ਨਵੀਂ ਦਿੱਲੀ : ਦਿੱਲੀ ਵਿੱਚ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵੀਂ ਪਾਬੰਧੀਆਂ ਲਾਉਂਦੇ ਹੋਏ ਨਿਯਮ ਜਾਰੀ ਕੀਤੇ ਹਨ। ਦਿੱਲੀ ਵਿੱਚ ਵੀਕਐਂਡ ਕਰਫ਼ਿਊ ਲਾ ਦਿੱਤਾ ਗਿਆ ਹੈ। ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਹ ਕਰਫ਼ਿਊ ਜਾਰੀ ਰਹੇਗਾ।
ਇਨ੍ਹਾਂ ਮੁਤਾਬਿਕ ਦਿੱਲੀ ਸਰਕਾਰ ਨੇ ਸਾਰੇ ਸਮਾਜਿਕ, ਰਾਜਨੀਤਕ, ਖੇਡ, ਮਨੋਰੰਜਨ ਸਬੰਧੀ ਰੈਲੀਆਂ ਉੱਤੇ ਰੋਕ ਲਾ ਦਿੱਤੀ ਹੈ। “ਸਾਂਨੂੰ ਕੋਰੋਨਾ ਕੇਸਾਂ ਨੂੰ ਕਾਬੂ ਕਰਨ ਲਈ ਜਲਦੀ ਹੀ ਕੁਝ ਕਰਨ ਦੀ ਲੋੜ ਹੈ। ਇਸ ਲਈ ਦਿੱਲੀ ਵਿੱਚ ਵੀਕਐਂਡ ਕਰਫ਼ਿਊ ਲਾਇਆ ਗਿਆ ਹੈ। ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਵਿਆਹ ਵਾਲੇ ਲੋੱਕਾਂ ਨੂੰ ਪਾਸ ਜਾਰੀ ਕੀਤੇ ਜਾਣਗੇ।”
ਇਸਦੇ ਨਾਲ ਹੀ ਮੈਟਰੋ, ਡੀ ਟੀ ਸੀ, ਅਤੇ ਕਲੱਸਟਰ ਬਸਾਂ ਨੂੰ 50 ਫ਼ੀਸਦੀ ਸਮਰੱਥਾ ਤੇ ਚਲਾਇਆ ਜਾਵੇਗਾ। ਵਿਆਹ ਸਮਾਗਮਾਂ ਵਿੱਚ ਹੁਣ ਸਿਰਫ਼ 50 ਮਹਿਮਾਨ ਹੀ ਸ਼ਾਮਲ ਹੋ ਸਕਣਗੇ। ਦਿੱਲੀ ਵਿੱਚ ਅੰਤਿਮ ਸੰਸਕਾਰ ਦੌਰਾਨ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਣਗੇ। ਦੱਸ ਦੇਈਏ ਕਿ ਦਿੱਲੀ ਵਿੱਚ ਸ਼ਨੀਵਾਰ ਨੂੰ ਕੋਰੋਨਾ ਦੇ 7,897 ਨਵੇਂ ਮਾਮਲੇ ਸਾਹਮਣੇ ਆਏ ਤੇ 79 ਮਰੀਜ਼ਾਂ ਦੀ ਜਾਨ ਗਈ। ਸੰਕ੍ਰਮਿਤ ਵਿਅਕਤੀਆਂ ਦੀ ਗਿਣਤੀ ਵਧ ਕੇ 7,14,423 ਹੋ ਗਈ। ਜਦਕਿ 11,235 ਲੋਕ ਹੁਣ ਤੱਕ ਜਾਨ ਗਵਾਂ ਚੁੱਕੇ ਹਨ। ਦਿੱਲੀ ਵਿਉੱਚ ਸੰਕ੍ਰਮਣ ਦੀ ਦਰ 10.21 ਫ਼ੀਸਦੀ ਹੋ ਗਈ ਹੈ।