Monday, May 20, 2024
Home Canada ਕੈਨੇਡਾ : 44 ਸਾਲਾ ਭਾਰਤੀ ਵਿਅਕਤੀ ਦਾ ਗੋਲੀ ਮਾਰ ਕੇ ਕਤਲ

ਕੈਨੇਡਾ : 44 ਸਾਲਾ ਭਾਰਤੀ ਵਿਅਕਤੀ ਦਾ ਗੋਲੀ ਮਾਰ ਕੇ ਕਤਲ

ਵੈਨਕੂਵਰ  ਕੈਨੇਡਾ ਵਿਖੇ ਲੋਅਰ ਮੈਨਲੈਂਡ ਵਿਚ ਦੱਖਣੀ ਵੈਨਕੂਵਰ ਵਿਚ ਇਕ ਵਾਰ ਫਿਰ ਜਾਨਲੇਵਾ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਅਣਪਛਾਤੇ ਵਿਅਕਤੀਆਂ ਨੇ 44 ਸਾਲਾ ਭਾਰਤੀ ਮੂਲ ਦੇ ਐਲਵਿਸ ਅੰਜੇਸ਼ ਸਿੰਘ ਦਾ ਉਸ ਦੇ ਘਰ ਨੇੜੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵੈਨਕੂਵਰ ਪੁਲਸ ਵਿਭਾਗ ਨੇ ਦੱਸਿਆ ਕਿ ਕਰੀਬ 10 ਵਜੇ (4 ਜੂਨ), ਪੁਲਸ ਨੂੰ ਕੈਂਟ ਐਵੀਨਿਊ ਅਤੇ ਕੇਰ ਸਟ੍ਰੀਟ ਨੇੜੇ ਰਿਵਰਫਰੰਟ ਪਾਰਕ ਵਿਖੇ ਗੋਲੀਆਂ ਚਲਾਉਣ ਸੰਬੰਧੀ ਸੂਚਨਾ ਮਿਲੀ।

ਘਟਨਾ ਵਾਲੀ ਥਾਂ ‘ਤੇ ਪਹੁੰਚਣ’ ਤੇ ਪੁਲਸ ਨੂੰ 44 ਸਾਲਾ ਐਲਵਿਸ ਅੰਜੇਸ਼ ਸਿੰਘ ਆਪਣੀ ਗੱਡੀ ਵਿੱਚ ਮ੍ਰਿਤਕ ਮਿਲਿਆ। ਇਸ ਸਾਲ ਵੈਨਕੂਵਰ ਵਿਚ ਇਹ ਅੱਠਵਾਂ ਕਤਲੇਆਮ ਹੈਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਗੋਲੀ ਲੱਗਣ ਮਗਰੋਂ ਸ਼ੱਕੀ ਵਿਅਕਤੀ ਦੀ ਗੱਡੀ ਕੈਂਟ ਐਵੇਨਿਊ ‘ਤੇ ਪੂਰਬ ਵੱਲ ਚਲੀ ਗਈ। ਪੁਲਸ ਉਸ ਗੱਡੀ ਦੇ ਅੰਦਰ ਦੇਖੇ ਗਏ ਤਿੰਨ ਲੋਕਾਂ ਦੀ ਭਾਲ ਕਰ ਰਹੀ ਹੈ, ਜਿਸ ਨੂੰ ਸਨਰੂਫ ਵਾਲੀ ਸਿਲਵਰ ਐਸ.ਯੂ.ਵੀ. ਦੱਸਿਆ ਗਿਆ ਹੈ।ਗੋਲੀਬਾਰੀ ਤੋਂ ਕੁਝ ਮਿੰਟਾਂ ਬਾਅਦ, ਵੈਸਟ 59ਵੇਂ ਐਵੀਨਿਊ ਸੈਕਸਸਮਿਥ ਐਲੀਮੈਂਟਰੀ ਸਕੂਲ ਅਤੇ ਓਂਟਾਰੀਓ ਸਟ੍ਰੀਟ ਨੇੜੇ ਇਕ ਸੜੀ ਹੋਈ ਐਸ.ਯੂ.ਵੀ. ਮਿਲੀ।

ਹਾਲਾਂਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿਚ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਸੜੀ ਹੋਈ ਗੱਡੀ ਜਾਨਲੇਵਾ ਗੋਲੀਬਾਰੀ ਨਾਲ ਜੁੜੀ ਹੋਈ ਹੈ। ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।ਵੀ.ਪੀ.ਡੀ. ਨੇ ਹਾਲੇ ਇਹ ਨਹੀਂ ਦੱਸਿਆ ਹੈ ਕੀ ਇਹ ਘਟਨਾ ਚੱਲ ਰਹੇ ਲੋਅਰ ਮੇਨਲੈਂਡ ਗੈਂਗ ਦੇ ਟਕਰਾਅ ਨਾਲ ਜੁੜੀ ਹੈ ਜਾਂ ਨਹੀਂ। ਹਾਲਾਂਕਿ, ਵੈਨਕੂਵਰ ਸਨ ਨੇ ਦੱਸਿਆ ਕਿ ਸਿੰਘ ਦੇ ਅਪਰਾਧਿਕ ਸੰਗਠਨਾਂ ਦੇ ਮੈਂਬਰਾਂ ਨਾਲ ਸੰਬੰਧ ਸਨ ਅਤੇ ਇਹ ਇਕ ਨਿਸ਼ਾਨਾ ਬਣਾ ਕੇ ਚਲਾਈ ਗਈ ਗੋਲੀ ਸੀ।ਜਾਂਚ ਕਰਤਾਵਾਂ ਨੇ ਵਧੇਰੇ ਜਾਣਕਾਰੀ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਜਾਣਕਾਰੀ ਲਈ ਵੀ.ਪੀ.ਡੀ. ਹੋਮਿਸਾਈਡ ਯੂਨਿਟ 604-717-2500 ‘ਤੇ ਪਹੁੰਚਿਆ ਜਾ ਸਕਦਾ ਹੈ। ਜਿਹੜੇ ਲੋਕ ਆਪਣਾ ਨਾਮ ਜ਼ਾਹਰ ਨਹੀਂ ਕਰਨਾ ਚਾਹੁੰਦੇ ਉਹ ਕ੍ਰਾਈਮ ਸਟਾਪਰਾਂ ਨਾਲ 1-800-222-8477 ‘ਤੇ ਸੰਪਰਕ ਕਰ ਸਕਦੇ ਹਨ।

RELATED ARTICLES

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments