Saturday, May 18, 2024
Home International 13 ਵਾਰ ਮਾਂ ਬਣੀ, ਵਿਸ਼ਵ ਰਿਕਾਰਡ ਬਣਾਇਆ ਫਿਰ ਵੀ ਔਲਾਦ ਨੂੰ ਤਰਸ...

13 ਵਾਰ ਮਾਂ ਬਣੀ, ਵਿਸ਼ਵ ਰਿਕਾਰਡ ਬਣਾਇਆ ਫਿਰ ਵੀ ਔਲਾਦ ਨੂੰ ਤਰਸ ਰਹੀ ਇਹ ਔਰਤ

ਆਪਣੀ ਕੁੱਖ ਤੋਂ ਪੈਦਾ ਹੋਏ ਬੱਚੇ ਨੂੰ ਜੀਵਨ ਭਰ ਲਈ ਕਿਸੇ ਹੋਰ ਨੂੰ ਸੌਂਪਣਾ ਆਸਾਨ ਨਹੀਂ ਹੈ। ਪਰ ਜ਼ਰਾ ਉਸ ਔਰਤ ਬਾਰੇ ਸੋਚੋ ਜਿਸ ਨੇ ਇਕ-ਦੋ ਵਾਰ ਨਹੀਂ ਸਗੋਂ 13 ਵਾਰ ਇਹ ਦਰਦ ਝੱਲਿਆ ਹੈ। 13 ਵਾਰ ਮਾਂ ਬਣਨ ਵਾਲੀ ਇਸ ਔਰਨ ਨੂੰ ਖੁਦ ਆਪਣੀ ਕੁੱਖ ਨੂੰ ਤਬਾਹ ਕਰਨਾ ਪਿਆ। ਪਰ ਇੱਕ ਵਾਰ ਉਸ ਦੀ ਬੇਚੈਨੀ ਬਹੁਤ ਵੱਧ ਗਈ। ਉਹ ਹਰ ਰੋਜ਼ ਉਸ ਬੱਚੇ ਨੂੰ ਦੇਖ ਕੇ ਦੁਖੀ ਹੁੰਦੀ ਸੀ, ਜਿਸ ਨੂੰ ਆਪਣੇ ਹੱਥੀਂ ਉਸ ਨੇ ਕਿਸੇ ਹੋਰ ਦੇ ਹਵਾਲੇ ਕੀਤਾ ਸੀ।
ਅਸੀਂ ਗੱਲ ਕਰ ਰਹੇ ਹਾਂ ਸਰੋਗੇਸੀ ਬਾਰੇ।

ਦੁਨੀਆ ਦੀ ਸਭ ਤੋਂ ਉੱਤਮ ਸਰੋਗੇਟ ਮਾਂ ਦਾ ਦਰਜਾ ਹਾਸਲ ਕਰਨ ਵਾਲੀ ਬ੍ਰਿਟਿਸ਼ ਔਰਤ ਕੈਰੋਲ ਹੋਰਲਾਕ ਨੇ ਇਕ ਵਾਰ ਆਪਣੇ ਬੇਟੇ ਨੂੰ ਦੂਜੇ ਜੋੜੇ ਦੇ ਹਵਾਲੇ ਕਰ ਦਿੱਤਾ। ਸਰੋਗੇਸੀ ਦਾ ਅਰਥ ਹੈ ਕਿਰਾਏ ਦੀ ਕੁੱਖ। ਜਿਸ ਵਿੱਚ ਕਿਸੇ ਹੋਰ ਜੋੜੇ ਦਾ ਬੱਚਾ ਦੂਜੀ ਔਰਤ ਦੀ ਕੁੱਖ ਵਿੱਚ ਪਲਦਾ ਹੈ ਅਤੇ ਜਨਮ ਤੋਂ ਬਾਅਦ ਜੋੜੇ ਨੂੰ ਸੌਂਪ ਦਿੱਤਾ ਜਾਂਦਾ ਹੈ। ਕੈਰਲ ਸਰੋਗੇਸੀ ਤੋਂ ਖੁਸ਼ ਸੀ ਪਰ ਉਸ ਨੂੰ ਦਰਦ ਮਹਿਸੂਸ ਹੋਇਆ ਜਦੋਂ ਉਸ ਨੂੰ ਆਪਣੇ ਨਵਜੰਮੇ ਪੁੱਤਰ ਨੂੰ ਕਿਸੇ ਹੋਰ ਜੋੜੇ ਨੂੰ ਸੌਂਪਣਾ ਪਿਆ। ਕੈਰਲ ਦਾ ਨਾਂ ਸਰੋਗੇਟ ਮਾਂ ਵਜੋਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ।

