Saturday, May 18, 2024
Home Gadgets ਬੋਤਸਵਾਨਾ ਦੀ ਚਮਕੀ ਕਿਸਮਤ, ਲੱਭਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ 'ਹੀਰਾ'

ਬੋਤਸਵਾਨਾ ਦੀ ਚਮਕੀ ਕਿਸਮਤ, ਲੱਭਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ‘ਹੀਰਾ’

ਗਬੋਰੋਨੇ (ਬਿਊਰੋ): ਅਫਰੀਕੀ ਦੇਸ਼ ਬੋਤਸਵਾਨਾ ਦੀ ਕਿਸਮਤ ਇਕ ਵਾਰ ਫਿਰ ਚਮਕੀ ਹੈ। ਬੋਤਸਵਾਨਾ ਵਿਚ ਸਫੇਦ ਰੰਗ ਦਾ ਇਕ ਵੱਡਾ ਹੀਰਾ ਮਿਲਿਆ ਹੈ। ਇਸ ਨੂੰ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਦੱਸਿਆ ਜਾ ਰਿਹਾ ਹੈ। ਇਹ ਹੀਰਾ ਕਾਫੀ ਵੱਡਾ ਅਤੇ ਆਕਰਸ਼ਕ ਹੈ। ਦੱਸਿਆ ਗਿਆ ਹੈ ਕਿ ਇਸ ਹੀਰੇ ਦਾ ਵਜ਼ਨ 1,174,76 ਕੈਰਟ ਹੈ। ਇਸ ਹੀਰੇ ਨੂੰ ਹੀਰਾ ਕੰਪਨੀ ਲੁਕਾਰਾ ਨੇ ਖੋਜਿਆ ਸੀ ਅਤੇ 7 ਜੁਲਾਈ ਨੂੰ ਇਸ ਨੂੰ ਰਾਸ਼ਟਪਤੀ ਨੂੰ ਸੌਂਪਿਆ ਗਿਆ।

ਇੰਨਾ ਵੱਡਾ ਹੀਰਾ ਮਿਲਣ ‘ਤੇ ਬੋਤਸਵਾਨਾ ਦੇ ਰਾਸ਼ਟਰਪਤੀ ਮੋਕਗਵੇਤਸੀ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਲਗਾਤਾਰ ਦੇਸ਼ ਵਿਚ ਹੀਰੇ ਮਿਲਣ ਦਾ ਸਵਾਗਤ ਕੀਤਾ। ਕੈਨੇਡਾ ਦੀ ਲੁਕਾਰਾ ਹੀਰਾ ਕੰਪਨੀ ਨੇ ਇਸ 1,174,76 ਕੈਰਟ ਦੇ ਹੀਰੇ ਨੂੰ ਕਰੋਵੇ ਹੀਰੇ ਦੀ ਖਾਨ ਵਿਚੋਂ ਬਰਾਮਦ ਕੀਤਾ ਹੈ। ਇਹ ਹੀਰਾ 77x55x33 ਐੱਮ.ਐੱਮ. ਦਾ ਹੈ। ਇਹ ਅਦਭੁੱਤ ਹੀਰਾ ਦੇਖਣ ਵਿਚ ਬਿਲਕੁੱਲ ਦੁਧੀਆ ਰੰਗ ਦਾ ਹੈ ਅਤੇ ਉੱਚ ਗੁਣਵੱਤਾ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਹੈ।

ਵੱਡੇ ਪੱਧਰ ‘ਤੇ ਦੁਨੀਆ ਵਿਚ ਮੰਗ
ਇਸ ਦੁਧੀਆ ਹੀਰੇ ਨੇ ਕਰੋਵੇ ਵਿਚ ਰਿਕਾਰਡ ਕਾਇਮ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਸਫੇਰ ਰੰਗ ਦੇ ਇਸ ਹੀਰੇ ਦੀ ਦੁਨੀਆ ਭਰ ਵਿਚ ਬਹੁਤ ਮੰਗ ਹੈ। ਕਰੋਵੇ ਵਿਚ ਹੁਣ ਤੱਕ 17 ਅਜਿਹੇ ਹੀਰੇ ਮਿਲ ਚੁੱਕੇ ਹਨ ਜੋ 100 ਕੈਰਟ ਦੇ ਹਨ। ਇਹਨਾਂ ਵਿਚੋਂ ਪੰਜ ਤਾਂ 300 ਕੈਰਟ ਦੇ ਹਨ। ਇਸ ਤੋਂ ਪਹਿਲਾਂ ਬੋਤਸਵਾਨਾ ਵਿਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ ਖੋਦਾਈ ਵਿਚ ਮਿਲਿਆ ਸੀ। ਇਸ ਹੀਰੇ ਦੀ ਖੋਜ ਕਰਨ ਵਾਲੀ ਕੰਪਨੀ ਦੇਬਸਵਾਨਾ ਨੇ ਕਿਹਾ ਕਿ ਇਹ ਅਦਭੁੱਤ ਹੀਰਾ 1,098 ਕੈਰਟ ਦਾ ਹੈ। ਇਸ ਤੋਂ ਪਹਿਲਾਂ ਸਾਲ 1905 ਵਿਚ ਦੱਖਣੀ ਅਫਰੀਕਾ ਵਿਚ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਮਿਲਿਆ ਸੀ। ਇਹ ਕਰੀਬ 3,106 ਕੈਰਟ ਦਾ ਸੀ।

ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਟੈਨਿਸ ਦੀ ਗੇਂਦ ਦੇ ਆਕਾਰ ਦਾ ਸੀ ਅਤੇ ਇਸ ਨੂੰ ਸਾਲ 2015 ਵਿਚ ਪੂਰਬੀ ਉੱਤਰੀ ਬੋਤਸਵਾਨਾ ਵਿਚ ਬਰਾਮਦ ਕੀਤਾ ਗਿਆ ਸੀ। ਇਹ ਹੀਰਾ 1109 ਕੈਰਟ ਦਾ ਸੀ ਅਤੇ ਇਸ ਨੂੰ ਲੇਸੇਡੀ ਲਾ ਰੋਨਾ ਨਾਮ ਦਿੱਤਾ ਗਿਆ ਸੀ। ਭਾਵੇਂਕਿ ਹੁਣ ਇਹ ਹੀਰਾ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਕੋਰੋਨਾ ਵਾਇਰਸ ਸੰਕਟ ਦੌਰਾਨ ਇਸ ਹੀਰੇ ਦੇ ਮਿਲਣ ਨਾਲ ਬੋਤਸਵਾਨਾ ਦੀ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਹੀਰਾ ਕੰਪਨੀਆਂ ਜਿੰਨਾ ਹੀਰਾ ਵੇਚਦੀਆਂ ਹਨ ਉਸ ਦਾ 80 ਫੀਸਦੀ ਮਾਲੀਆ ਸਰਕਾਰ ਕੋਲ ਜਾਂਦਾ ਹੈ। ਕੋਰੋਨਾ ਵਾਇਰਸ ਸੰਕਟ ਵਿਚ ਹੀਰੇ ਦੀ ਵਿਕਰੀ ਕਾਫੀ ਘੱਟ ਗਈ ਹੈ। ਇਸ ਨਾਲ ਦੇਸ਼ ਦੀ ਆਮਦਨ ਘੱਟ ਹੋਈ ਹੈ।

RELATED ARTICLES

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ ਅੰਮ੍ਰਿਤਸਰ: 25 ਮਈ ਤੋਂ ਆਰੰਭ ਹੋ ਰਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਹ ਸਾਲ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਤੀਜੀ ਵਾਰ ਪੁਲਾੜ ’ਚ ਜਾਵੇਗੀ ਸੁਨੀਤਾ ਵਿਲੀਅਮਜ਼

ਤੀਜੀ ਵਾਰ ਪੁਲਾੜ ’ਚ ਜਾਵੇਗੀ ਸੁਨੀਤਾ ਵਿਲੀਅਮਜ਼ ਵਾਸ਼ਿੰਗਟਨ: ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਮੁੜ ਪੁਲਾੜ ਵਿੱਚ ਜਾਣ ਲਈ ਤਿਆਰ ਹੈ। ਇਸ ਵਾਰ ਬੁਚ ਵਿਲਮੋਰ ਵੀ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments