Saturday, May 18, 2024
Home Technology ਭਾਰਤ 'ਚ ਲਾਂਚ ਹੁੰਦੇ ਹੀ ਵਿਕ ਗਈ ਸਭ ਤੋਂ ਸਸਤੀ ਲਗਜ਼ਰੀ ਇਲੈਕਟ੍ਰਿਕ...

ਭਾਰਤ ‘ਚ ਲਾਂਚ ਹੁੰਦੇ ਹੀ ਵਿਕ ਗਈ ਸਭ ਤੋਂ ਸਸਤੀ ਲਗਜ਼ਰੀ ਇਲੈਕਟ੍ਰਿਕ ਕਾਰ, ਜਾਣੋ ਕਿਉਂ ਹੈ ਇੰਨੀ ਮੰਗ?

Luxury Cars in India: ਵੋਲਵੋ ਨੇ ਮੰਗਲਵਾਰ ਨੂੰ ਅਧਿਕਾਰਤ ਤੌਰ ‘ਤੇ ਭਾਰਤ ‘ਚ XC40 ਰੀਚਾਰਜ ਇਲੈਕਟ੍ਰਿਕ ਕਾਰ ਲਾਂਚ ਕੀਤੀ। ਇਸ ਕਾਰ ਦੀ ਸ਼ੁਰੂਆਤੀ ਕੀਮਤ ₹ 55.90 ਲੱਖ (ਐਕਸ-ਸ਼ੋਰੂਮ) ਰੱਖੀ ਗਈ ਹੈ। ਖਾਸ ਗੱਲ ਇਹ ਹੈ ਕਿ ਬੁੱਧਵਾਰ ਨੂੰ ਇਸ ਦੀ ਬੁਕਿੰਗ ਦੇ ਸਿਰਫ ਦੋ ਘੰਟਿਆਂ ‘ਚ ਇਲੈਕਟ੍ਰਿਕ ਕਾਰ ਦੇ ਸਾਰੇ ਯੂਨਿਟ ਵਿਕ ਗਏ।
ਵੋਲਵੋ XC40 ਰੀਚਾਰਜ ਨੂੰ ਸਥਾਨਕ ਤੌਰ ‘ਤੇ ਅਸੈਂਬਲ ਕੀਤਾ ਜਾ ਰਿਹਾ ਹੈ। ਇਹ ਇਸ ਸਮੇਂ ਬਾਜ਼ਾਰ ‘ਚ ਸਭ ਤੋਂ ਸਸਤੀ ਲਗਜ਼ਰੀ ਇਲੈਕਟ੍ਰਿਕ ਕਾਰ ਹੈ। ਫਿਲਹਾਲ ਭਾਰਤ ‘ਚ ਇਸ ਕਾਰ ਦੇ ਸਿਰਫ 150 ਯੂਨਿਟ ਹੀ ਲਾਂਚ ਹੋਏ ਹਨ। ਵੋਲਵੋ XC40 ਰੀਚਾਰਜ ਲਈ ਬੁਕਿੰਗ ਬੁੱਧਵਾਰ ਨੂੰ ਸਵੇਰੇ 11 ਵਜੇ ਕੰਪਨੀ ਦੀ ਵੈੱਬਸਾਈਟ ‘ਤੇ ਖੋਲ੍ਹੀ ਗਈ ਸੀ ਅਤੇ ਕੰਪਨੀ ਨੇ ਦੱਸਿਆ ਕਿ EV ਦੇ ਸਾਰੇ ਉਪਲਬਧ 150 ਯੂਨਿਟ ਸਿਰਫ ਦੋ ਘੰਟਿਆਂ ਵਿੱਚ ਵਿਕ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਕਿਸੇ ਵੀ ਲਗਜ਼ਰੀ ਇਲੈਕਟ੍ਰਿਕ ਵਾਹਨ ਦੀ ਸਭ ਤੋਂ ਤੇਜ਼ ਸੇਲ ਸਪੀਡ ਹੈ।

ਕਾਰ ‘ਚ ਕਈ ਐਡਵਾਂਸ ਫੀਚਰਸ ਮਿਲਣਗੇ
ਕਾਰ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ‘ਚ ਪੈਨੋਰਾਮਿਕ ਸਨਰੂਫ, ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, 12-ਇੰਚ ਇੰਸਟਰੂਮੈਂਟ ਕਲੱਸਟਰ, ਟੇਲਗੇਟ ‘ਚ ਹੈਂਡਸ-ਫ੍ਰੀ ਫੰਕਸ਼ਨ, ਟੂ-ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ, ਵਾਇਰਲੈੱਸ ਫੋਨ ਚਾਰਜਿੰਗ, 19-ਇੰਚ ਦੇ ਅਲਾਏ ਵ੍ਹੀਲਸ, ਲੈਦਰ ਅਪਹੋਲਸਟਰੀ, LED ਹੈੱਡਲਾਈਟਸ ਅਤੇ ਟੇਲ ਲਾਈਟਸ ਵਰਗੇ ਫੀਚਰ ਦਿੱਤੇ ਗਏ ਹਨ। ਸੁਰੱਖਿਆ ਦੇ ਲਿਹਾਜ਼ ਨਾਲ, ਇਹ 7 ਏਅਰਬੈਗਸ, 360-ਡਿਗਰੀ ਕੈਮਰਾ, ਟਾਇਰ ਪ੍ਰੈਸ਼ਰ ਮਾਨੀਟਰ, ਬਲਾਇੰਡ-ਸਪਾਟ ਮਾਨੀਟਰ, ਕ੍ਰਾਸ ਟ੍ਰੈਫਿਕ ਅਲਰਟ, ਆਟੋ ਪਾਰਕਿੰਗ, ਇਨਕਮਿੰਗ ਲੇਨ ਮਿਟੀਗੇਸ਼ਨ, ਰੋਡ ਸਾਈਨ ਰਿਕੋਗਨੀਸ਼ਨ ਅਤੇ ਹਿੱਲ ਡੀਸੈਂਟ ਕੰਟਰੋਲ ਵਰਗੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਨਾਲ ਆਉਂਦਾ ਹੈ।

ਇਸ ਕਾਰ ਦੀ ਰੇਂਜ 400 ਕਿਲੋਮੀਟਰ ਤੋਂ ਵੱਧ ਹੋਵੇਗੀ
ਇਸ ਇਲੈਕਟ੍ਰਿਕ SUV ‘ਚ 78 kWh ਦੀ ਲਿਥੀਅਮ ਆਇਨ ਬੈਟਰੀ ਪੈਕ ਦੀ ਵਰਤੋਂ ਕੀਤੀ ਗਈ ਹੈ। ਵੋਲਵੋ ਦਾ ਦਾਅਵਾ ਹੈ ਕਿ ਇਹ ਸਿੰਗਲ ਚਾਰਜ ‘ਤੇ ਕਰੀਬ 400 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ਨੂੰ 150 kW DC ਫਾਸਟ ਚਾਰਜਰ ਨਾਲ ਸਿਰਫ 40 ਮਿੰਟਾਂ ‘ਚ 80 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। ਵੋਲਵੋ XC40 ਰੀਚਾਰਜ ਦੀ ਡਿਲੀਵਰੀ ਅਕਤੂਬਰ 2022 ਵਿੱਚ ਸ਼ੁਰੂ ਹੋਵੇਗੀ।

ਕੰਪਨੀ 2030 ਤੱਕ ਸਿਰਫ ਇਲੈਕਟ੍ਰਿਕ ਕਾਰਾਂ ਹੀ ਬਣਾਏਗੀ
ਵੋਲਵੋ ਕਾਰਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਜੋਤੀ ਮਲਹੋਤਰਾ ਨੇ ਕਿਹਾ ਕਿ “ਅਸੀਂ ਭਾਰਤੀ ਬਾਜ਼ਾਰ ਵਿੱਚ ਵਾਧਾ ਕਰਨ ਲਈ ਵਚਨਬੱਧ ਹਾਂ। ਨਵੀਂ ਇਲੈਕਟ੍ਰਿਕ ਕਾਰ XC40 ਰੀਚਾਰਜ ਨੂੰ ਬੈਂਗਲੁਰੂ ਦੇ ਪਲਾਂਟ ‘ਚ ਅਸੈਂਬਲ ਕੀਤਾ ਜਾਵੇਗਾ। ਕਾਰਾਂ ਦਾ ਭਵਿੱਖ ਇਲੈਕਟ੍ਰਿਕ ਹੈ ਅਤੇ ਇੱਕ ਕੰਪਨੀ ਦੇ ਰੂਪ ਵਿੱਚ ਅਸੀਂ ਪਹਿਲਾਂ ਹੀ ਕਿਹਾ ਹੈ ਕਿ ਅਸੀਂ 2030 ਤੱਕ ਪੂਰੀ ਤਰ੍ਹਾਂ ਇਲੈਕਟ੍ਰਿਕ ਕਾਰ ਕੰਪਨੀ ਬਣ ਜਾਵਾਂਗੇ। ਸਥਾਨਕ ਅਸੈਂਬਲੀ ‘ਤੇ ਸਾਡਾ ਧਿਆਨ ਇਸ ਦਿਸ਼ਾ ਵਿਚ ਇਕ ਕਦਮ ਅੱਗੇ ਵਧਾਉਣ ਵਰਗਾ ਹੈ।

RELATED ARTICLES

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ ਅੰਮ੍ਰਿਤਸਰ: 25 ਮਈ ਤੋਂ ਆਰੰਭ ਹੋ ਰਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਹ ਸਾਲ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਤੀਜੀ ਵਾਰ ਪੁਲਾੜ ’ਚ ਜਾਵੇਗੀ ਸੁਨੀਤਾ ਵਿਲੀਅਮਜ਼

ਤੀਜੀ ਵਾਰ ਪੁਲਾੜ ’ਚ ਜਾਵੇਗੀ ਸੁਨੀਤਾ ਵਿਲੀਅਮਜ਼ ਵਾਸ਼ਿੰਗਟਨ: ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਮੁੜ ਪੁਲਾੜ ਵਿੱਚ ਜਾਣ ਲਈ ਤਿਆਰ ਹੈ। ਇਸ ਵਾਰ ਬੁਚ ਵਿਲਮੋਰ ਵੀ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments