Saturday, May 18, 2024
Home India Breaking News- ਇਸ ਸਾਲ ਦੇ ਅੰਤ ਤੱਕ ਸਭ ਨੂੰ ਲੱਗ ਜਾਵੇਗੀ ਕੋਰੋਨਾ...

Breaking News- ਇਸ ਸਾਲ ਦੇ ਅੰਤ ਤੱਕ ਸਭ ਨੂੰ ਲੱਗ ਜਾਵੇਗੀ ਕੋਰੋਨਾ ਵੈਕਸੀਨ- ਕੇਂਦਰ ਨੇ ਦੱਸਿਆ ਸੁਪਰੀਮ ਕੋਰਟ ਨੂੰ

ਕੋਰੋਨਾ ਵੈਕਸੀਨ ਬਾਰੇ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੇ ਹਰ ਨਾਗਰਿਕ ਨੂੰ ਇਸ ਸਾਲ ਦੇ ਅੰਤ ਤੱਕ ਵੈਕਸੀਨ ਲਗਾ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕੇ ਲਗਾਉਣ ਦਾ ਕੰਮ ਪੂਰਾ ਹੋ ਜਾਵੇਗਾ।

ਦੱਸ ਦਈਏ ਕਿ ਕੇਸ ਦੀ ਸੁਣਵਾਈ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੀ ਬੈਂਚ ਕਰ ਰਹੀ ਹੈ। ਸੁਣਵਾਈ ਦੌਰਾਨ ਕੇਂਦਰ ਸਰਕਾਰ ਦੀ ਤਰਫੋਂ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਟਾਸਕ ਫੋਰਸ ਦੀ ਰਿਪੋਰਟ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਸਥਿਤੀ ਕਾਬੂ ਹੇਠ ਹੈ। ਇਸ ‘ਤੇ ਜਸਟਿਸ ਭੱਟ ਨੇ ਕਿਹਾ, ਮੈਂ ਜੋ ਇਕ ਸਮੱਸਿਆ ਰੱਖ ਰਿਹਾ ਹਾਂ ਪੂਰੇ ਦੇਸ਼ ਨੂੰ ਟੀਕਾ ਮੁਹੱਈਆ ਕਰਵਾਉਣਾ ਹੈ।

ਸੋਲੀਸਿਟਰ ਜਨਰਲ ਮਹਿਤਾ ਨੇ ਕਿਹਾ, “ਬਹੁਤ ਸਾਰੇ ਰਾਜਾਂ ਨੇ ਵੈਕਸੀਨ ਲਈ ਗਲੋਬਲ ਟੈਂਡਰ ਜਾਰੀ ਕੀਤੇ ਹਨ ਪਰ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਦੀ ਆਪਣੀ ਨੀਤੀ ਹੈ। ਉਹ ਸਿੱਧੇ ਦੇਸ਼ ਨਾਲ ਸੰਪਰਕ ਕਰਦੇ ਹਨ ਅਤੇ ਰਾਜ ਨਾਲ ਗੱਲ ਨਹੀਂ ਕਰਦੇ।”
ਜਸਟਿਸ ਭੱਟ ਨੇ ਕਿਹਾ ਕਿ ਇਹ ਮੁੱਦਾ ਪੂਰੇ ਦੇਸ਼ ਨੂੰ ਉਪਲਬਧ ਟੀਕੇ ਬਾਰੇ ਨਹੀਂ ਹੈ, ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਟੀਕੇ ਦੀ ਕੀਮਤ ਸੰਬੰਧੀ ਕੀ ਨੀਤੀਆਂ ਹਨ। ਤੁਸੀਂ ਰਾਜਾਂ ਨੂੰ ਟੀਕਾ ਖਰੀਦਣ ਲਈ ਕਹਿ ਰਹੇ ਹੋ ਅਤੇ ਉਹ ਇਕ ਦੂਜੇ ਨਾਲ ਮੁਕਾਬਲਾ ਕਰਨ ਲਈ ਕਹਿ ਰਹੇ ਹਨ।

RELATED ARTICLES

Canada News: ਕੈਨੇਡਾ ‘ਚ ਪੁੱਠੇ ਰਾਹ ਪਏ ਪੰਜਾਬੀ ਮੁੰਡੇ-ਕੜੀਆਂ, ਪੁਲਿਸ ਨੇ ਕੀਤਾ ਹੋਸ਼ ਉਡਾ ਦੇਣ ਵਾਲਾ ਖੁਲਾਸਾ

Canada News: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਪੁੱਠੇ ਰਾਹ ਪੈ ਰਹੇ ਹਨ। ਮੁੰਡਿਆਂ ਦੇ ਨਾਲ ਹੀ ਕੁੜੀਆਂ ਵੀ ਜ਼ਰਾਇਮ ਪੇਸ਼ੇ ਵਿੱਚ ਪੈ ਰਹੇ ਹਨ। ਕੈਨੇਡੀਅਨ...

‘ਸੀਜ਼ਨਲ ਫਲੂ’ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਕੀ ਹੈ H3N2 ਵਾਇਰਸ

ਚੰਡੀਗੜ੍ਹ : ਸਿਹਤ ਵਿਭਾਗ ਨੇ ਐੱਚ3ਐੱਨ2 ਸੀਜ਼ਨਲ ਇਨਫਲੁਇੰਜ਼ਾ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਹਾਲਾਂਕਿ ਸ਼ਹਿਰ 'ਚ ਸਥਿਤੀ ਆਮ ਹੈ ਪਰ ਸਾਵਧਾਨੀ ਵਜੋਂ ਵਿਭਾਗ ਨੇ...

ਬੇਹੀ ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

Health News : ਅਕਸਰ ਘਰਾਂ 'ਚ ਰੋਟੀਆਂ ਬਚ ਹੀ ਜਾਂਦੀਆਂ ਹਨ, ਜੋ ਤੁਸੀਂ ਜਾਨਵਰਾਂ ਜਾਂ ਪਸ਼ੂਆਂ ਨੂੰ ਪਾ ਦਿੰਦੇ ਹੋ। ਕੁਝ ਲੋਕ ਬੇਹੀ (ਬਾਸੀ)...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments