Thursday, May 9, 2024
Home Canada ਕੈਨੇਡਾ ਦਾ ਨਵਾਂ ਮੰਤਰੀ ਮੰਡਲ 25 ਅਕਤੂਬਰ ਨੂੰ ਚੁੱਕੇਗਾ ਸਹੁੰ!

ਕੈਨੇਡਾ ਦਾ ਨਵਾਂ ਮੰਤਰੀ ਮੰਡਲ 25 ਅਕਤੂਬਰ ਨੂੰ ਚੁੱਕੇਗਾ ਸਹੁੰ!

ਔਟਵਾ : ਕੈਨੇਡਾ ‘ਚ ਮੱਧ ਕਾਲੀ ਚੋਣਾਂ ਦੌਰਾਨ ਸਭ ਤੋਂ ਵੱਧ ਸੀਟਾਂ ਹਾਸਲ ਕਰਕੇ ਮੁੜ ਸੱਤਾ ਵਿੱਚ ਪਰਤੀ ਲਿਬਰਲ ਸਰਕਾਰ ਦੀ ਨਵੀਂ ਕੈਬਨਿਟ 25 ਜਾਂ 26 ਅਕਤੂਬਰ ਨੂੰ ਸਹੁੰ ਚੁੱਕਣ ਜਾ ਰਹੀ ਹੈ।

ਲਗਾਤਾਰ ਤੀਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਜਸਟਿਨ ਟਰੂਡੋ ਇਸ ਵਾਰ ਮੰਤਰੀ ਮੰਡਲ ਵਿੱਚ ਕਈ ਨਵੇਂ ਚੇਹਰਿਆਂ ਨੂੰ ਸ਼ਾਮਲ ਕਰ ਸਕਦੇ ਨੇ। ਸੂਤਰਾਂ ਮੁਤਾਬਕ ਭਾਰਤੀ ਮੂਲ ਦੀ ਅਨੀਤਾ ਆਨੰਦ ਕੈਨੇਡਾ ਦੀ ਰੱਖਿਆ ਮੰਤਰੀ ਬਣ ਸਕਦੀ ਐ।

ਜ਼ਿਆਦਾਤਰ ਸੂਤਰ ਕੈਬਨਿਟ ਵੱਲੋਂ ਸਹੁੰ ਚੁੱਕਣ ਦੀ ਤਰੀਕ 25 ਅਕਤੂਬਰ ਦੱਸ ਰਹੇ ਨੇ, ਪਰ ਸਹੁੰ ਚੁੱਕਣ ਦੀ ਅਸਲ ਤਰੀਕ ਦਾ ਅਧਿਕਾਰਕ ਤੌਰ ‘ਤੇ ਐਲਾਨ ਸਰਕਾਰ ਵੱਲੋਂ ਅੱਜ ਕੀਤਾ ਜਾ ਸਕਦਾ ਹੈ।

ਕੈਬਨਿਟ ਵਿੱਚ ਮਰਦ-ਔਰਤ ਨੂੰ ਬਰਾਬਰੀ ਅਤੇ ਨੋਵਾ ਸਕੋਸ਼ੀਆ ਤੇ ਅਲਬਰਟਾ ਤੋਂ ਨਵੇਂ ਕੈਬਨਿਟ ਮੰਤਰੀਆਂ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਟਰੂਡੋ ਨੂੰ ਸਰਕਾਰ ਦੇ ਮੋਹਰਲੇ ਬੈਂਚ ‘ਚ ਮਹੱਤਵਪੂਰਨ ਤਬਦੀਲੀਆਂ ਕਰਨ ਦੀ ਲੋੜ ਹੋਵੇਗੀ।

ਇਸ ਤੋਂ ਇਲਾਵਾ ਲਿਬਰਲ ਸਰਕਾਰ ਦੇ ਨਵੇਂ ਮੰਤਰੀ ਮੰਡਲ ਵਿੱਚ ਕਈ ਨਵੇਂ ਚੇਹਰਿਆਂ ਨੂੰ ਮੌਕਾ ਦੇਣ ਲਈ ਪੁਰਾਣੇ ਚੇਹਰਿਆਂ ਨੂੰ ਹਟਾਇਆ ਜਾ ਸਕਦਾ ਹੈ।

RELATED ARTICLES

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ ਵੈਨਕੂਵਰ: ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ...

ਕੈਨੇਡਾ ‘ਚ 3 ਭਾਰਤੀ ਗ੍ਰਿਫਤਾਰ, ਨਿੱਝਰ ਦੇ ਕਤਲ ਦੇ ਮਾਮਲੇ ਨਾਲ ਹੈ ਸਬੰਧ

ਕੈਨੇਡਾ 'ਚ 3 ਭਾਰਤੀ ਗ੍ਰਿਫਤਾਰ, ਨਿੱਝਰ ਦੇ ਕਤਲ ਦੇ ਮਾਮਲੇ ਨਾਲ ਹੈ ਸਬੰਧ ਓਟਾਵਾ- ਕੈਨੇਡੀਅਨ ਪੁਲਿਸ ਨੇ ਸ਼ੁੱਕਰਵਾਰ ਨੂੰ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ...

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ ਟੋਰਾਂਟੋ: ਕੈਨੇਡਾ ’ਚ ਘੁੰਮਣ ਆਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ...

LEAVE A REPLY

Please enter your comment!
Please enter your name here

- Advertisment -

Most Popular

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਭਾਜਪਾ ਨੇ ਪੰਜਾਬ ਦੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ਫਿਰੋਜ਼ਪੁਰ: ਭਾਜਪਾ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ।...

ਹੁਣ ਕਿਲ੍ਹਾ ਰਾਏਪੁਰ ‘ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਹੁਣ ਕਿਲ੍ਹਾ ਰਾਏਪੁਰ 'ਚ ਹੋ ਸਕਣਗੀਆਂ ਬੈਲਗੱਡੀਆਂ ਦੀਆਂ ਦੌੜਾਂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ: ਪੰਜਾਬ ਵਿੱਚ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਪਿੰਡ ਦੀਆਂ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ

ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖ਼ਲ ’ਤੇ ਚਿੰਤਾ ਪ੍ਰਗਟਾਈ ਵੈਨਕੂਵਰ: ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ...

Recent Comments