Saturday, May 18, 2024
Home Business ਸੋਨੇ ਦੀ ਕੀਮਤ ਇੱਕ ਮਹੀਨੇ ਦੇ ਉੱਚ ਪੱਧਰ ਤੋਂ ਫਿਸਲੀ, ਖ਼ਰੀਦਣ ਤੋਂ...

ਸੋਨੇ ਦੀ ਕੀਮਤ ਇੱਕ ਮਹੀਨੇ ਦੇ ਉੱਚ ਪੱਧਰ ਤੋਂ ਫਿਸਲੀ, ਖ਼ਰੀਦਣ ਤੋਂ ਪਹਿਲਾਂ ਜਾਣੋ ਕੀਮਤ

ਨਵੀਂ ਦਿੱਲੀ — ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੀ ਅੱਜ ਨਰਮੀ ਦੇਖਣ ਨੂੰ ਮਿਲ ਰਹੀ ਹੈ। ਗਲੋਬਲ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਦਾ ਅਸਰ ਅੱਜ ਭਾਰਤੀ ਵਾਇਦਾ ਬਾਜ਼ਾਰ ‘ਤੇ ਵੀ ਦਿਖਾਈ ਦੇ ਰਿਹਾ ਹੈ। ਚਾਂਦੀ ਦੀ ਕੀਮਤ ਅੱਜ 58 ਹਜ਼ਾਰ ਤੋਂ ਹੇਠਾਂ ਆ ਗਈ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ ਇਕ ਮਹੀਨੇ ਦੇ ਉੱਚੇ ਪੱਧਰ ‘ਤੇ ਪਹੁੰਚ ਗਈ ਸੀ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਅੱਜ ਸਵੇਰੇ 24 ਕੈਰੇਟ ਸ਼ੁੱਧਤਾ ਵਾਲਾ ਸੋਨਾ 75 ਰੁਪਏ ਡਿੱਗ ਕੇ 51,351 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਇਸ ਤੋਂ ਪਹਿਲਾਂ ਸੋਨੇ ਦਾ ਕਾਰੋਬਾਰ 51,250 ਰੁਪਏ ਦੇ ਪੱਧਰ ‘ਤੇ ਖੁੱਲ੍ਹ ਕੇ ਸ਼ੁਰੂ ਹੋਇਆ ਸੀ ਪਰ ਮੰਗ ਵਧਣ ਕਾਰਨ ਕੀਮਤ ਜਲਦੀ ਹੀ 51,300 ਦੇ ਪਾਰ ਚਲੀ ਗਈ। ਸੋਨਾ ਇਸ ਸਮੇਂ ਆਪਣੀ ਪਿਛਲੀ ਬੰਦ ਕੀਮਤ ਤੋਂ 0.15 ਫੀਸਦੀ ਦੀ ਗਿਰਾਵਟ ‘ਤੇ ਕਾਰੋਬਾਰ ਕਰ ਰਿਹਾ ਹੈ।

ਚਾਂਦੀ ਵਿੱਚ ਵੱਡੀ ਗਿਰਾਵਟ

ਸੋਨੇ ਦੀ ਤਰਜ਼ ‘ਤੇ ਅੱਜ ਚਾਂਦੀ ਦੀਆਂ ਕੀਮਤਾਂ ‘ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਲਟੀਕਮੋਡਿਟੀ ਐਕਸਚੇਂਜ ‘ਤੇ ਚਾਂਦੀ ਦਾ ਵਾਇਦਾ ਅੱਜ 395 ਰੁਪਏ ਡਿੱਗ ਕੇ 57,931 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਿਆ। ਇਸ ਤੋਂ ਪਹਿਲਾਂ ਚਾਂਦੀ ‘ਚ 58,261 ਰੁਪਏ ਦੀ ਕੀਮਤ ‘ਤੇ ਖੁੱਲ੍ਹ ਕੇ ਕਾਰੋਬਾਰ ਸ਼ੁਰੂ ਹੋਇਆ ਸੀ ਪਰ ਮੰਗ ਦੀ ਘਾਟ ਕਾਰਨ ਕੀਮਤ 58 ਹਜ਼ਾਰ ਦੇ ਹੇਠਾਂ ਆ ਗਈ। ਚਾਂਦੀ ਅਜੇ ਪਿਛਲੇ ਬੰਦ ਭਾਅ ਤੋਂ 0.68 ਫ਼ੀਸਦੀ ਹੇਠਾਂ ਕਾਰੋਬਾਰ ਕਰ ਰਹੀ ਹੈ।

ਗਲੋਬਲ ਮਾਰਕੀਟ ਵਿੱਚ ਅਸਥਿਰਤਾ

ਆਲਮੀ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕੀ ਬਾਜ਼ਾਰ ‘ਚ ਸੋਨੇ ਦੀ ਸਪਾਟ ਕੀਮਤ 1,774.04 ਡਾਲਰ ਪ੍ਰਤੀ ਔਂਸ ਸੀ, ਜੋ ਇਸ ਦੀ ਪਿਛਲੀ ਬੰਦ ਕੀਮਤ ਨਾਲੋਂ 0.09 ਫੀਸਦੀ ਜ਼ਿਆਦਾ ਹੈ। ਹਾਲਾਂਕਿ ਚਾਂਦੀ ਦੀ ਸਪਾਟ ਕੀਮਤ ‘ਚ ਅੱਜ ਗਿਰਾਵਟ ਦਰਜ ਕੀਤੀ ਗਈ ਅਤੇ ਇਹ 20.2 ਡਾਲਰ ਪ੍ਰਤੀ ਔਂਸ ‘ਤੇ ਵਿਕ ਰਹੀ ਸੀ। ਚਾਂਦੀ ਅੱਜ ਆਪਣੇ ਪਿਛਲੇ ਬੰਦ ਮੁੱਲ ਤੋਂ 0.68 ਫੀਸਦੀ ਦੀ ਗਿਰਾਵਟ ‘ਤੇ ਕਾਰੋਬਾਰ ਕਰ ਰਹੀ ਹੈ।

RELATED ARTICLES

ਆਈ.ਸੀ.ਆਈ.ਸੀ.ਆਈ ਬੈਂਕ ਦੇ ਐਨ.ਆਰ.ਆਈ. ਗਾਹਕਾਂ ਭਾਰਤ ਵਿੱਚ ਅੰਤਰਰਾਸ਼ਟਰੀ ਮੋਬਾਈਲ ਨੰਬਰ ਨਾਲ ਯੂ.ਪੀ.ਆਈ ਭੁਗਤਾਨ ਕਰਨਯੋਗ 

ਆਈ.ਸੀ.ਆਈ.ਸੀ.ਆਈ ਬੈਂਕ ਦੇ ਐਨ.ਆਰ.ਆਈ. ਗਾਹਕਾਂ ਭਾਰਤ ਵਿੱਚ ਅੰਤਰਰਾਸ਼ਟਰੀ ਮੋਬਾਈਲ ਨੰਬਰ ਨਾਲ ਯੂ.ਪੀ.ਆਈ ਭੁਗਤਾਨ ਕਰਨਯੋਗ  ਚੰਡੀਗੜ੍ਹ:  ਆਈ.ਸੀ.ਆਈ.ਸੀ.ਆਈ. ਬੈਂਕ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਉਸਨੇ ਐਨ.ਆਰ.ਆਈ....

ਇਸ ਸਾਲ ਅਪਰੈਲ-ਮਈ ਦੌਰਾਨ 6 ਹਜ਼ਾਰ ਭਾਰਤੀ ਕਾਮੇ ਇਜ਼ਰਾਈਲ ਪੁੱਜਣਗੇ

ਇਸ ਸਾਲ ਅਪਰੈਲ-ਮਈ ਦੌਰਾਨ 6 ਹਜ਼ਾਰ ਭਾਰਤੀ ਕਾਮੇ ਇਜ਼ਰਾਈਲ ਪੁੱਜਣਗੇ ਯੇਰੂਸ਼ਲਮ: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਦੇਸ਼ ਦੇ ਨਿਰਮਾਣ ਖੇਤਰ ਵਿਚ ਮਜ਼ਦੂਰਾਂ ਦੀ...

ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ, ਵਿਸਾਖੀ ਮਗਰੋਂ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ

ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ, ਵਿਸਾਖੀ ਮਗਰੋਂ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ ਚੰਡੀਗੜ੍ਹ: ਐਤਕੀਂ ਪੰਜਾਬ ਦਾ ਸੋਨਾ ਚਮਕਣ ਦੀ ਉਮੀਦ ਜਾਪਦੀ ਹੈ ਕਿਉਂਕਿ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments