੋਈ ਡਰਦਾ ਹੈ।

ਇਹੀ ਕਾਰਨ ਹੈ ਕਿ ਕੋਈ ਵੀ ਬੁੱਢਾ ਨਹੀਂ ਹੋਣਾ ਚਾਹੁੰਦਾ। ਹਮੇਸ਼ਾ ਹੀ 18 ਸਾਲ ਦਾ ਜਵਾਨ ਬਣੇ ਰਹਿਣ ਲਈ 45 ਸਾਲਾ ਕਰੋੜਪਤੀ ਉਦਯੋਗਪਤੀ ਵੱਲੋਂ ਅਪਣਾਇਆ ਗਿਆ ਤਰੀਕਾ ਕਾਫੀ ਮਹਿੰਗਾ ਅਤੇ ਅਜੀਬ ਹੈ।

ਜਵਾਨ ਰਹਿਣ ਲਈ ਉਹ 30 ਮੈਡੀਕਲ ਪੇਸ਼ੇਵਰਾਂ ਦੀ ਟੀਮ ਦੀਆਂ ਸੇਵਾਵਾਂ ਲੈ ਰਿਹਾ ਹੈ।

ਇਸ ਉਤੇ ਉਹ ਸਾਲਾਨਾ 16 ਕਰੋੜ ਰੁਪਏ ਖਰਚ ਕਰ ਰਿਹਾ ਹੈ।ਕੈਲੀਫੋਰਨੀਆ ਨਿਵਾਸੀ ਬ੍ਰਾਇਨ ਜਾਨਸਨ (Bryan Johnson) ਇਕ ਕਰੋੜਪਤੀ ਉਦਯੋਗਪਤੀ ਹੈ। ਉਹ ਬਾਇਓਟੈਕ ਕੰਪਨੀ ਕਰਨਲਕੋ ਦਾ ਮਾਲਕ ਹੈ।

ਬ੍ਰਾਇਨ ਜਾਨਸਨ ਦਾ ਦਾਅਵਾ ਹੈ ਕਿ ਉਸ ਨੇ ਸਖਤ ਰੁਟੀਨ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਬੁਢਾਪੇ ਤੋਂ ਰੋਕਿਆ ਹੈ। ਉਸ ਕੋਲ ਇਕ 18 ਸਾਲ ਦੇ ਨੌਜਵਾਨ ਜਿੰਨੀ ਸਰੀਰਕ ਤਾਕਤ ਹੈ, ਜਦੋਂ ਕਿ ਉਸ ਦਾ ਦਿਲ 45 ਸਾਲ ਦੀ ਉਮਰ ਵਿੱਚ ਵੀ ਇੱਕ ਸਿਹਤਮੰਦ 37 ਸਾਲ ਦੇ ਆਦਮੀ ਵਰਗਾ ਹੈ। ਇੰਨਾ ਹੀ ਨਹੀਂ ਜਾਨਸਨ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਸਕਿਨ ਨੂੰ 28 ਸਾਲ ਦੇ ਆਦਮੀ ਵਰਗਾ ਬਣਾਇਆ ਹੈ।

ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ
ਉਹ ਹਮੇਸ਼ਾ 18 ਸਾਲ ਦਾ ਦਿਖਣ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਇੱਕ ਮਹਿੰਗੇ ਡਾਕਟਰੀ ਰੁਟੀਨ ਨੂੰ ਅਪਣਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਨਸਨ ਆਪਣੀ ਇੱਛਾ ਪੂਰੀ ਕਰਨ ਲਈ 30 ਮੈਡੀਕਲ ਪੇਸ਼ੇਵਰਾਂ ਦੀਆਂ ਸੇਵਾਵਾਂ ਲੈ ਰਿਹਾ ਹੈ। ਫਿਜ਼ੀਸ਼ੀਅਨ ਓਲੀਵਰ ਜ਼ੋਲਮੈਨ ਇਸ ਟੀਮ ਦੀ ਅਗਵਾਈ ਕਰ ਰਹੇ ਹਨ। ਓਲੀਵਰ ਰੀਜਨਰੇਟਿਵ ਦਵਾਈ ਦਾ ਮਾਹਰ ਹੈ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਉਹ ਜਾਨਸਨ ਦੇ ਅੰਗਾਂ ਦੀ ਉਮਰ ਵਧਣ ਤੋਂ ਰੋਕ ਦੇਣਗੇ।

RELATED ARTICLES

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments