Friday, May 17, 2024
Home Sport Harmanpreet Kaur ਨੇ ਤੋੜਿਆ ਕੋਹਲੀ ਦਾ ਰਿਕਾਰਡ, ਟੀ-20 'ਚ ਬਤੌਰ ਭਾਰਤੀ ਕਪਤਾਨ...

Harmanpreet Kaur ਨੇ ਤੋੜਿਆ ਕੋਹਲੀ ਦਾ ਰਿਕਾਰਡ, ਟੀ-20 ‘ਚ ਬਤੌਰ ਭਾਰਤੀ ਕਪਤਾਨ ਸਭ ਤੋਂ ਵੱਧ ਦੌੜਾਂ ਬਣਾਉਣ ‘ਚ ਬਣੀ ਨੰਬਰ ਇਕ

ਨਵੀਂ ਦਿੱਲੀ, ਆਨਲਾਈਨ ਡੈਸਕ : ਹਰਮਨਪ੍ਰੀਤ ਕੌਰ (Harmanpreet Kaur) ਦੀ ਕਪਤਾਨੀ ਹੇਠ ਭਾਰਤੀ ਟੀਮ ਰਾਸ਼ਟਰਮੰਡਲ ਖੇਡਾਂ 2022 ਦੇ ਮਹਿਲਾ ਟੀ-20 ਕਿ੍ਰਕਟ ਦੇ ਫਾਈਨਲ ਮੈਚ ਵਿਚ 9 ਦੌੜਾਂ ਨਾਲ ਹਾਰ ਗਈ। ਆਸਟ੍ਰੇਲੀਆ ਹੱਥੋਂ ਇਸ ਕਰੀਬੀ ਹਾਰ ਤੋਂ ਬਾਅਦ ਭਾਰਤ ਨੇ ਸੋਨ ਤਗਮਾ ਗੁਆ ਦਿੱਤਾ ਅਤੇ ਟੀਮ ਨੂੰ ਚਾਂਦੀ ਦਾ ਤਗਮਾ ਮਿਲਿਆ।

ਇਸ ਮੈਚ ’ਚ ਆਸਟ੍ਰੇਲੀਆ ਨੇ 20 ਓਵਰਾਂ ’ਚ 161 ਦੌੜਾਂ ਬਣਾਈਆਂ ਸਨ ਅਤੇ ਜਵਾਬ ’ਚ ਭਾਰਤੀ ਮਹਿਲਾ ਟੀਮ 152 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਭਾਰਤੀ ਮਹਿਲਾ ਟੀਮ ਨੇ ਇਸ ਮੈਚ ’ਚ 34 ਦੌੜਾਂ ’ਤੇ ਆਪਣੀਆਂ 7 ਵਿਕਟਾਂ ਗੁਆ ਦਿੱਤੀਆਂ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ।

ਵਿਰਾਟ ਕੋਹਲੀ ਦਾ ਤੋੜਿਆ ਰਿਕਾਰਡ

ਆਸਟ੍ਰੇਲੀਆ ਖ਼ਿਲਾਫ਼ ਫਾਈਨਲ ਮੈਚ ਵਿਚ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Harmanpreet Kaur) ਨੇ ਕਪਤਾਨੀ ਦੀ ਪਾਰੀ ਖੇਡਦਿਆਂ 65 ਦੌੜਾਂ ਬਣਾਈਆਂ। ਉਸ ਨੇ ਇਹ ਦੌੜਾਂ 43 ਗੇਂਦਾਂ ਵਿਚ 2 ਛੱਕਿਆਂ ਤੇ 7 ਚੌਕਿਆਂ ਦੀ ਮਦਦ ਨਾਲ ਬਣਾਈਆਂ। ਹਰਮਨਪ੍ਰੀਤ ਕੌਰ ਨੇ ਆਪਣੀ ਪਾਰੀ ਦੇ ਦਮ ’ਤੇ ਇਕ ਵੱਡਾ ਰਿਕਾਰਡ ਬਣਾਇਆ ਤੇ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ। ਹਰਮਨਪ੍ਰੀਤ ਕੌਰ ਆਪਣੀ 65 ਦੌੜਾਂ ਦੀ ਪਾਰੀ ਤੋਂ ਬਾਅਦ ਹੁਣ ਟੀ-20 ਅੰਤਰਰਾਸ਼ਟਰੀ ਕਿ੍ਰਕਟ ਵਿਚ ਬਤੌਰ ਕਪਤਾਨ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਬਣ ਗਈ ਹੈ।

ਹਰਮਨਪ੍ਰੀਤ ਦੇ ਨਾਂ ’ਤੇ ਬਤੌਰ ਕਪਤਾਨ ਟੀ-20 ’ਚ 1618 ਦੌੜਾਂ ਹਨ, ਜੋ ਉਸ ਨੇ 74 ਮੈਚਾਂ ’ਚ ਬਣਾਈਆਂ ਹਨ, ਜਦੋਂਕਿ ਵਿਰਾਟ ਕੋਹਲੀ ਨੇ ਬਤੌਰ ਕਪਤਾਨ ਟੀ-20 ਅੰਤਰਰਾਸ਼ਟਰੀ ਕਿ੍ਰਕਟ ’ਚ 1570 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਦਾ ਇਹ ਰਿਕਾਰਡ ਹੁਣ ਟੁੱਟ ਗਿਆ ਹੈ ਅਤੇ ਉਹ ਦੂਜੇ ਨੰਬਰ ’ਤੇ ਖਿਸਕ ਗਏ ਹਨ। ਇਸ ਦੇ ਨਾਲ ਹੀ ਹਿਟਮੈਨ ਯਾਨੀ ਰੋਹਿਤ ਸ਼ਰਮਾ 1161 ਦੌੜਾਂ ਨਾਲ ਤੀਜੇ ਨੰਬਰ ’ਤੇ ਮੌਜੂਦ ਹਨ।

ਟੀ-20 ’ਚ ਬਤੌਰ ਭਾਰਤੀ ਕਪਤਾਨ ਸਭ ਤੋਂ ਵੱਧ ਦੌੜਾਂ

1618 ਦੌੜਾਂ – ਹਰਮਨਪ੍ਰੀਤ ਕੌਰ

1570 ਦੌੜਾਂ – ਵਿਰਾਟ ਕੋਹਲੀ

1161 ਦੌੜਾਂ – ਰੋਹਿਤ ਸ਼ਰਮਾ

1112 ਦੌੜਾਂ – ਮਹਿੰਦਰ ਸਿੰਘ ਧੋਨੀ

RELATED ARTICLES

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ

ਟੀ-20 ਵਿਸ਼ਵ ਕੱਪ ਕ੍ਰਿਕਟ ਨੂੰ ਮਿਲੀ ਅਤਿਵਾਦੀ ਧਮਕੀ ਪੋਰਟ ਆਫ ਸਪੇਨ: ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਧਮਕੀ ਮਿਲੀ ਹੈ।...

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਏਸ਼ੀਅਨ ਅੰਡਰ 20 ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ ਫਾਜ਼ਿਲਕਾ : ਰੇਲਵੇ ਦੇ ਆਰ.ਪੀ.ਐੱਫ. ਵਿਚ ਤਾਇਨਾਤ ਹਾਕਮ ਕੰਬੋਜ ਦੀ ਬੇਟੀ...

LEAVE A REPLY

Please enter your comment!
Please enter your name here

- Advertisment -

Most Popular

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

Recent Comments