Sunday, June 16, 2024
Home Punjab ਸਿੱਧੂ ਮੂਸੇ ਵਾਲਾ ਮੁੜ ਵਿਵਾਦਾਂ 'ਚ, ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ...

ਸਿੱਧੂ ਮੂਸੇ ਵਾਲਾ ਮੁੜ ਵਿਵਾਦਾਂ ‘ਚ, ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਕੇਸ ਦਰਜ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਇਕ ਵਾਰ ਮੁੜ ਵਿਵਾਦਾਂ ‘ਚ ਘਿਰ ਗਿਆ ਹੈ। ਦਰਅਸਲ, ਇਸ ਵਾਰ ਸਿੱਧੂ ਮੂਸੇ ਵਾਲਾ ਵਕੀਲਾਂ ਨੂੰ ਲੈ ਕੇ ਵਿਵਾਦਾਂ ‘ਚ ਆਇਆ ਹੈ। ਐਡਵੋਕੇਟ ਸੁਨੀਲ ਕੁਮਾਰ ਮੱਲ੍ਹਣ ਵੱਲੋਂ ਜ਼ਿਲ੍ਹਾ ਅਦਾਲਤ ‘ਚ ਸਿੱਧੂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ। ਐਡਵੋਕੇਟ ਮੱਲ੍ਹਣ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਦੇ ‘ਸੰਜੂ’ ਗੀਤ ‘ਚ ਵਕੀਲਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ।

ਇਹ ਸਭ ਸਿੱਧੂ ਮੂਸੇ ਵਾਲਾ ਨੇ ਜਾਣਬੁੱਝ ਕੇ ਵਕੀਲਾਂ ਦੇ ਅਕਸ ਨੂੰ ਢਾਹ ਲਾਉਣ ਲਈ ਕੀਤਾ ਹੈ। ਮੂਸੇ ਵਾਲਾ ਨੇ ਇਸ ਗੀਤ ਨੂੰ ਜਾਣਬੁੱਝ ਕੇ ਗਲਤ ਇਰਾਦੇ ਨਾਲ ਰਿਲੀਜ਼ ਕਰਕੇ ਨਿਆਂ ਪ੍ਰਣਾਲੀ ਦਾ ਅਕਸ ਖ਼ਰਾਬ ਕਰਨ ਦਾ ਕੰਮ ਕੀਤਾ ਹੈ।

ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਕਾਂਗਰਸੀ ਉਮੀਦਵਾਰ ਤੇ ਵਿਵਾਦਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲਾ ਆਪਣੇ ਸੁਭਾਅ ਤੇ ਗਾਇਕੀ ਦੇ ਅੰਦਾਜ਼ ਨੂੰ ਲੈ ਕੇ ਕਈ ਵਾਰ ਵਿਵਾਦਾਂ ‘ਚ ਘਿਰ ਚੁੱਕਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਉਸ ਖਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਕੇਸ ਦਾਇਰ ਕੀਤਾ ਗਿਆ ਹੈ।

ਦੱਸ ਦਈਏ ਕਿ ਐਡਵੋਕੇਟ ਮੱਲ੍ਹਣ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਹਿੰਸਾ ਅਤੇ ਦੰਗਿਆਂ ਲਈ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਸਿੱਧੂ ‘ਤੇ ਗੰਨ ਕਲਚਰ ਨੂੰ ਹੱਲਾਸ਼ੇਰੀ ਦੇਣ ਦੇ ਵੀ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਗੀਤ ‘ਚ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ। ਸਿੱਧੂ ਮੂਸੇ ਵਾਲਾ ਦਾ ਇਹ ਐਕਟ ਆਈ. ਪੀ. ਸੀ., ਆਰਮਜ਼ ਐਕਟ ਅਤੇ ਆਈ. ਟੀ. ਐਕਟ ਦੀਆਂ ਧਾਰਾਵਾਂ ਅਧੀਨ ਆਉਂਦਾ ਹੈ। ਇਨ੍ਹਾਂ ‘ਚ ਦੇਸ਼ ਖਿਲਾਫ਼ ਕਾਰਵਾਈਆਂ, ਅਪਰਾਧਕ ਸਾਜ਼ਿਸ਼, ਸਾਂਝੀ ਕੋਸ਼ਿਸ਼, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਅਕਸ ਨੂੰ ਠੇਸ ਪਹੁੰਚਾਉਣਾ, ਡਰਾਉਣਾ ਆਦਿ ਸ਼ਾਮਲ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਡਵੋਕੇਟ ਨੇ 15 ਜੁਲਾਈ 2021 ਨੂੰ ਸਿੱਧੂ ਮੂਸੇ ਵਾਲਾ ਨੂੰ ਇਸ ਗੀਤ ਬਾਰੇ ਕਾਨੂੰਨੀ ਨੋਟਿਸ ਵੀ ਭੇਜਿਆ ਸੀ, ਜਿਸ ਦਾ ਉਸ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ। ਸਿੱਧੂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਤੋਂ ਇਲਾਵਾ ‘ਸੰਜੂ’ ਗੀਤ ਤੋਂ ਕਮਾਏ ਪੈਸੇ ਵਕੀਲਾਂ ਨੂੰ ਮੁਆਵਜ਼ੇ ਵਜੋਂ ‘ਬਾਰ ਕੌਂਸਲ ਆਫ਼ ਪੰਜਾਬ ਹਰਿਆਣਾ’ ਦੇ ਐਡਵੋਕੇਟ ਵੈਲਫੇਅਰ ਫੰਡ ‘ਚ ਪਾਉਣ ਦੀ ਮੰਗ ਕੀਤੀ ਗਈ।

RELATED ARTICLES

Majaor Accident In Tractor Race: ਫਗਵਾੜਾ ‘ਚ ਟਰੈਕਟਰਾਂ ਦੀ ਰੇਸ ਦੌਰਾਨ ਹਾਦਸਾ, ਵੇਖੋ ਕਿਵੇਂ ਦਰੜੇ ਗਏ ਲੋਕ…

Majaor Accident In Tractor Race: ਫਗਵਾੜਾ 'ਚ ਟਰੈਕਟਰਾਂ ਦੀ ਰੇਸ ਦੌਰਾਨ ਹਾਦਸਾ, ਵੇਖੋ ਕਿਵੇਂ ਦਰੜੇ ਗਏ ਲੋਕ... ਫਗਵਾੜਾ: ਪੰਜਾਬ ਦੇ ਫਗਵਾੜਾ ਵਿਚ Tractor Race ਰੇਸ...

New Home of CM Maan: CM ਮਾਨ ਦੇ ਨਵੇਂ ਬੰਗਲੇ ਦੀ ਡੇਂਟਿੰਗ-ਪੇਂਟਿੰਗ ਸ਼ੁਰੂ, ਪਰਿਵਾਰ ਨਾਲ ਹੋਣਗੇ ਸ਼ਿਫਟ

New Home of CM Maan: CM ਮਾਨ ਦੇ ਨਵੇਂ ਬੰਗਲੇ ਦੀ ਡੇਂਟਿੰਗ-ਪੇਂਟਿੰਗ ਸ਼ੁਰੂ, ਪਰਿਵਾਰ ਨਾਲ ਹੋਣਗੇ ਸ਼ਿਫਟ Jalandhar: ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ‘ਚ ਹੋਣ...

NRI Punjabi: ਹਿਮਾਚਲ ਘੁੰਮਣ ਆਏ NRI ਜੋੜੇ ਨੂੰ ਬੁਰੀ ਤਰ੍ਹਾਂ ਕੁੱਟਿਆ

NRI Punjabi: ਹਿਮਾਚਲ ਘੁੰਮਣ ਆਏ NRI ਜੋੜੇ ਨੂੰ ਬੁਰੀ ਤਰ੍ਹਾਂ ਕੁੱਟਿਆ Punjab: ਕੁਝ ਦਿਨ ਪਹਿਲਾਂ ਹਿਮਾਚਲ ਦੇ ਡਲਹੌਜ਼ੀ ਇਲਾਕੇ ‘ਚ ਇਕ ਸਪੈਨਿਸ਼ ਜੋੜੇ ਨੂੰ ਪਾਰਕਿੰਗ...

LEAVE A REPLY

Please enter your comment!
Please enter your name here

- Advertisment -

Most Popular

Modi-Trudeau Meet : ਰਿਸ਼ਤਿਆਂ ‘ਚ ਤਣਾਅ ਵਿਚਾਲੇ ਟਰੂਡੋ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਦੱਸਿਆ ਦੋਵਾਂ ਵਿਚਾਲੇ ਕਿਹੜੀ-ਕਿਹੜੀ ਹੋਈ ਗੱਲ

Modi-Trudeau Meet : ਰਿਸ਼ਤਿਆਂ 'ਚ ਤਣਾਅ ਵਿਚਾਲੇ ਟਰੂਡੋ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਦੱਸਿਆ ਦੋਵਾਂ ਵਿਚਾਲੇ ਕਿਹੜੀ-ਕਿਹੜੀ ਹੋਈ ਗੱਲ ਰੋਮ: ਇਟਲੀ ਵਿੱਚ G-7 ਸਿਖਰ...

Majaor Accident In Tractor Race: ਫਗਵਾੜਾ ‘ਚ ਟਰੈਕਟਰਾਂ ਦੀ ਰੇਸ ਦੌਰਾਨ ਹਾਦਸਾ, ਵੇਖੋ ਕਿਵੇਂ ਦਰੜੇ ਗਏ ਲੋਕ…

Majaor Accident In Tractor Race: ਫਗਵਾੜਾ 'ਚ ਟਰੈਕਟਰਾਂ ਦੀ ਰੇਸ ਦੌਰਾਨ ਹਾਦਸਾ, ਵੇਖੋ ਕਿਵੇਂ ਦਰੜੇ ਗਏ ਲੋਕ... ਫਗਵਾੜਾ: ਪੰਜਾਬ ਦੇ ਫਗਵਾੜਾ ਵਿਚ Tractor Race ਰੇਸ...

New Home of CM Maan: CM ਮਾਨ ਦੇ ਨਵੇਂ ਬੰਗਲੇ ਦੀ ਡੇਂਟਿੰਗ-ਪੇਂਟਿੰਗ ਸ਼ੁਰੂ, ਪਰਿਵਾਰ ਨਾਲ ਹੋਣਗੇ ਸ਼ਿਫਟ

New Home of CM Maan: CM ਮਾਨ ਦੇ ਨਵੇਂ ਬੰਗਲੇ ਦੀ ਡੇਂਟਿੰਗ-ਪੇਂਟਿੰਗ ਸ਼ੁਰੂ, ਪਰਿਵਾਰ ਨਾਲ ਹੋਣਗੇ ਸ਼ਿਫਟ Jalandhar: ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ‘ਚ ਹੋਣ...

NRI Punjabi: ਹਿਮਾਚਲ ਘੁੰਮਣ ਆਏ NRI ਜੋੜੇ ਨੂੰ ਬੁਰੀ ਤਰ੍ਹਾਂ ਕੁੱਟਿਆ

NRI Punjabi: ਹਿਮਾਚਲ ਘੁੰਮਣ ਆਏ NRI ਜੋੜੇ ਨੂੰ ਬੁਰੀ ਤਰ੍ਹਾਂ ਕੁੱਟਿਆ Punjab: ਕੁਝ ਦਿਨ ਪਹਿਲਾਂ ਹਿਮਾਚਲ ਦੇ ਡਲਹੌਜ਼ੀ ਇਲਾਕੇ ‘ਚ ਇਕ ਸਪੈਨਿਸ਼ ਜੋੜੇ ਨੂੰ ਪਾਰਕਿੰਗ...

Recent Comments