Saturday, May 11, 2024
Home India ਲਾਕਡਾਊਨ ਦੌਰਾਨ ਕਰੀਬ 73 ਫੀਸਦੀ ਬਜ਼ੁਰਗਾਂ ਨੇ ਗਲਤ ਰਵੱਈਏ ਦਾ ਕੀਤਾ ਸਾਹਮਣਾ

ਲਾਕਡਾਊਨ ਦੌਰਾਨ ਕਰੀਬ 73 ਫੀਸਦੀ ਬਜ਼ੁਰਗਾਂ ਨੇ ਗਲਤ ਰਵੱਈਏ ਦਾ ਕੀਤਾ ਸਾਹਮਣਾ

ਨਵੀਂ ਦਿੱਲੀ- ਕੋਰੋਨਾ ਦੀ ਦੂਜੀ ਲਹਿਰ ਦਰਮਿਆਨ ਲਗਾਏ ਗਏ ਲਾਕਡਾਊਨ ਦੌਰਾਨ ਲਗਭਗ 73 ਫੀਸਦੀ ਬਜ਼ੁਰਗਾਂ ਨੇ ਗਲਤ ਰਵੱਈਏ ਦਾ ਸਾਹਮਣਾ ਕੀਤਾ। ਇਹ ਗੱਲ ਇਕ ਨਵੀਂ ਰਿਪੋਰਟ ‘ਚ ਕਹੀ ਗਈ ਹੈ। ‘ਏਜ਼ਵੇਲ ਫਾਊਂਡੇਸ਼ਨ’ ਨੇ 5 ਹਜ਼ਾਰ ਬਜ਼ੁਰਗਾਂ ਦੀ ਪ੍ਰਤੀਕਿਰਿਆ ਦੇ ਆਧਾਰ ‘ਤੇ ਇਕ ਰਿਪੋਰਟ ਤਿਆਰ ਕੀਤੀ ਹੈ, ਜਿਸ ਨੂੰ ਵਿਸ਼ਵ ਬਜ਼ੁਰਗ ਉਤਪੀੜਨ ਜਾਗਰੂਕਤਾ ਦਿਵਸ ਤੋਂ ਪਹਿਲਾਂ ਜਾਰੀ ਕੀਤਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਪ੍ਰਤੀਕਿਰਿਆ ਦੇਣ ਵਾਲਿਆਂ ‘ਚ 82 ਫੀਸਦੀ ਨੇ ਦਾਅਵਾ ਕੀਤਾ ਕਿ ਮੌਜੂਦਾ ਕੋਰੋਨਾ ਸਥਿਤੀ ਕਾਰਨ ਉਨ੍ਹਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ। ਰਿਪੋਰਟ ‘ਚ ਪਾਇਆ ਗਿਆ ਕਿ 73 ਫੀਸਦੀ ਬਜ਼ੁਰਗਾਂ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਗਲਤ ਰਵੱਈਏ ਦੇ ਮਾਮਲੇ ਲਾਕਡਾਊਨ ਦੌਰਾਨ ਅਤੇ ਬਾਅਦ ‘ਚ ਵਧੇ ਹਨ ਅਤੇ ਉਨ੍ਹਾਂ ‘ਚੋਂ 61 ਫੀਸਦੀ ਨੇ ਦਾਅਵਾ ਕੀਤਾ ਕਿ ਪਰਿਵਾਰ ‘ਚ ਬਜ਼ੁਰਗਾਂ ਨਾਲ ਗਲਤ ਰਵੱਈਏ ਦੀ ਤੇਜ਼ੀ ਨਾਲ ਵਧਦੀਆਂ ਘਟਨਾਵਾਂ ਲਈ ਆਪਸੀ ਸੰਬੰਧੀ ਮੁੱਖ ਕਾਰਕ ਸਨ।

ਸਰਵੇਖਣ ਦੌਰਾਨ ਪਾਇਆ ਗਿਆ ਕਿ ਪ੍ਰਤੀਕਿਰਿਆ ਦੇਣ ਵਾਲੇ 65 ਫੀਸਦੀ ਬਜ਼ੁਰਗਾਂ ਨੂੰ ਆਪਣੇ ਜੀਵਨ ‘ਚ ਅਣਦੇਖੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਲਗਭਗ 58 ਫੀਸਦੀ ਬਜ਼ੁਰਗਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰਾਂ ਅਤੇ ਸਮਾਜ ‘ਚ ਗਲਤ ਰਵੱਈਏ ਦਾ ਸ਼ਿਕਾਰ ਹੋ ਰਹੇ ਹਨ। ਰਿਪੋਰਟ ‘ਚ ਇਹ ਵੀ ਪਾਇਆ ਗਿਆ ਕਿ ਲਗਭਗ ਹਰ ਤੀਜੇ ਬਜ਼ੁਰਗ (35.1 ਫੀਸਦੀ) ਨੇ ਦਾਅਵਾ ਕੀਤਾ ਕਿ ਲੋਕ ਬੁਢਾਪੇ ‘ਚ ਘਰੇਲੂ ਹਿੰਸਾ (ਸਰੀਰਕ ਜਾਂ ਜ਼ੁਬਾਨੀ) ਦਾ ਸਾਹਮਣਾ ਕਰਦੇ ਹਨ। ਫਾਊਂਡੇਸ਼ਨ ਦੇ ਪ੍ਰਧਾਨ ਹਿਮਾਂਸ਼ੂ ਰਥ ਨੇ ਕਿਹਾ ਕਿ ਕੋਰੋਨਾ ਅਤੇ ਸੰਬੰਧਤ ਲਾਕਡਾਊਨ ਅਤੇ ਪਾਬੰਦੀਆਂ ਨੇ ਲਗਭਗ ਹਰ ਇਨਸਾਨ ਨੂੰ ਪ੍ਰਭਾਵਿਤ ਕੀਤਾ ਹੈ ਪਰ ਬਜ਼ੁਰਗ ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ ਰਹੇ ਹਨ।

