Saturday, May 18, 2024
Home Canada ਪਰਿਵਾਰ ਸਮੇਤ PR ਲੈਣ ਦੇ ਚਾਹਵਾਨਾਂ ਲਈ ਕੈਨੇਡਾ ਸਰਕਾਰ ਦਾ ਨਵਾਂ ਫ਼ਰਮਾਨ,...

ਪਰਿਵਾਰ ਸਮੇਤ PR ਲੈਣ ਦੇ ਚਾਹਵਾਨਾਂ ਲਈ ਕੈਨੇਡਾ ਸਰਕਾਰ ਦਾ ਨਵਾਂ ਫ਼ਰਮਾਨ, ਜਾਣੋ ਨਵੇਂ ਨਿਯਮ

ਓਟਾਵਾ : ਕੈਨੇਡਾ ਵਿਚ ਪਰਿਵਾਰ ਸਮੇਤ ਪੱਕੇ ਹੋਣ ਦੇ ਚਾਹਵਾਨਾਂ ਲਈ ਕੈਨੇਡਾ ਦੀ ਸਰਕਾਰ ਨੇ ਨਵਾਂ ਐਲਾਨ ਕੀਤਾ ਹੈ। ਦਰਅਸਲ ਹਾਲ ਹੀ ਵਿਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੀ ਸਪਾਊਸਲ Sponsorship ਨਵੇਂ ਬਿਨੈਕਾਰਾਂ ਲਈ 12 ਮਹੀਨਿਆਂ ਦੇ ਪ੍ਰੋਸੈਸਿੰਗ ਸਟੈਂਡਰਡ ਵਿਚ ਵਾਪਸ ਆ ਗਈ ਹੈ।

IRCC ਵਲੋਂ ਇਸ ਦੇ ਲਈ ਇਕ ਪੋਰਟਲ ਵੀ ਲਾਂਚ ਕੀਤਾ ਗਿਆ ਹੈ ਜਿਥੇ Sponsorship ਬਿਨੈਕਾਰ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਆਨਲਾਈਨ ਟਰੈਕ ਕਰ ਸਕਦੇ ਹਨ। ਜੇਕਰ ਤੁਸੀਂ ਵੀ ਕੈਨੇਡਾ ਵਿਚ ਪਰਿਵਾਰ ਸਮੇਤ ਪੱਕੇ ਹੋਣਾ ਚਾਹੁੰਦੇ ਹੋ ਤਾਂ ਸਾਡੇ ਨਾਲ 76969-98876 ‘ਤੇ ਸੰਪਰਕ ਕਰ ਸਕਦੇ ਹੋ।

ਪਤੀ-ਪਤਨੀ ਦੀ Sponsorship ਲਈ ਯੋਗਤਾ ਨਿਯਮ ਨਿਰਧਾਰਿਤ ਕੀਤੇ ਗਏ ਹਨ। ਇਸ ਦੇ ਲਈ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਇਸ ‘ਚ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਜਾਂ ਕੈਨੇਡੀਅਨ ਇੰਡੀਅਨ ਐਕਟ ਅਧੀਨ ਰਜਿਸਟਰਡ ਸਵਦੇਸ਼ੀ ਵਿਅਕਤੀ ਸ਼ਾਮਲ ਹਨ ਪਰ ਇਹ ਸਿੱਧ ਕਰਨਾ ਪਵੇਗਾ ਕਿ ਉਹਨਾਂ ਨੂੰ ਸਮਾਜਿਕ ਸਹਾਇਤਾ ਪ੍ਰਾਪਤ ਨਹੀਂ ਹੋ ਰਹੀ ਹੈ। Sponsor ਕੀਤੇ ਜਾ ਰਹੇ ਵਿਅਕਤੀ ਨੂੰ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਦੀ ਲੋੜ ਪੈਂਦੀ ਹੈ। ਪਤੀ\ਪਤਨੀ ਦਾ ਇਕ ਸਮਾਰੋਹ ਵਿਚ ਕਾਨੂੰਨੀ ਤੌਰ `ਤੇ ਵਿਆਹ ਹੋਇਆ ਹੋਣਾ ਚਾਹੀਦਾ ਹੈ। ਕਾਮਨ-ਲਾਅ ਪਾਰਟਨਰ ਦੀ ਗੱਲ ਕੀਤੀ ਜਾਵੇ ਤਾਂ ਉਹ ਘੱਟੋ-ਘਟ 12 ਮਹੀਨਿਆਂ ਲਈ Sponsor ਨਾਲ ਰਹੇ ਹੋਣੇ ਚਾਹੀਦੇ ਹਨ।

ਵਿਦੇਸ਼ੀ ਨਾਗਰਿਕਾਂ ਨੂੰ ਇਕ ਸਿਹਤ, ਸੁਰੱਖਿਆ, ਅਤੇ ਅਪਰਾਧਿਕ ਸਕ੍ਰੀਨਿੰਗ ਪਾਸ ਕਰਨੀ ਪਵੇਗੀ ਤਾਂ ਹੀ ਉਹਨਾਂ ਨੂੰ ਕੈਨੇਡਾ ਵਿਚ ਸਵੀਕਾਰ ਕੀਤਾ ਜਾਵੇਗਾ।ਅਰਜ਼ੀ ਦਾਖਲ ਕਰਨ ਲਈ ਵੀ ਕੈਨੇਡਾ ਸਰਕਾਰ ਨੇ ਕਈ ਨਿਯਮ ਤੇ ਸ਼ਰਤਾਂ ਰੱਖੀਆਂ ਹਨ। Sponsorship ਪ੍ਰਕਿਰਿਆਵਾਂ ਦੀਆਂ ਦੋ ਕਿਸਮਾਂ ਹਨ: ਅੰਦਰੂਨੀ ਅਤੇ ਬਾਹਰੀ Sponsorship ਕੈਨੇਡਾ ਦੇ ਅੰਦਰੋਂ Sponsorship ਲਈ ਅਰਜ਼ੀ ਦੇਣ ਵਾਲੇ ਜੋੜਿਆਂ ਨੂੰ ਅੰਦਰੂਨੀ ਮੰਨਿਆ ਜਾਂਦਾ ਹੈ ਅਤੇ ਜਿਨ੍ਹਾਂ ਦਾ ਜੀਵਨ ਸਾਥੀ ਵਿਦੇਸ਼ ਵਿਚ ਹੈ, ਉਹ ਆਊਟਲੈਂਡ ਦੇ ਤਹਿਤ ਅਰਜ਼ੀ ਦੇ ਸਕਦੇ ਨੇ। ਅੰਦਰੂਨੀ Sponsorship ਲਈ ਯੋਗ ਹੋਣ ਲਈ, ਵਿਦੇਸ਼ੀ ਪਤੀ ਜਾਂ ਪਤਨੀ ਜਾਂ ਕਾਮਨ-ਲਾਅ ਪਾਰਟਨਰ ਕੋਲ ਵੀ ਇਕ ਵਰਕਰ, ਵਿਦਿਆਰਥੀ, ਜਾਂ ਵਿਜ਼ਟਰ ਵਜੋਂ, ਕੈਨੇਡਾ ਵਿਚ ਵੈਧ ਅਸਥਾਈ ਰੁਤਬਾ ਹੋਣਾ ਚਾਹੀਦਾ ਹੈ।

Sponsorship ਵਿਦੇਸ਼ੀ ਜੀਵਨ ਸਾਥੀਆਂ ਲਈ ਹੈ ਜੋ ਅਰਜ਼ੀ ਦੇ ਸਮੇਂ ਕੈਨੇਡਾ ਵਿਚ ਕਾਨੂੰਨੀ ਤੌਰ `ਤੇ ਨਹੀਂ ਰਹਿ ਰਹੇ ਹਨ। ਕੈਨੇਡਾ ਵਿਚ ਰਹਿ ਰਹੇ ਬਿਨੈਕਾਰ ਆਊਟਲੈਂਡ Sponsorship ਦੀ ਚੋਣ ਵੀ ਕਰ ਸਕਦੇ ਹਨ ਕਿਉਂਕਿ ਇਹ ਬਿਨੈ-ਪਤਰ ਦੀ ਪ੍ਰਕਿਰਿਆ ਦੌਰਾਨ ਕੈਨੇਡਾ ਆਉਣ ਅਤੇ ਜਾਣ ਦੀ ਇਜਾਜ਼ਤ ਦਿੰਦਾ ਹੈ। ਕੈਨੇਡੀਅਨ ਸਥਾਈ ਨਿਵਾਸੀ ਆਪਣੇ ਜੀਵਨ ਸਾਥੀ ਨੂੰ ਇਕ ਆਊਟਲੈਂਡ ਬਿਨੈਕਾਰ ਵਜੋਂ Sponsor ਕਰ ਸਕਦੇ ਹਨ ਜੇਕਰ ਉਹ ਕੈਨੇਡਾ ਵਿਚ ਰਹਿ ਰਹੇ ਹਨ।

ਬਿਨੈਕਾਰ ਨੁੰ Sponsorship ਅਰਜ਼ੀ ਦਾਖਲ ਕਰਨ ਲਈ IRCC ਤੋਂ ਇਕ ਐਪਲੀਕੇਸ਼ਨ ਪੈਕੇਜ ਪ੍ਰਾਪਤ ਕਰਨਾ ਪਵੇਗਾ। ਬਿਨੈਕਾਰ ਇਕੋ ਸਮੇਂ ਦੋ ਅਰਜ਼ੀਆਂ ਜਮ੍ਹਾਂ ਕਰਨਗੇ। ਇਕ Sponsorship ਲਈ ਹੈ ਅਤੇ ਦੂਜੀ ਸਥਾਈ ਨਿਵਾਸ ਅਰਜ਼ੀ। ਐਪਲੀਕੇਸ਼ਨ ਪੈਕੇਜ ਲੈਣ ਤੋਂ ਬਾਅਦ IRCC ਨੂੰ ਅਰਜ਼ੀ ਫੀਸ ਦਾ ਭੁਗਤਾਨ ਕਰਨਾ ਪਵੇਗਾ, ਜਿਸ ਵਿਚ ਪ੍ਰੋਸੈਸਿੰਗ ਫੀਸ, ਸਥਾਈ ਨਿਵਾਸ ਫੀਸ ਦਾ ਅਧਿਕਾਰ ਅਤੇ ਬਾਇਓਮੈਟ੍ਰਿਕਸ ਫੀਸ ਸ਼ਾਮਲ ਹੈ। ਇਹ ਫੀਸਾਂ IRCC ਦੀ ਵੈਬਸਾਈਟ `ਤੇ ਆਂਨਲਾਈਨ ਭਰੀਆਂ ਜਾ ਸਕਦੀਆਂ ਹਨ। ਅਰਜ਼ੀ ਫਾਰਮ ਭਰਕੇ IRCC ਨੂੰ ਡਾਕ ਰਾਹੀਂ ਭੇਜਣਾ ਪੈਂਦਾ ਹੈ ਜਿਸ ਤੋਂ ਬਾਅਦ IRCC ਵਲੋਂ ਪ੍ਰੋਸੈਸਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 76969-98876 ‘ਤੇ ਸੰਪਰਕ ਕਰ ਸਕਦੇ ਹੋ।

RELATED ARTICLES

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਦਿਲਜੀਤ ਦੋਸਾਂਝ-ਸੋਨਾਲੀ ਤੋਂ ਬਾਅਦ ਨਸੀਬ ਨੇ ਸੁਲਤਾਨ ਨੂੰ ਬਣਾਇਆ ਨਿਸ਼ਾਨਾ, ਕੱਢੀਆਂ ਗਾਲ੍ਹਾਂ

ਦਿਲਜੀਤ ਦੋਸਾਂਝ-ਸੋਨਾਲੀ ਤੋਂ ਬਾਅਦ ਨਸੀਬ ਨੇ ਸੁਲਤਾਨ ਨੂੰ ਬਣਾਇਆ ਨਿਸ਼ਾਨਾ, ਕੱਢੀਆਂ ਗਾਲ੍ਹਾਂ ਵੈਨਕੁਵਰ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ।...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments