Sunday, May 19, 2024
Home Business LIC ਆਧਾਰ ਸ਼ਿਲਾ ਪਾਲਿਸੀ: ਬੱਚਿਆਂ ਨੂੰ 8 ਲੱਖ ਤੱਕ ਕਮਾਉਣ ਦਾ ਮੌਕਾ...

LIC ਆਧਾਰ ਸ਼ਿਲਾ ਪਾਲਿਸੀ: ਬੱਚਿਆਂ ਨੂੰ 8 ਲੱਖ ਤੱਕ ਕਮਾਉਣ ਦਾ ਮੌਕਾ ਦੇ ਰਹੀ ਇਹ ਲਾਹੇਵੰਦ ਸਕੀਮ

LIC (ਭਾਰਤੀ ਜੀਵਨ ਬੀਮਾ ਨਿਗਮ) ਹਰੇਕ ਸਮਾਜਿਕ ਸਮੂਹ ਨੂੰ ਆਪਣੀਆਂ ਪਾਲਿਸਿਜ਼ ਦੁਆਰਾ ਕਵਰ ਕਰਦੀ ਹੈ। LIC ਹਰੇਕ ਉਮਰ ਵਰਗ ਦੇ ਲਈ ਵੱਖ ਵੱਧ ਪਾਲਿਸੀ ਲੈ ਕੇ ਆਉਂਦੀ ਹੈ ਅਜਿਹੇ ‘ਚ ਬੱਚਿਆਂ ਦੇ ਲਈ ਖਾਸ ਇੱਕ ਪਾਲਿਸੀ ਹੈ ਜੋਕਿ ਉਨ੍ਹਾਂ ਨੂੰ ਵੱਡੇ ਹੋਣ ਤੱਕ 8 ਲੱਖ ਰੁਪਏ ਇੱਕ ਜਮਾ ਕਰਨ ਦਾ ਮੌਕਾ ਦੇ ਰਹੀ ਹੈ। LIC ਆਧਾਰ ਸ਼ਿਲਾ ਪਾਲਿਸੀ ਘੱਟ ਅਤੇ ਮੱਧ ਆਮਦਨੀ ਸਮੂਹ ਲਈ ਹੈ ਜੋਕਿ 75,000 ਰੁਪਏ ਦੀ ਘੱਟੋ-ਘੱਟ ਬੀਮੇ ਦੀ ਰਕਮ ਅਤੇ ਵੱਧ ਤੋਂ ਵੱਧ 3 ਲੱਖ ਰੁਪਏ ਦੀ ਬੀਮੇ ਦੀ ਰਕਮ ਦੀ ਪੇਸ਼ਕਸ਼ ਕਰਦੀ ਹੈ।

LIC ਆਧਾਰ ਸ਼ਿਲਾ ਯੋਜਨਾ ਜ਼ਿਆਦਾਤਰ ਯੋਜਨਾਵਾਂ ਵਾਂਗ, ਇਹ ਲੰਬੇ ਸਮੇਂ ਲਈ ਇੱਕ ਨਿਵੇਸ਼ ਹੈ ਜਿਸ ‘ਚ ਤੁਸੀਂ ਹਰ ਰੋਜ਼ ਔਸਤਨ ਰਕਮ ਦਾ ਨਿਵੇਸ਼ ਕਰ ਸਕਦੇ ਹੋ। ਇਹ ਮੌਤ ਕਵਰ ਦੀ ਵੀ ਪੇਸ਼ਕਸ਼ ਕਰਦੀ ਹੈ। LIC ਆਧਾਰ ਸ਼ਿਲਾ ਯੋਜਨਾ ਦੇ ਤਹਿਸ ਹਰ ਰੋਜ਼ 58 ਰੁਪਏ ਦਾ ਨਿਵੇਸ਼ ਕਰਨ ਵਾਲੇ ਵਿਅਕਤੀ ਨੂੰ ਲੱਖਾਂ ਰੁਪਏ ਮਿਲਣਗੇ।

ਤਾਂ ਆਉ ਇਸ ਸਕੀਮ ਦੇ ਮੁੱਖ ਭਾਗਾਂ ਬਾਰੇ ਜਾਂਦੇ ਹਾਂ:

LIC ਆਧਾਰ ਸ਼ਿਲਾ ਪਾਲਿਸੀ ਲਈ ਸਿਰਫ਼ ਔਰਤਾਂ ਹੀ ਯੋਗ ਹਨ। ਪਾਲਿਸੀ ‘ਚ ਇਨਵੈਸਟ ਕਰਨ ਲਈ ਘੱਟੋ ਘੱਟ ਉਮਰ 8 ਸਾਲ ਅਤੇ ਵੱਧ ਤੋਂ ਵੱਧ 55 ਸਾਲ ਦੀ ਉਮਰ ਸ਼ਾਮਲ ਹੈ। ਪਾਲਿਸੀ ਦੀ ਮਿਆਦ ਦਸ ਤੋਂ ਵੀਹ ਸਾਲ ਹੈ। ਜੇਕਰ ਤੁਸੀਂ 58 ਰੁਪਏ ਪ੍ਰਤੀ ਦਿਨ ਦੀ ਦਰ ਨਾਲ ਨਿਵੇਸ਼ ਕਰਦੇ ਹੋ ਅਤੇ 20 ਸਾਲ ਤੱਕ ਜੀਉਂਦੇ ਹੋ, ਤਾਂ ਤੁਸੀਂ 21918 ਰੁਪਏ ਦਾ ਸਾਲਾਨਾ ਨਿਵੇਸ਼ ਕੀਤਾ ਹੈ। ਤੁਹਾਡਾ ਸ਼ੁਰੂਆਤੀ ਨਿਵੇਸ਼ 20 ਸਾਲਾਂ ਬਾਅਦ ਵਧ ਕੇ 429392 ਰੁਪਏ ਹੋ ਜਾਵੇਗਾ। ਸਕੀਮ ਦੀ ਮਿਆਦ ਪੂਰੀ ਹੋਣ ‘ਤੇ ਤੁਹਾਨੂੰ 794000 ਰੁਪਏ ਮਿਲਣਗੇ।

LIC ਆਧਾਰਸ਼ਿਲਾ ਯੋਜਨਾ ਦੇ ਤਹਿਤ, ਪਾਲਿਸੀਧਾਰਕ ਨੂੰ ਟੈਕਸ ਲਾਭ, ਫ੍ਰੀ ਲੁੱਕ ਪੀਰੀਅਡ, ਗ੍ਰੇਸ ਪੀਰੀਅਡ, ਲੋਨ ਅਤੇ ਮੈਚਿਓਰਿਟੀ ਬੈਨੀਫਿਟ ਵਰਗੇ ਲਾਭ ਮਿਲਦੇ ਹਨ। ਆਧਾਰ ਸ਼ਿਲਾ ਯੋਜਨਾ ਵਿੱਚ ਜਮ੍ਹਾਂ ਕੀਤੇ ਪ੍ਰੀਮੀਅਮ ਨੂੰ ਟੈਕਸ ਲਾਭ ਵਜੋਂ ਇਨਕਮ ਟੈਕਸ ਐਕਟ ਦੀ ਧਾਰਾ 80C ਦੇ ਤਹਿਤ ਟੈਕਸ ਤੋਂ ਛੋਟ ਹੈ ਅਤੇ ਮੈਚਿਓਰਿਟੀ ਦੀ ਰਕਮ ਵੀ ਧਾਰਾ 10(10D) ਦੇ ਤਹਿਤ ਟੈਕਸ ਮੁਕਤ ਹੈ। ਮੌਤ ਦੇ ਕਲੇਮ ‘ਤੇ ਵੀ ਕੋਈ ਟੈਕਸ ਲਾਗੂ ਨਹੀਂ ਹੋਵੇਗਾ।

ਫ੍ਰੀ ਲੁੱਕ ਪੀਰੀਅਡ ਦੇ ਤਹਿਤ, ਜੇਕਰ ਪਾਲਿਸੀ ਧਾਰਕ ਪਾਲਿਸੀ ਖਰੀਦਣ ਤੋਂ ਬਾਅਦ ਪਾਲਿਸੀ ਨੂੰ ਰੱਦ ਕਰਨਾ ਚਾਹੁੰਦਾ ਹੈ, ਤਾਂ ਪਾਲਿਸੀ ਨੂੰ 15 ਦਿਨਾਂ ਦੇ ਅੰਦਰ ਰੱਦ ਕੀਤਾ ਜਾ ਸਕਦਾ ਹੈ। ਇਸ ਪਾਲਿਸੀ ‘ਤੇ 3 ਸਾਲਾਂ ਤੱਕ ਲਗਾਤਾਰ ਪ੍ਰੀਮੀਅਮ ਅਦਾ ਕਰਨ ਤੋਂ ਬਾਅਦ ਵੀ ਕਰਜ਼ਾ ਲਿਆ ਜਾ ਸਕਦਾ ਹੈ। ਜੇਕਰ ਤੁਸੀਂ 3 ਸਾਲਾਂ ਲਈ ਪ੍ਰੀਮੀਅਮ ਦਾ ਭੁਗਤਾਨ ਕਰਨ ਤੋਂ ਪਹਿਲਾਂ ਇਸ ਪਾਲਿਸੀ ਨੂੰ ਸਮਰਪਣ ਕਰਦੇ ਹੋ, ਤਾਂ ਤੁਹਾਨੂੰ ਕੋਈ ਸਮਰਪਣ ਮੁੱਲ ਨਹੀਂ ਮਿਲੇਗਾ। ਤੁਸੀਂ LIC ਦੇ ਆਧਾਰ ਸ਼ਿਲਾ ਲਿੰਕ ਤੋਂ LIC ਦੀ ਆਧਾਰ ਸ਼ਿਲਾ ਯੋਜਨਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

RELATED ARTICLES

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments