Saturday, May 18, 2024
Home International ਕੌਮਾਂਤਰੀ ਕਬੱਡੀ ਖਿਡਾਰੀ ਸਣੇ ਪੰਜਾਬ ਪੁਲਿਸ ਦਾ ਰਿਟਾਇਰਡ ਡੀਐਸਪੀ ਗ੍ਰਿਫਤਾਰ

ਕੌਮਾਂਤਰੀ ਕਬੱਡੀ ਖਿਡਾਰੀ ਸਣੇ ਪੰਜਾਬ ਪੁਲਿਸ ਦਾ ਰਿਟਾਇਰਡ ਡੀਐਸਪੀ ਗ੍ਰਿਫਤਾਰ

ਪੰਜਾਬ ਵਿਚ ਇੰਟਰਨੈਸ਼ਨਲ ਡਰੱਗ ਰੈਕਟ ਦਾ ਪਰਦਾਫਾਸ਼
ਕੇਸ ਵਿਚ ਕੈਨੇਡਾ-ਅਮਰੀਕਾ ਦੇ ਨਾਗਰਿਕਾਂ ਸਣੇ 12 ਲੋਕ ਨਾਮਜ਼ਦ
ਕਪੂਰਥਲਾ : ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਕੌਮਾਂਤਰੀ ਡਰੱਗ ਰੈਕਟ ਦਾ ਪਰਦਾਫਾਸ਼ ਹੋਇਆ ਹੈ। ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਇੰਗਲੈਂਡ ਦੇ ਨਾਗਰਿਕ ਇੰਟਰਨੈਸ਼ਨਲ ਕਬੱਡੀ ਖਿਡਾਰੀ ਰਣਜੀਤ ਜੀਤਾ ਅਤੇ ਪੰਜਾਬ ਪੁਲਿਸ ਦੇ ਰਿਟਾਇਰਡ ਡੀਐਸਪੀ ਬਿਮਲ ਕਾਂਤ ਨੂੰ ਗ੍ਰਿਫਤਾਰ ਕੀਤਾ ਹੈ। ਇਹ ਰੇਡ ਕਪੂਰਥਲਾ ਵਿਚ ਕੀਤੀ ਗਈ। ਫੜੇ ਗਏ ਮੁਲਜ਼ਮਾਂ ਵਿਚੋਂ ਇੱਕ ਥਾਣੇਦਾਰ ਵੀ ਸ਼ਾਮਲ ਹੈ। ਐਸਟੀਐਫ ਨੇ ਕੁਲ 12 ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਿਸ ਵਿਚ ਡਰੱਗਜ਼ ਵਿਕਰੀ ਤੋਂ ਖਰੀਦੀ ਪ੍ਰਾਪਰਟੀ ਨੂੰ ਐਡਜਸਟ ਕਰਨ ਵਾਲੇ ਕੁਝ ਮਸ਼ਹੂਰ ਸੀਏ ਵੀ ਸ਼ਾਮਲ ਹਨ। ਮੁਲਜ਼ਮਾਂ ਦੇ ਖ਼ਿਲਾਫ਼ ਮੋਹਾਲੀ ਵਿਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਬੀਐਮਡਬਲਿਊ ਅਤੇ ਔਡੀ ਜਿਹੀ ਲਗਜ਼ਰੀ ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ।
ਜਾਣਕਾਰੀ ਮੁਤਾਬਕ ਮੁਲਜ਼ਮਾਂ ਕੋਲੋਂ ਐਸਟੀਐਫ ਨੇ ਕੁਝ ਹਥਿਆਰ ਅਤੇ 100 ਗਰਾਮ ਨਸ਼ਾ ਫੜਿਆ ਹੈ। ਇਨ੍ਹਾਂ ਮੁਲਜ਼ਮਾਂ ਦੇ ਤਾਰ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਨਾਲ ਜੁੜੇ ਹੋਣ ਦੀ ਚਰਚਾ ਹੈ। ਜੋ ਇਨ੍ਹਾਂ ਦਿਨੀਂ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਕੇ ਬੈਠੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕੌਮਾਂਤਰੀ ਕਬੱਡੀ ਖਿਡਾਰੀ ਰਣਜੀਤ ਸਿੰਘ ਉਰਫ ਜੀਤਾ ਮੋੜ, ਰਿਟਾਇਰਡ ਡੀਐਸਪੀ ਵਿਮਲ ਕਾਂਤ ਅਤੇ ਥਾਣੇਦਾਰ ਮਨੀਸ਼ ਦੇ ਤੌਰ ’ਤੇ ਹੋਈ ਹੈ। ਇਸ ਤੋਂ ਇਲਾਵਾ ਐਸਟੀਐਫ ਨੇ ਅਮਰੀਕਾ ਦੇ ਗੁਰਜੰਟ ਸਿੰਘ, ਕੈਨੇਡਾ ਦੇ ਦਵਿੰਦਰ ਸਿੰਘ ਉਰਫ ਜਵਾਹਰ, ਭੁਪਿੰਦਰ ਸਿੰਘ, ਸਿਮਰਨਜੀਤ ਸਿੰਘ, ਰਣਦੀਪ ਸਿੰਘ, ਦਿਨੇਸ਼, ਥਾਣੇਦਾਰ ਜਗਦੀਸ਼ ਸਿੰਘ ਅਤੇ ਜੀਤਾ ਮੋੜ ਦੀ ਪਤਨੀ ਰਾਜਿੰਦਰ ਕੌਰ ਨੂੰ ਕੇਸ ਵਿਚ ਨਾਮਜ਼ਦ ਕੀਤਾ। ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 25,27,27ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਵਿਚ ਪਤਾ ਚਲਿਆ ਕਿ ਡਰੱਗਜ਼ ਡੀਲ ਵਿਚ ਕਮਾਏ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਰਿਅਲ ਅਸਟੇਟ ਦੇ ਕਾਰੋਬਾਰ ਅਤੇ ਜ਼ਮੀਨ ਖਰੀਦਣ ਵਿਚ ਕੀਤੀ ਗਈ। ਕਬੱਡੀ ਖਿਡਾਰੀ ਰਣਜੀਤ ਕਪੂਰਥਲਾ ਵਿਚ ਆਲੀਸ਼ਾਨ ਬੰਗਲੇ ਵਿਚ ਰਹਿੰਦਾ ਸੀ। ਉਸ ਕੋਲ ਬੀਐਮਡਬਲਿਊ ਸਣੇ ਕਈ ਆਲੀਸ਼ਾਨ ਗੱਡੀਆਂ ਬਰਾਮਦ ਹੋਈਆਂ ਹਨ। ਸੂਤਰਾਂ ਮੁਤਾਬਕ ਇਨ੍ਹਾਂ ਗੱਡੀਆਂ ਵਿਚ ਡਰੱਗਜ਼ ਦੀ ਸਪਲਾਈ ਹੁੰਦੀ ਸੀ। ਜਿਸ ਦਾ ਹਿਸਾਬ ਕਿਤਾਬ ਦੋ ਥਾਣੇਦਾਰ ਰਖਦੇ ਸੀ। ਜਿਸ ਵਿਚ ਦੋ ਥਾਣੇਦਾਰ ਸ਼ਾਮਲ ਹਨ। ਜਿਨ੍ਹਾਂ ਨੂੰ ਕੁਝ ਨੇਤਾਵਾਂ ਦੀ ਸ਼ਹਿ ਸੀ। ਹਾਲਾਂਕਿ ਐਸਟੀਐਫ ਵਲੋਂ ਅਜੇ ਉਨ੍ਹਾਂ ਦਾ ਨਾਂ ਉਜਾਗਰ ਨਹੀਂ ਕੀਤਾ ਗਿਆ।
ਸੂਤਰਾਂ ਮੁਤਾਬਕ ਫੜੇ ਗਏ ਰਣਜੀਤ ਜੀਤਾ ਦੇ ਸਬੰਧ ਅਮਰੀਕਾ ਵਿਚ ਰਹਿਣ ਵਾਲੇ ਗੁਰਜੰਟ ਸਿੰਘ ਅਤੇ ਕੈਨੇਡਾ ਵਿਚ ਰਹਿੰਦੇ ਦਵਿੰਦਰ ਉਰਫ ਜਵਾਹਰ ਨਾਲ ਸੀ। ਜੀਤਾ ਦੇ ਨੇਤਾਵਾਂ ਨਾਲ ਚੰਗੇ ਸਬੰਧ ਸੀ। ਕਾਰਵਾਈ ਦੀ ਭਿਣਕ ਲਗਦੇ ਹੀ ਉਹ ਵਿਦੇਸ਼ ਭੱਜਣਾ ਚਾਹੁੰਦਾ ਸੀ ਲੇਕਿਨ ਐਸਟੀਐਫ ਨੇ ਉਸ ਨੂੰ ਏਅਰਪੋਰਟ ਤੋਂ ਕਾਬੂ ਕਰ ਲਿਆ। ਉਸ ਦੇ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਡਰੱਗ ਤਸਕਰੀ ਦੇ ਸਬੂਤ ਮਿਲੇ ਹਨ। ਇਸ ਤੋਂ ਪਹਿਲਾਂ ਈਡੀ ਨੇ ਵੀ ਜੀਤਾ ਦੇ ਖਾਤੇ ਵਿਚ ਕਰੀਬ 27 ਕਰੋੜ ਦੀ ਐਂਟਰੀ ਦਾ ਜ਼ਿਕਰ ਕੀਤਾ ਸੀ। ਜਿਸ ਤੋਂ ਬਾਅਦ ਉਹ ਜਾਂਚ ਏਜੰਸੀਆਂ ਦੀ ਰਡਾਰ ’ਤੇ ਸੀ।
ਐਸਟੀਐਫ ਨੇ ਥਾਣੇਦਾਰ ਮਨੀਸ਼ ਦੇ ਘਰ ਤੋਂ ਇੱਕ ਲੈਪਟਾਪ ਅਤੇ ਕਰੀਬ 3 ਲੱਖ ਦਾ ਕੈਸ਼ ਫੜਿਆ ਹੈ। ਸੂਤਰਾਂ ਮੁਤਾਬਕ ਇਸ ਲੈਪਟਾਪ ਵਿਚ ਅਹਿਮ ਸੁਰਾਗ ਹਨ। ਜਿਨ੍ਹਾਂ ਦੀ ਮੋਹਾਲੀ ਵਿਚ ਐਸਟੀਐਫ ਪੜਤਾਲ ਕਰ ਰਹੀ ਹੈ। ਸੂਤਰਾਂ ਵਿਚ ਸਾਹਮਣੇ ਆਇਆ ਕਿ ਜੀਤਾ ਨੂੰ ਸੁਰੱਖਿਆ ਕਰਮੀਆਂ ਦੇ ਤੌਰ ’ਤੇ ਦੋ ਪੁਲਿਸ ਵਾਲੇ ਮਿਲੇ ਹੋਏ ਸੀ। ਜੋ ਡਰੱਗਜ਼ ਸਪਲਾਈ ਦੇ ਸਮੇਂ ਉਸ ਨੂੰ ਨਾਕਾਬੰਦੀ ਤੋਂ ਬਚਾਉਂਦੇ ਸੀ। ਪੁਲਿਸ ਨੇ ਇਸ ਕੇਸ ਵਿਚ 3 ਵਿਦੇਸ਼ੀ ਨਾਗਰਿਕਾਂ ਦੇ ਨਾਲ 12 ਲੋਕਾਂ ਨੂੰ ਨਾਮਜ਼ਦ ਕੀਤਾ ਹੈ।

RELATED ARTICLES

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments