Wednesday, May 22, 2024
Home India Rajasthan : ਐੱਸਬੀਆਈ ਦੇ ਸਾਬਕਾ ਚੇਅਰਮੈਨ ਪ੍ਰਤੀਪ ਚੌਧਰੀ ਧੋਖਾਧੜੀ ਦੇ ਦੋਸ਼ 'ਚ...

Rajasthan : ਐੱਸਬੀਆਈ ਦੇ ਸਾਬਕਾ ਚੇਅਰਮੈਨ ਪ੍ਰਤੀਪ ਚੌਧਰੀ ਧੋਖਾਧੜੀ ਦੇ ਦੋਸ਼ ‘ਚ ਗਿ੍ਫ਼ਤਾਰ, 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇ੍ਜਿਆ

ਜੈਪੁਰ : ਧੋਖਾਧੜੀ ਦੇ ਦੋਸ਼ ਵਿਚ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੇ ਸਾਬਕਾ ਚੇਅਰਮੈਨ ਪ੍ਰਤੀਪ ਚੌਧਰੀ ਨੂੰ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਜੈਸਲਮੇਰ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਜੈਸਲਮੇਰ ਦੇ ਮੁੱਖ ਨਿਆਇਕ ਮੈਜਿਸਟ੍ਰੇਟ (ਸੀਜੇਐੱਮ) ਦੀ ਅਦਾਲਤ ਵਿਚ ਪੇਸ਼ ਕੀਤਾ।

ਅਦਾਲਤ ਨੇ ਚੌਧਰੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਕਰਜ਼ ਦਾ ਸਮਝੌਤਾ ਕਰਵਾਉਣ ਲਈ ਵਿਚੋਲਿਆਂ ਦੇ ਮਾਰਫ਼ਤ ਗੱਲਬਾਤ ਕੀਤੀ ਅਤੇ ਸੰਚਾਲਕਾਂ ਨੂੰ ਧੋਖੇ ਵਿਚ ਰੱਖ ਕੇ 200 ਕਰੋੜ ਦੇ ਹੋਟਲ ਨੂੰ ਸੀਜ਼ ਕਰਕੇ ਕੇ ਆਪਣੇ ਜਾਣ-ਪਛਾਣ ਦੀ ਕੰਪਨੀ ਨੂੰ ਨਿਯਮ ਵਿਰੁੱਧ ਸਿਰਫ਼ 25 ਕਰੋੜ ਰੁਪਏ ਵਿਚ ਵਿਕਵਾ ਦਿੱਤਾ। ਬਾਅਦ ਵਿਚ ਜਿਸ ਕੰਪਨੀ ਨੇ ਹੋਟਲ ਨੂੰ ਖ਼ਰੀਦਿਆ ਸੀ, ਉਸੇ ਦੇ ਨਿਰਦੇਸ਼ਕ ਬਣ ਗਏ।

ਜਾਣਕਾਰੀ ਮੁਤਾਬਕ, ਜੈਸਲਮੇਰ ’ਚ ਫੋਰਟ ਰਜਵਾੜਾ ਹੋਟਲ ਦੇ ਮਾਲਕ ਦਿਲੀਪ ਸਿੰਘ ਨੇ 2008 ਵਿਚ ਗੜ੍ਹ ਰਜਵਾੜਾ ਨਾਂ ਤੋਂ ਨਵਾਂ ਹੋਟਲ ਬਣਾਉਣਾ ਸ਼ੁਰੂ ਕੀਤਾ। ਇਸ ਲਈ ਉਨ੍ਹਾਂ ਐੱਸਬੀਆਈ ਦੀ ਜੋਧਪੁਰ ਸ਼ਾਖਾ ਤੋਂ 24 ਕਰੋੜ ਦਾ ਟਰਮ ਕਰਜ਼ ਲਿਆ। ਇਸੇ ਦੌਰਾਨ ਦਿਲੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਬੈਂਕ ਨੇ ਉਨ੍ਹਾਂ ਦੇ ਦੋਵੇਂ ਹੋਟਲ ਫੋਰਟ ਰਜਵਾੜਾ ਅਤੇ ਗੜ੍ਹ ਰਜਵਾੜਾ ਦਾ ਮੁਲਾਂਕਣ ਕਰਵਾਇਆ। ਕਰਜ਼ ਦਾ ਪੈਸਾ ਜਮ੍ਹਾਂ ਕਰਵਾਉਣ ਨੂੰ ਲੈ ਕੇ ਦਿਲੀਪ ਸਿੰਘ ਦੇ ਪੁੱਤਰ ਹਰੇਂਦਰ ਸਿੰਘ ’ਤੇ ਦਬਾਅ ਬਣਾਇਆ। 24 ਕਰੋੜ ਰੁਪਏ ਦੇ ਕਰਜ਼ ਦੀ ਕਿਸ਼ਤ ਬਕਾਇਆ ਹੋਣ ’ਤੇ ਐੱਸਬੀਆਈ ਨੇ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਨਿਯਮਾਂ ਖ਼ਿਲਾਫ਼ ਜਾ ਕੇ ਹੋਟਲ ਦਾ ਖਾਤਾ ਐੱਨਪੀਏ ਕਰ ਦਿੱਤਾ। ਬੈਂਕ ਨੇ ਦੋਵਾਂ ਹੋਟਲਾਂ ਨੂੰ ਸੀਜ਼ ਕਰਨ ਦਾ ਦਬਾਅ ਬਣਾਇਆ। ਇਸੇ ਦੌਰਾਨ ਅਹਿਮਦਾਬਾਦ ਦੀ ਇਕ ਸੀਏ ਫਰਮ ਆਤਿਸ਼ਯ ਕੰਸਲਟੈਂਸੀ ਦੇ ਨਿਰਦੇਸ਼ਕ ਦੇਵੇਂਦਰ ਜੈਨ ਨੇ ਹਰੇਂਦਰ ਸਿੰਘ ਨੂੰ ਕਰਜ਼ ਦਾ ਸਮਝੌਤਾ ਕਰਵਾਉਣ ਲਈ ਸੰਪਰਕ ਕੀਤਾ। ਦੇਵੇਂਦਰ ਨੇ ਹਰੇਂਦਰ ਸਿੰਘ ਨੂੰ ਅਲਕੈਮਿਸਟ ਅਸੈੱਟਸ ਰਿਕਨਸਟ੍ਰਕਸ਼ਨ ਕੰਪਨੀ ਦੇ ਮਾਲਕ ਆਲੋਕ ਧੀਰ ਨਾਲ ਮਿਲਵਾਇਆ, ਜਿਨ੍ਹਾਂ ਦਾ ਮੁੱਖ ਕੰਮ ਕਰਜ਼ ਦਾ ਸਮਝੌਤਾ ਕਰਵਾਉਣਾ ਜਾਂ ਰਿਕਵਰੀ ਕਰਨਾ ਸੀ। ਧੀਰ ਚੌਧਰੀ ਦੇ ਮਿੱਤਰ ਸਨ। ਹਰੇਂਦਰ ਸਿੰਘ ਦੀ ਧੀਰ ਨਾਲ ਗੱਲਬਾਤ ਸਫਲ ਨਹੀਂ ਹੋ ਸਕੀ।

ਇਸੇ ਵਿਚਾਲੇ ਬੈਂਕ ਨੇ 14 ਅਕਤੂਬਰ, 2013 ਨੂੰ ਹਰੇਂਦਰ ਸਿੰਘ ਨੂੰ ਕਰੀਬ 40 ਕਰੋੜ ਰੁਪਏ ਦੀ ਦੇਣਦਾਰੀ ਦੱਸਦੇ ਹੋਏ ਨੋਟਿਸ ਜਾਰੀ ਕੀਤਾ। ਇਸ ਵਿਚ ਮੂਲ ਰਕਮ ਦੇ ਨਾਲ ਵਿਆਜ ਵੀ ਸ਼ਾਮਲ ਸੀ। ਇਸ ’ਤੇ ਹਰੇਂਦਰ ਸਿੰਘ ਨੇ ਕਰਜ਼ ਵਸੂਲੀ ਅਪੀਲ ਟ੍ਰਿਬਿਊਨਲ ਵਿਚ ਅਪੀਲ ਕੀਤੀ। ਇਸ ਵਿਚਾਲੇ ਐੱਸਬੀਆਈ ਨੇ ਨਿਲਾਮੀ ਕੀਤੇ ਬਿਨਾਂ ਹੀ ਦੋਵੇਂ ਹੋਟਲ ਧੀਰ ਨੂੰ ਸੌਂਪ ਦਿੱਤੇ। ਉਨ੍ਹਾਂ ਦੋਵੇਂ ਹੋਟਲਾਂ ’ਤੇ ਕਬਜ਼ਾ ਕਰ ਲਿਆ। ਇਸ ਦੇ ਇਕ ਮਹੀਨੇ ਬਾਅਦ ਹੀ ਚੌਧਰੀ ਸੇਵਾਮੁਕਤ ਹੋ ਗਏ। ਸੇਵਾਮੁਕਤੀ ਦੇ ਕੁਝ ਦਿਨ ਬਾਅਦ ਉਹ ਧੀਰ ਦੀ ਕੰਪਨੀ ਦੇ ਨਿਰਦੇਸ਼ਕ ਬਣ ਗਏ। ਹਰੇਂਦਰ ਸਿੰਘ ਨੂੰ ਚੌਧਰੀ ਦੇ ਇਰਾਦੇ ਦੀ ਜਾਣਕਾਰੀ ਹੋ ਗਈ ਸੀ। ਇਸ ’ਤੇ ਉਨ੍ਹਾਂ ਜੈਸਲਮੇਰ ਦੇ ਸਦਰ ਪੁਲਿਸ ਥਾਣੇ ਵਿਚ ਸਾਲ 2015 ਵਿਚ ਚੌਧਰੀ ਸਮੇਤ ਅੱਠ ਲੋਕਾਂ ਖ਼ਿਲਾਫ਼ ਨਾਮਜ਼ਦ ਮਾਮਲਾ ਦਰਜ ਕਰਵਾਇਆ।

RELATED ARTICLES

ਬਲਵਿੰਦਰ ਸਿੰਘ ਢਿੱਲੋਂ ਨੇ ਬਰਤਾਨੀਆ ‘ਚ ਚਮਕਾਇਆ ਪੰਜਾਬੀਆਂ ਦਾ ਨਾਂ, ਬਣੇ ਪਹਿਲੇ ਸਿੱਖ ਮੇਅਰ

ਬਲਵਿੰਦਰ ਸਿੰਘ ਢਿੱਲੋਂ ਨੇ ਬਰਤਾਨੀਆ ‘ਚ ਚਮਕਾਇਆ ਪੰਜਾਬੀਆਂ ਦਾ ਨਾਂ, ਬਣੇ ਪਹਿਲੇ ਸਿੱਖ ਮੇਅਰ ਸਲੋਹ, ਬਰਤਾਨੀਆ: ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ...

ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਜਾਰੀ

ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਜਾਰੀ ਪ੍ਰਿੰਸ ਐਡਵਰਡ ਆਈਲੈਂਡ: ਕੈਨੇਡੀਅਨ ਸੂਬੇ ਪ੍ਰਿੰਸ ਐਡਵਰਡ ਆਈਲੈਂਡ ’ਚ ਪਿਛਲੇ ਕਈ ਦਿਨਾਂ ਤੋਂ ਸੈਂਕੜੇ ਭਾਰਤੀ ਵਿਦਿਆਰਥੀ ਰੋਸ...

ਪੰਜਾਬ ਦਾ ਚੜ੍ਹੇਗਾ ਸਿਆਸੀ ਪਾਰਾ! ਪੀਐਮ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ, ਸਭ ਪੰਜਾਬ ਪਹੁੰਚਣਗੇ

ਪੰਜਾਬ ਦਾ ਚੜ੍ਹੇਗਾ ਸਿਆਸੀ ਪਾਰਾ! ਪੀਐਮ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ, ਸਭ ਪੰਜਾਬ ਪਹੁੰਚਣਗੇ ਪਟਿਆਲਾ: ਪੰਜਾਬ ਵਿੱਚ ਪਹਿਲੀ ਜੂਨ ਨੂੰ ਲੋਕ ਸਭਾ...

LEAVE A REPLY

Please enter your comment!
Please enter your name here

- Advertisment -

Most Popular

ਬਲਵਿੰਦਰ ਸਿੰਘ ਢਿੱਲੋਂ ਨੇ ਬਰਤਾਨੀਆ ‘ਚ ਚਮਕਾਇਆ ਪੰਜਾਬੀਆਂ ਦਾ ਨਾਂ, ਬਣੇ ਪਹਿਲੇ ਸਿੱਖ ਮੇਅਰ

ਬਲਵਿੰਦਰ ਸਿੰਘ ਢਿੱਲੋਂ ਨੇ ਬਰਤਾਨੀਆ ‘ਚ ਚਮਕਾਇਆ ਪੰਜਾਬੀਆਂ ਦਾ ਨਾਂ, ਬਣੇ ਪਹਿਲੇ ਸਿੱਖ ਮੇਅਰ ਸਲੋਹ, ਬਰਤਾਨੀਆ: ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ...

ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਜਾਰੀ

ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਜਾਰੀ ਪ੍ਰਿੰਸ ਐਡਵਰਡ ਆਈਲੈਂਡ: ਕੈਨੇਡੀਅਨ ਸੂਬੇ ਪ੍ਰਿੰਸ ਐਡਵਰਡ ਆਈਲੈਂਡ ’ਚ ਪਿਛਲੇ ਕਈ ਦਿਨਾਂ ਤੋਂ ਸੈਂਕੜੇ ਭਾਰਤੀ ਵਿਦਿਆਰਥੀ ਰੋਸ...

ਦੁਬਈ ਰਹਿੰਦੀ ਪੰਜਾਬਣ ਦੀ ਲੱਗੀ 10 ਲੱਖ ਡਾਲਰ ਦੀ ਲਾਟਰੀ

ਦੁਬਈ ਰਹਿੰਦੀ ਪੰਜਾਬਣ ਦੀ ਲੱਗੀ 10 ਲੱਖ ਡਾਲਰ ਦੀ ਲਾਟਰੀ ਦੁਬਈ : ਦੁਬਈ ਰਹਿੰਦੀ ਪੰਜਾਬਣ ਦੀ ਵਿਦੇਸ਼ ਦੀ ਧਰਤੀ ‘ਤੇ ਅਜਿਹੀ ਕਿਸਮਤ ਖੁੱਲ੍ਹੀ ਕਿ ਉਹ...

ਪੰਜਾਬ ਦਾ ਚੜ੍ਹੇਗਾ ਸਿਆਸੀ ਪਾਰਾ! ਪੀਐਮ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ, ਸਭ ਪੰਜਾਬ ਪਹੁੰਚਣਗੇ

ਪੰਜਾਬ ਦਾ ਚੜ੍ਹੇਗਾ ਸਿਆਸੀ ਪਾਰਾ! ਪੀਐਮ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ, ਸਭ ਪੰਜਾਬ ਪਹੁੰਚਣਗੇ ਪਟਿਆਲਾ: ਪੰਜਾਬ ਵਿੱਚ ਪਹਿਲੀ ਜੂਨ ਨੂੰ ਲੋਕ ਸਭਾ...

Recent Comments