Friday, May 17, 2024
Home India ਗੋਲੀਆਂ ਦਾ ਪੱਤਾ ਜਾਂ ਵੈਡਿੰਗ ਕਾਰਡ, ਇਸ 'ਯੂਨੀਕ ਵੈਡਿੰਗ ਇਨਵੀਟੇਸ਼ਨ' ਨੇ ਸੋਸ਼ਲ...

ਗੋਲੀਆਂ ਦਾ ਪੱਤਾ ਜਾਂ ਵੈਡਿੰਗ ਕਾਰਡ, ਇਸ ‘ਯੂਨੀਕ ਵੈਡਿੰਗ ਇਨਵੀਟੇਸ਼ਨ’ ਨੇ ਸੋਸ਼ਲ ਮੀਡੀਆ ਤੇ ਸਭ ਨੂੰ ਕੀਤਾ ਹੈਰਾਨ

ਵਿਆਹ ਹਰ ਇਕ ਜਿੰਦਗੀ ਦੀ ਖਾਸ ਮਹੱਤਵ ਰੱਖਦਾ ਹੈ। ਇਸ ਲਈ ਅਸੀਂ ਜਿੰਨਾ ਵਿਆਹ ਨੂੰ ਖਾਸ ਬਣਾਉਣ ਦੀ ਸੋਚਦੇ ਹਾਂ ਓਨਾ ਹੀ ਵਿਆਹ ਦੇ ਸਦਾ ਪੱਤਰ ਨੂੰ ਹੀ ਯੂਨੀਕ ਕਰਨ ਦਾ ਵਿਚਾਰ ਜਰੂਰ ਦਿਮਾਗ ‘ਚ ਲਿਆਉਂਦੇ ਹਾਂ। ਕੁਝ ਲੋਕ ਇਥੇ ਅਜਿਹੇ ਵੀ ਹਨ ਜੋ ਵਿਆਹ ਨੂੰ ਯਾਦਗਾਰੀ ਅਤੇ ਸ਼ਾਨਦਾਰ ਬਣਾਉਣ ਲਈ ਅਨੋਖੇ ਕਾਰਨਾਮੇ ਵੀ ਕਰਦੇ ਹਨ। ਅਜਿਹਾ ਹੀ ਇਕ ਵਿਲੱਖਣ ਸੋਚ ਵਾਲਾ ਕਾਰਡ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ।

ਤਾਮਿਲਨਾਡੂ ਦੇ ਰਹਿਣ ਵਾਲੇ ਇੱਕ ਜੋੜੇ ਦਾ ਵਿਆਹ ਦਾ ਸੱਦਾ ਇੰਟਰਨੈੱਟ ‘ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਅਸਲ ‘ਚ ਪਹਿਲੀ ਨਜ਼ਰ ‘ਚ ਇਹ ‘ਵਿਆਹ ਦਾ ਕਾਰਡ’ ਨਹੀਂ, ਸਗੋਂ ਗੋਲੀ ਵਾਲਾ ਪੱਤਾ ਲਗਦਾ ਹੈ। ਪਰ ਜਦੋਂ ਤੁਸੀਂ ਇਸ ਉੱਤੇ ਲਿਖੀ ਜਾਣਕਾਰੀ ਨੂੰ ਪੜ੍ਹੋਗੇ, ਤਾਂ ਤੁਸੀਂ ਸਮਝੋਗੇ ਕਿ ਤੁਹਾਨੂੰ ਵਿਆਹ ਵਿੱਚ ਬੁਲਾਇਆ ਗਿਆ ਹੈ!

 

 

ਇਸ ਤਸਵੀਰ ਨੂੰ ਇਕ ਟਵਿੱਟਰ ਅਕਾਉਂਟ ਦੁਆਰਾ 18 ਅਗਸਤ ਨੂੰ ਸ਼ੇਅਰ ਕੀਤਾ ਗਿਆ ਸੀ, ਜਿਸ ‘ਚ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ- ਇਹ ਹੈਰਾਨੀਜਨਕ ਹੈ। ਇਸ ਨੂੰ ਦਵਾਈ ਦਾ ਪੱਤਾ ਸਮਝਣ ਦੀ ਗਲਤੀ ਨਾ ਕਰੋ। ਇਹ ਵਿਆਹ ਦਾ ਸੱਦਾ ਹੈ। ਇਸ ਤੋਂ ਬਾਅਦ ਇਹ ‘ਯੂਨੀਕ ਵੈਡਿੰਗ ਇਨਵੀਟੇਸ਼ਨ’ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋ ਗਿਆ।

ਜਾਣਕਾਰੀ ਮੁਤਾਬਕ, ਇਹ ਵਿਆਹ ਦਾ ਕਾਰਡ ਤਾਮਿਲਨਾਡੂ ਦੇ ਤਿਰੂਵੰਨਮਲਾਈ ਦੇ ਰਹਿਣ ਵਾਲੇ ਇਜਿਲਾਰਸਨ ਅਤੇ ਵਸੰਤਕੁਮਾਰੀ ਦੇ ਵਿਆਹ ਦਾ ਹੈ। ਏਗਿਲਾਰਸਨ ਨੇ ਐਮ.ਫਾਰਮਾ ਕੀਤਾ ਹੈ, ਅਤੇ ਇੱਕ ਸਥਾਨਕ ਕਾਲਜ ਵਿੱਚ ਇੱਕ ਸਹਾਇਕ ਪ੍ਰੋਫੈਸਰ ਹੈ। ਵਸੰਤਕੁਮਾਰੀ ਨੇ ਵੀ ਆਪਣੀ ਐਮਐਸਸੀ ਕੀਤੀ ਹੈ ਅਤੇ ਇੱਕ ਨਰਸਿੰਗ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਹੈ। ਗੋਲੀਆਂ ਦੇ ਪੱਤੇ ਵਾਂਗ, ਕਾਰਡ ਵਿੱਚ ਵੀ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਵਿਆਹ ਨੂੰ ਨਾ ਭੁੱਲਣ ਦੀ ‘ਚੇਤਾਵਨੀ’ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ‘ਤੇ ਵਿਆਹ ਸਥਾਨ, ਸਮਾਂ, ਰਿਸੈਪਸ਼ਨ ਡੇਟ, ਡੀਜੇ ਆਦਿ ਦੀ ਜਾਣਕਾਰੀ ਵੀ ਛਾਪੀ ਜਾਂਦੀ ਹੈ।

RELATED ARTICLES

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ ਚੰਡੀਗੜ੍ਹ/ਬਠਿੰਡਾ: ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਅਤੇ ਜ਼ਿਲ੍ਹਾ...

LEAVE A REPLY

Please enter your comment!
Please enter your name here

- Advertisment -

Most Popular

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

Recent Comments