Sunday, May 19, 2024
Home Article ਇਸ ਖਾਸ ਕਲੀਨਰ ਨਾਲ ਬਾਥਰੂਮ ਦੇ ਫਰਸ਼ ਅਤੇ ਟਾਇਲਾਂ ਨੂੰ ਬਣਾਓ ਚਮਕਦਾਰ

ਇਸ ਖਾਸ ਕਲੀਨਰ ਨਾਲ ਬਾਥਰੂਮ ਦੇ ਫਰਸ਼ ਅਤੇ ਟਾਇਲਾਂ ਨੂੰ ਬਣਾਓ ਚਮਕਦਾਰ

ਅੱਜ ਕੱਲ੍ਹ ਹਰ ਘਰ ਵਿੱਚ ਕਿਚਨ ਤੋਂ ਲੈ ਕੇ ਬਾਥਰੂਮ ਦੀਆ ਦੀਵਾਰਾਂ ਤੱਕ ਟਾਇਲਾਂ ਦੀ ਹੀ ਵਰਤੋਂ ਹੁੰਦੀ ਹੈ। ਫਰਸ਼ ਨੂੰ ਸਮੇਂ-ਸਮੇਂ ‘ਤੇ ਸਾਫ਼ ਕਰਨਾ ਜਰੂਰੀ ਹੈ। ਖਾਸ ਕਰਕੇ ਬਾਥਰੂਮ ਦੀ ਸਫਾਈ ਦਾ ਖਾਸ ਖਿਆਲ ਰੱਖਣਾ ਜਰੂਰੀ ਹੈ। ਬਾਥਰੂਮ ਦੀਆਂ ਟਾਇਲਾਂ ਅਕਸਰ ਪਾਣੀ ਦੀ ਜ਼ਿਆਦਾ ਵਰਤੋਂ ਕਾਰਨ ਜਲਦੀ ਗੰਦੀਆ ਹੋ ਜਾਂਦੀਆਂ ਹਨ ਨਾਲ ਹੀ ਧੱਬੇ ਵੀ ਪੈ ਜਾਂਦੇ ਹਨ।

ਗੰਦਗੀ ਕਾਰਨ ਬਾਥਰੂਮ ‘ਚ ਬੀਮਾਰੀਆਂ ਫੈਲਾਉਣ ਵਾਲੇ ਕੀਟਾਣੂ ਵੀ ਵਧ ਜਾਂਦੇ ਹਨ , ਜੋ ਸਿਹਤ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੇ ਹਨ। ਇਸ ਲਈ ਇਸ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ।

ਬਾਥਰੂਮ ਦੀ ਸਫਾਈ ਲਈ ਅਸੀਂ ਕਈ ਤਰਾਂ ਦੇ ਪ੍ਰੋਡਕਟ ਅਤੇ ਕੈਮੀਕਲ ਵਰਤਦੇ ਹਾਂ। ਪਰ ਕੋਈ ਖਾਸ ਨਤੀਜਾ ਨਹੀਂ ਮਿਲਦਾ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਟਿਪਸ ਤੇ ਕੈਮੀਕਲਾਂ ਬਾਰੇ ਦਸਾਂਗੇ, ਜਿਸ ਨਾਲ ਬਾਥਰੂਮ ਬੜੀ ਆਸਾਨੀ ਨਾਲ ਚਮਕ ਜਾਏਗਾ।

*ਹਾਈਡ੍ਰੋਜਨ ਪੈਰੋਆਕਸਾਈਡ(Hydrogen Peroxide)

ਇਹ ਇੱਕ ਬਹੁਤ ਹੀ ਵਧੀਆ ਕੈਮੀਕਲ ਹੈ ਜੋ ਸਾਨੂੰ ਕਿਸੇ ਵੀ ਮੈਡੀਕਲ ਸਟੋਰ ਤੋਂ 30 ਤੋਂ 40 ਰੁਪਏ ਵਿੱਚ ਮਿਲ ਜਾਵੇਗਾ। ਇਸ ਨਾਲ ਬਾਥਰੂਮ ਦੀਆ ਟਾਇਲਾਂ, ਮਾਰਬਲ ਅਤੇ ਦੀਵਾਰਾਂ ਤੇ ਲੱਗੇ ਜ਼ਿੱਦੀ ਧੱਬੇ ਨਿਸ਼ਾਨ ਸਭ ਚੰਗੀ ਤਰਾਂ ਸਾਫ ਹੋ ਜਾਂਦੇ ਹਨ। ਇਸ ਤੋਂ ਇਲਾਵਾ ਜੇ ਕਿਚਨ ਦੇ ਸਿੰਕ ਵਿੱਚੋਂ ਬਦਬੂ ਆ ਰਹੀ ਹੋਏ ਤਾਂ ਇਹ ਉਸ ਵਿੱਚ ਵੀ ਮਦਦਗਾਰ ਸਾਬਤ ਹੋਏਗਾ। ਇਸ ਨਾਲ ਰੋਗ ਫੈਲਾਉਣ ਵਾਲੇ ਕੀਟਾਣੂ ਵੀ ਖਤਮ ਹੋ ਜਾਂਦੇ ਹਨ।

ਹਾਈਡ੍ਰੋਜਨ ਪੈਰੋਆਕਸਾਈਡਨਾਲ ਬਾਥਰੂਮ ਨੂੰ ਸਾਫ਼ ਕਰਨ ਤਰੀਕਾ

1. ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਲਓ।

2. ਫਿਰ ਇਸ ‘ਚ ਥੋੜ੍ਹੀ ਮਾਤਰਾ ਵਿਚ ਹਾਈਡ੍ਰੋਜਨ ਪੈਰੋਆਕਸਾਈਡਮਿਲਾ ਕੇ ਪਤਲਾ ਘੋਲ ਤਿਆਰ ਕਰੋ।

3.ਗੰਦੇ ਫਰਸ਼ ਤੇ ਇਸ ਘੋਲ ਨੂੰ ਬੁਰਸ਼ ਦੀ ਮਦਦ ਨਾਲ ਲਗਾਓ ਤੇ 5 ਮਿੰਟ ਲਈ ਇਸੇ ਤਰਾਂ ਛੱਡ ਦਿਓ।

4.ਫਿਰ ਇਸਨੂੰ ਬੁਰਸ਼ ਨਾਲ ਰਗੜ ਕੇ ਸਾਫ ਕਰੋ ਅਤੇ ਕਿਸੇ ਕੱਪੜੇ ਜਾਂ ਸਪੰਜ ਨਾਲ ਸਾਫ ਕਰ ਦਿਓ।

ਇਸ ਦੇ ਨਾਲ ਤੁਹਾਡਾ ਘਰ,ਬਾਥਰੂਮ,ਕਿਚਨ ਸਭ ਬਿਲਕੁਲ ਨਵੇਂ ਵਾਂਗ ਚਮਕੇਗਾ। ਹਾਈਡ੍ਰੋਜਨ ਪੈਰੋਆਕਸਾਈਡਦੇ ਘੋਲ ਨੂੰ ਹਰ ਰੋਜ਼ ਇਸਤੇਮਾਲ ਕਰਨ ਦੀ ਲੋੜ ਨਹੀਂ ਹੈ। ਇਸ ਦਾ ਪ੍ਰਯੋਗ 1-2 ਮਹੀਨਿਆਂ ਬਾਅਦ ਵੀ ਅਸਰਦਾਰ ਨਤੀਜੇ ਦਿੰਦਾ ਹੈ।

RELATED ARTICLES

ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਘਰ ਧੀ ਨੇ ਜਨਮ ਲਿਆ

ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਘਰ ਧੀ ਨੇ ਜਨਮ ਲਿਆ ਮੁਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ...

ਜਲੰਧਰ ਤੋਂ ‘ਆਪ’ ਦੇ ਲੋਕ ਸਭਾ ਮੈਂਬਰ ਰਿੰਕੂ ਤੇ ਵਿਧਾਇਕ ਅੰਗੂਰਾਲ ਭਾਜਪਾ ’ਚ ਸ਼ਾਮਲ

ਜਲੰਧਰ ਤੋਂ ‘ਆਪ’ ਦੇ ਲੋਕ ਸਭਾ ਮੈਂਬਰ ਰਿੰਕੂ ਤੇ ਵਿਧਾਇਕ ਅੰਗੂਰਾਲ ਭਾਜਪਾ ’ਚ ਸ਼ਾਮਲ ਜਲੰਧਰ: ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਨੇ ਅੱਜ ਆਮ...

ਲੰਬੇ ਸਮੇਂ ਤੋਂ ਖੰਘ ਤੋਂ ਹੋ ਪ੍ਰੇਸ਼ਾਨ, ਤਾਂ ਜ਼ਰੂਰ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ

ਬਦਲਦੇ ਮੌਸਮ 'ਚ ਜ਼ੁਕਾਮ-ਖੰਘ ਬਹੁਤ ਆਮ ਹੈ ਕਿਉਂਕਿ ਇਸ ਮੌਸਮ 'ਚ ਜ਼ੁਕਾਮ-ਖੰਘ ਹੋ ਜਾਂਦੀ ਹੈ। ਪਰ ਕੁਝ ਲੋਕਾਂ ਨੂੰ ਇਹ ਖੰਘ ਕਈ ਦਿਨਾਂ ਤੱਕ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments