Friday, May 17, 2024
Home Canada ਕੈਨੇਡਾ 'ਚ 890 ਤੋਂ ਪਾਰ ਹੋਏ ਮੌਂਕੀਪੌਕਸ ਦੇ ਕੇਸ

ਕੈਨੇਡਾ ‘ਚ 890 ਤੋਂ ਪਾਰ ਹੋਏ ਮੌਂਕੀਪੌਕਸ ਦੇ ਕੇਸ

ਉਨਟਾਰੀਓ ਨੇ ਕਿਊਬੈਕ ਨੂੰ ਵੀ ਪਿੱਛੇ ਛੱਡਿਆ

ਸੂਬੇ ‘ਚ ਹੁਣ ਤੱਕ 423 ਕੇਸ ਮਿਲੇ

ਔਟਵਾ : ਹੋਰਨਾਂ ਮੁਲਕਾ ਦੀ ਤਰ੍ਹਾਂ ਕੈਨੇਡਾ ਵਿੱਚ ਵੀ ਮੌਂਕੀਪੌਕਸ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਹੁਣ ਤੱਕ ਦੇਸ਼ ਵਿੱਚ ਇਸ ਬਿਮਾਰੀ ਦੇ ਕੁੱਲ ਮਾਮਲੇ 890 ਤੋਂ ਪਾਰ ਹੋ ਗਏ ਨੇ।

ਇਨ੍ਹਾਂ ਵਿੱਚ ਸਭ ਤੋਂ ਵੱਧ ਇਕੱਲੇ ਉਨਟਾਰੀਓ ਸੂਬੇ ਦੇ 423 ਮਾਮਲੇ ਸ਼ਾਮਲ ਹਨ।

ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਮੁਤਾਬਕ 3 ਅਗਸਤ ਤੱਕ ਮੌਂਕੀਪੌਕਸ ਦੇ ਦੇਸ਼ ਭਰ ਵਿੱਚ ਕੁੱਲ 890 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚ ਉਨਟਾਰੀਓ ਦੇ ਸਭ ਤੋਂ ਵੱਧ 423, ਕਿਊਬੈਕ ਦੇ 373, ਬ੍ਰਿਟਿਸ਼ ਕੋਲੰਬੀਆ ਦੇ 78, ਅਲਬਰਟਾ ਦੇ 13, ਸਸਕੈਚੇਵਨ ਦੇ 2 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਯੂਕੋਨ ਦਾ 1 ਕੇਸ ਸ਼ਾਮਲ ਹੈ। ਮੌਂਕੀਪੌਕਸ ਦੇ ਕੇਸਾਂ ਦੀ ਗਿਣਤੀ ਦੇ ਮਾਮਲੇ ਵਿੱਚ ਉਨਟਾਰੀਓ ਸੂਬੇ ਨੇ ਕਿਊਬੈਕ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕਿਉਂਕਿ ਪਹਿਲਾਂ ਕਿਊਬੈਕ ਵਿੱਚ ਸਭ ਤੋਂ ਵੱਧ ਕੇਸ ਮਿਲ ਰਹੇ ਸੀ, ਪਰ ਹੁਣ ਉਨਟਾਰੀਓ ਉਸ ਤੋਂ ਵੀ ਅੱਗੇ ਟੱਪ ਗਿਆ।

ਪਬਲਿਕ ਹੈਲਥ ਏਜੰਸੀ ਮੁਤਾਬਕ ਮੌਂਕੀਪੌਕਸ, ਸਮਾਲਪੌਕਸ ਦੀ ਤਰ੍ਹਾਂ ਇੱਕ ਵਾਇਰਲ ਬਿਮਾਰੀ ਹੈ। ਏਜੰਸੀ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਿੱਚ ਇਸ ਰੋਗ ਨੂੰ ਫੈਲਣ ਤੋਂ ਰੋਕਣ ਲਈ ਸੂਬਾਈ, ਟੈਰੀਟਰੀਜ਼ ਅਤੇ ਕੌਮਾਂਤਰੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

RELATED ARTICLES

ਦਿਲਜੀਤ ਦੋਸਾਂਝ-ਸੋਨਾਲੀ ਤੋਂ ਬਾਅਦ ਨਸੀਬ ਨੇ ਸੁਲਤਾਨ ਨੂੰ ਬਣਾਇਆ ਨਿਸ਼ਾਨਾ, ਕੱਢੀਆਂ ਗਾਲ੍ਹਾਂ

ਦਿਲਜੀਤ ਦੋਸਾਂਝ-ਸੋਨਾਲੀ ਤੋਂ ਬਾਅਦ ਨਸੀਬ ਨੇ ਸੁਲਤਾਨ ਨੂੰ ਬਣਾਇਆ ਨਿਸ਼ਾਨਾ, ਕੱਢੀਆਂ ਗਾਲ੍ਹਾਂ ਵੈਨਕੁਵਰ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ।...

ਨਿੱਝਰ ਕਤਲ ਕੇਸ: ਕੈਨੇਡਾ ਪੁਲਿਸ ਨੇ ਇੱਕ ਹੋਰ ਭਾਰਤੀ ਨੂੰ ਕੀਤਾ ਗ੍ਰਿਫਤਾਰ

ਨਿੱਝਰ ਕਤਲ ਕੇਸ: ਕੈਨੇਡਾ ਪੁਲਿਸ ਨੇ ਇੱਕ ਹੋਰ ਭਾਰਤੀ ਨੂੰ ਕੀਤਾ ਗ੍ਰਿਫਤਾਰ ਟੋਰਾਂਟੋ- ਕੈਨੇਡੀਅਨ ਪੁਲਿਸ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ...

ਕੈਨੇਡਾ ‘ਚ ਸੜਕ ਹਾਦਸੇ ‘ਚ ਭਾਰਤੀ ਜੋੜੇ, ਪੋਤੇ ਦੀ ਮੌਤ ‘ਚ ਭਾਰਤੀ ਮੂਲ ਦਾ ਲੁਟੇਰਾ ਦੋਸ਼ੀ: ਮੀਡੀਆ

ਕੈਨੇਡਾ ''ਚ ਸੜਕ ਹਾਦਸੇ ''ਚ ਭਾਰਤੀ ਜੋੜੇ, ਪੋਤੇ ਦੀ ਮੌਤ ''ਚ ਭਾਰਤੀ ਮੂਲ ਦਾ ਲੁਟੇਰਾ ਦੋਸ਼ੀ: ਮੀਡੀਆ ਟੋਰਾਂਟੋ - ਕੈਨੇਡਾ ਵਿਚ ਹਾਲ ਹੀ ਵਿਚ ਵਾਪਰੇ...

LEAVE A REPLY

Please enter your comment!
Please enter your name here

- Advertisment -

Most Popular

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

Recent Comments