RELATED ARTICLES

ਨਿੱਝਰ ਮਾਮਲੇ ‘ਚ ਵਿਦੇਸ਼ ਮੰਤਰਾਲੇ ਦਾ ਬਿਆਨ, ਕੈਨੇਡਾ ਨੇ ਨਹੀਂ ਦਿੱਤਾ ਸਬੂਤ

ਨਿੱਝਰ ਮਾਮਲੇ ‘ਚ ਵਿਦੇਸ਼ ਮੰਤਰਾਲੇ ਦਾ ਬਿਆਨ, ਕੈਨੇਡਾ ਨੇ ਨਹੀਂ ਦਿੱਤਾ ਸਬੂਤ ਸਰੀ: ਨਿੱਝਰ ਕਤਲ ਕੇਸ ਵਿੱਚ ਕੈਨੇਡਾ ਵਿੱਚ ਤਿੰਨ ਭਾਰਤੀਆਂ ਨੂੰ ਹਿਰਾਸਤ ਵਿੱਚ ਲਿਆ...

ਅਮਰੀਕਾ ਦੇ ਸ਼ਿਕਾਗੋ ’ਚ ਰਹਿਣ ਵਾਲਾ ਭਾਰਤੀ ਵਿਦਿਆਰਥੀ ਦੋ ਮਈ ਤੋਂ ਲਾਪਤਾ

ਅਮਰੀਕਾ ਦੇ ਸ਼ਿਕਾਗੋ ’ਚ ਰਹਿਣ ਵਾਲਾ ਭਾਰਤੀ ਵਿਦਿਆਰਥੀ ਦੋ ਮਈ ਤੋਂ ਲਾਪਤਾ ਵਾਸ਼ਿੰਗਟਨ: ਅਮਰੀਕਾ ਦੇ ਸ਼ਿਕਾਗੋ ’ਚ ਰਹਿਣ ਵਾਲਾ 26 ਸਾਲਾ ਭਾਰਤੀ ਵਿਦਿਆਰਥੀ ਦੋ ਮਈ...

ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਪਹਿਲੀ ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ

ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਪਹਿਲੀ ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ -ਭਗਵੰਤ ਮਾਨ ਦੀ ਗੁਰਦਾਸਪੁਰ ਰੈਲੀ ਰੱਦ, ਕੇਜਰੀਵਾਲ ਨਾਲ ਮੁਲਾਕਾਤ ਲਈ ਜਾਣਗੇ ਦਿੱਲੀ ਨਵੀਂ ਦਿੱਲੀ: ਸੁਪਰੀਮ...

LEAVE A REPLY

Please enter your comment!
Please enter your name here

- Advertisment -

Most Popular

ਪੰਜਾਬ ਪੁਲਿਸ ਨੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਨੈਟਵਰਕ ਦਾ ਕੀਤਾ ਪਰਦਾਫਾਸ਼

ਪੰਜਾਬ ਪੁਲਿਸ ਨੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਨੈਟਵਰਕ ਦਾ ਕੀਤਾ ਪਰਦਾਫਾਸ਼ ਚੰਡੀਗੜ੍ਹ/ਅੰਮ੍ਰਿਤਸਰ: ਫਾਰਮਾ ਓਪੀਓਡਜ਼ ਵਿਰੁੱਧ ਵੱਡੀ ਖੁਫੀਆ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ)...

ਪੰਜਾਬ ਦੇ ਮਸ਼ਹੂਰ ਕਵੀ ਅਤੇ ਲੇਖਕ ਸੁਰਜੀਤ ਪਾਤਰ ਨਹੀਂ ਰਹੇ

ਪੰਜਾਬ ਦੇ ਮਸ਼ਹੂਰ ਕਵੀ ਅਤੇ ਲੇਖਕ ਸੁਰਜੀਤ ਪਾਤਰ ਨਹੀਂ ਰਹੇ ਲੁਧਿਆਣਾ: ਪੰਜਾਬ ਦੇ ਮਸ਼ਹੂਰ ਕਵੀ ਅਤੇ ਲੇਖਕ ਸੁਰਜੀਤ ਪਾਤਰ ਨਹੀਂ ਰਹੇ। ਉਨ੍ਹਾਂ ਦੇ ਇੱਕ ਦੋਸਤ...

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਅਗਲੇ ਮਹੀਨੇ

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਅਗਲੇ ਮਹੀਨੇ ਮੁੰਬਈ: ਪੰਜਾਬੀ ਅਦਾਕਾਰ ਅਤੇ ਫ਼ਨਕਾਰ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ...

ਨਿੱਝਰ ਮਾਮਲੇ ‘ਚ ਵਿਦੇਸ਼ ਮੰਤਰਾਲੇ ਦਾ ਬਿਆਨ, ਕੈਨੇਡਾ ਨੇ ਨਹੀਂ ਦਿੱਤਾ ਸਬੂਤ

ਨਿੱਝਰ ਮਾਮਲੇ ‘ਚ ਵਿਦੇਸ਼ ਮੰਤਰਾਲੇ ਦਾ ਬਿਆਨ, ਕੈਨੇਡਾ ਨੇ ਨਹੀਂ ਦਿੱਤਾ ਸਬੂਤ ਸਰੀ: ਨਿੱਝਰ ਕਤਲ ਕੇਸ ਵਿੱਚ ਕੈਨੇਡਾ ਵਿੱਚ ਤਿੰਨ ਭਾਰਤੀਆਂ ਨੂੰ ਹਿਰਾਸਤ ਵਿੱਚ ਲਿਆ...

Recent Comments