Friday, May 17, 2024
Home International ਚੀਨ ਦੇ ਜਾਸੂਸੀ ਜਹਾਜ ਨੂੰ ਸ਼੍ਰੀਲੰਕਾ 'ਚ ਦਾਖਲ ਹੋਣ ਦੀ ਨਹੀਂ ਮਿਲੀ...

ਚੀਨ ਦੇ ਜਾਸੂਸੀ ਜਹਾਜ ਨੂੰ ਸ਼੍ਰੀਲੰਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਇਜਾਜਤ

ਕੋਲੰਬੋ । ਚੀਨੀ ਜਾਸੂਸ ਜਹਾਜ ਨੂੰ ਸ਼੍ਰੀਲੰਕਾ ਵਿੱਚ ਦਾਖਲ ਹੋਣ ਦੀ ਇਜਾਜਤ ਨਹੀਂ ਮਿਲੀ। ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਵਿਰੋਧ ਕਾਰਨ ਸ਼੍ਰੀਲੰਕਾ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਚੀਨ ਦਾ ਜਾਸੂਸੀ ਜਹਾਜ ਯੁਆਨ ਵੈਂਗ 5 ਆਉਣ ਵਾਲੀ 11 ਅਗਸਤ ਨੂੰ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ ‘ਤੇ ਪਹੁੰਚਣਾ ਸੀ। ਜਹਾਜ ਨੂੰ 11 ਅਗਸਤ ਨੂੰ ਈਂਧਨ ਭਰਨ ਅਤੇ ਭੋਜਨ ਦੀ ਸਪਲਾਈ ਲਈ ਬੰਦਰਗਾਹ ‘ਤੇ ਲੰਗਰ ਪਾਉਣ ਲਈ ਕਿਹਾ ਗਿਆ ਸੀ, ਅਤੇ ਫਿਰ 17 ਅਗਸਤ ਨੂੰ ਰਵਾਨਾ ਹੋ ਜਾਵੇਗਾ।

ਇਹ ਜਾਣਕਾਰੀ ਆਉਣ ਤੋਂ ਬਾਅਦ ਭਾਰਤ ਨੇ ਇਸ ‘ਤੇ ਇਤਰਾਜ਼ ਜਤਾਇਆ ਸੀ। ਭਾਰਤ ਵੱਲੋਂ ਇਸ ਇਤਰਾਜ਼ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ਼੍ਰੀਲੰਕਾ ਸਰਕਾਰ ਨੇ ਚੀਨੀ ਜਾਸੂਸੀ ਜਹਾਜ਼ ਨੂੰ ਸ਼੍ਰੀਲੰਕਾ ‘ਚ ਦਾਖਲ ਨਾ ਹੋਣ ਦੇਣ ਦਾ ਫੈਸਲਾ ਕੀਤਾ। ਸ਼੍ਰੀਲੰਕਾ ਸਰਕਾਰ ਨੇ ਚੀਨੀ ਸਰਕਾਰ ਨੂੰ ਹੰਬਨਟੋਟਾ ਬੰਦਰਗਾਹ ‘ਤੇ ਆਪਣੇ ਸਪੇਸ-ਸੈਟੇਲਾਈਟ ਟਰੈਕਰ ਜਹਾਜ ਯੂਆਨ ਵੈਂਗ 5 ਦੀ ਫੇਰੀ ਨੂੰ ਦੋਵਾਂ ਸਰਕਾਰਾਂ ਵਿਚਕਾਰ ਅਗਲੇ ਵਿਚਾਰ-ਵਟਾਂਦਰੇ ਤੱਕ ਮੁਲਤਵੀ ਕਰਨ ਲਈ ਕਿਹਾ ਹੈ।

ਇਹ ਜਹਾਜ ਯੁਆਨ ਵੈਂਗ 5 2007 ਵਿੱਚ ਬਣਾਇਆ ਗਿਆ ਸੀ ਅਤੇ ਇਹ 11,000 ਟਨ ਭਾਰ ਢੋਣ ਵਿੱਚ ਸਮਰੱਥ ਹੈ। ਸਮੁੰਦਰੀ ਆਵਾਜਾਈ ਦੀ ਵੈੱਬਸਾਈਟ ਦੇ ਅਨੁਸਾਰ, ਜਹਾਜ਼ ਇਸ ਸਮੇਂ ਪੂਰਬੀ ਚੀਨ ਸਾਗਰ, ਜਾਪਾਨ ਦੇ ਦੱਖਣ ਅਤੇ ਤਾਈਵਾਨ ਦੇ ਉੱਤਰ-ਪੂਰਬ ਵਿੱਚ ਹੈ। ਦੱਸਿਆ ਗਿਆ ਕਿ ਯੁਆਂਗ ਵੈਂਗ-5 ਅਸਲ ਵਿਚ ਇਕ ਜਾਸੂਸੀ ਜਹਾਜ ਹੈ, ਜੋ ਹੰਬਨਟੋਟਾ ਵਿਚ ਲੰਗਰ ਲਗਾ ਕੇ ਸਮੁੰਦਰ ਦੀ ਸਤ੍ਹਾ ਦੀ ਜਾਂਚ ਕਰਨ ਦੇ ਉਦੇਸ਼ ਨਾਲ ਇੱਥੇ ਆਉਣਾ ਚਾਹੁੰਦਾ ਹੈ। ਇਹ ਜਹਾਜ ਚੀਨੀ ਜਲ ਸੈਨਾ ਦੇ ਪਣਡੁੱਬੀ ਵਿਰੋਧੀ ਕਾਰਜਾਂ ਲਈ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਦੇ ਮਕਸਦ ਨਾਲ ਆ ਰਿਹਾ ਹੈ। ਇਸ ਜਹਾਜ ਨੂੰ ਰੋਕਣ ਦਾ ਵਿਰੋਧ ਵੀ ਭਾਰਤ ਨੇ ਇਸੇ ਕਾਰਨ ਕੀਤਾ ਸੀ।

RELATED ARTICLES

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

LEAVE A REPLY

Please enter your comment!
Please enter your name here

- Advertisment -

Most Popular

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

Recent Comments