ਹੈਰਾਨ ਕਰਨ ਵਾਲਾ ਸੱਚ ਉਦੋਂ ਸਾਹਮਣੇ ਆਇਆ ਜਦੋਂ 13 ‘ਚੋਂ 9ਵੀਂ ਸਰੋਗੇਸੀ ਦੌਰਾਨ ਪੈਦਾ ਹੋਏ ਬੇਟੇ ਦੇ ਮਾਪਿਆਂ ਨੇ ਜਨਮ ਤੋਂ 6 ਹਫ਼ਤੇ ਬਾਅਦ ਡੀਐਨਏ ਟੈਸਟ ਕਰਵਾਇਆ। ਇਹ ਪੁੱਤਰ ਉਸ ਜੋੜੇ ਦਾ ਨਹੀਂ ਸੀ। ਡੀਐਨਏ ਰਿਪੋਰਟ ਮੁਤਾਬਕ ਬੱਚੇ ਵਿੱਚ ਕੈਰਲ ਦੇ ਪਤੀ ਪੌਲ ਦਾ ਡੀਐਨਏ ਪਾਇਆ ਗਿਆ। ਜੋੜੇ ਨੇ ਤੁਰੰਤ ਸਰੋਗੇਸੀ ਏਜੰਸੀ ਨੂੰ ਸ਼ਿਕਾਇਤ ਕੀਤੀ। ਇੱਥੇ ਜਿਵੇਂ ਹੀ ਕੈਰਲ ਅਤੇ ਪੌਲ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬੱਚੇ ਨੂੰ ਦੇਖਣ ਲਈ ਤਰਸ ਗਏ। ਉਸ ਨੇ ਆਪਣੀ ਤਰਫੋਂ ਇਹ ਵੀ ਪੇਸ਼ਕਸ਼ ਕੀਤੀ ਕਿ ਜੇਕਰ ਪਤੀ-ਪਤਨੀ ਬੱਚੇ ਨੂੰ ਨਹੀਂ ਰੱਖਣਾ ਚਾਹੁੰਦੇ ਤਾਂ ਉਹ ਇਸ ਨੂੰ ਵਾਪਸ ਲੈਣ ਲਈ ਤਿਆਰ ਹਨ। ਪਰ ਉਦੋਂ ਤੋਂ ਇਸ ਜੋੜੇ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ। ਕੈਰਲ ਅਤੇ ਪੌਲ ਦੇ ਕੋਈ ਔਲਾਦ ਨਹੀਂ ਸੀ, ਇਸ ਲਈ ਉਹ ਉਸ ਬੱਚੇ ਦੀ ਚਿੰਤਾ ਕਰਨ ਲੱਗੇ।

ਦਸ ਦੇਈਏ ਕਿ ਸਰੋਗੇਸੀ ਨਿਯਮਾਂ ਦੇ ਤਹਿਤ, ਸਰੋਗੇਟ ਮਾਂ ਗਰਭਵਤੀ ਹੋਣ ਤੱਕ ਕਿਸੇ ਨਾਲ ਰਿਸ਼ਤਾ ਨਾ ਰੱਖਣ ਲਈ ਪਾਬੰਦ ਹੁੰਦੀ ਹੈ। ਕੈਰੋਲ ਅਤੇ ਪੌਲ ਨੇ ਇਸ ਨਿਯਮ ਨੂੰ ਨਜ਼ਰਅੰਦਾਜ਼ ਕੀਤਾ। ਕੈਰੋਲ ਨੇ ਹਾਲਾਂਕਿ ਦਾਅਵਾ ਕੀਤਾ ਕਿ ਉਸ ਨੇ ਸਾਵਧਾਨੀ ਵਰਤੀ ਸੀ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਸਰੋਗੇਸੀ ਗੈਰ-ਕਾਨੂੰਨੀ ਹੈ। ਸੰਸਦ ਦੁਆਰਾ ਹਾਲ ਹੀ ਵਿੱਚ ਪਾਸ ਕੀਤੇ ਗਏ ਬਿੱਲ ਦੇ ਅਨੁਸਾਰ, ਹੁਣ ਕੋਈ ਵੀ ਵਿਦੇਸ਼ੀ, ਗੈਰ-ਨਿਵਾਸੀ ਭਾਰਤੀ, ਭਾਰਤੀ ਮੂਲ ਦੇ ਵਿਅਕਤੀ, ਭਾਰਤ ਦੇ ਵਿਦੇਸ਼ੀ ਨਾਗਰਿਕ ਭਾਰਤ ਵਿੱਚ ਸਰੋਗੇਸੀ ਲਈ ਅਧਿਕਾਰਤ ਨਹੀਂ ਹਨ। ਭਾਰਤ ਵਿੱਚ ਵੱਡੇ ਸ਼ਹਿਰਾਂ ਤੋਂ ਲੈ ਕੇ ਬਾਲੀਵੁੱਡ ਤੱਕ ਸਰੋਗੇਸੀ ਮਦਰਹੁੱਡ ਦਾ ਰੁਝਾਨ ਸੀ। ਕਈ ਥਾਵਾਂ ‘ਤੇ ਇਹ ਵਪਾਰਕ ਕਾਰੋਬਾਰ ਬਣ ਗਿਆ ਸੀ, ਜਿਸ ਕਾਰਨ ਭਾਰਤ ਵਿਚ ਕਾਨੂੰਨ ਦੀ ਮੰਗ ਕੀਤੀ ਗਈ ਸੀ। ਭਾਰਤ ਵਿੱਚ ਸਰੋਗੇਸੀ ਹੁਣ ਗੈਰ-ਕਾਨੂੰਨੀ ਹੈ।

RELATED ARTICLES

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments