Tue, 14 May , 2024 Home About Us Advertisement Contact Us
Breaking News

​​​​​​​ਇਸਲਾਮਿਕ ਸਟੇਟ ਨੇ ਲਈ ਸ੍ਰੀ ਲੰਕਾ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ

ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ’ਚ ਐਤਵਾਰ ਨੂੰ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰ ਆਖ਼ਰਕਾਰ ਇਸਲਾਮਿਕ ਸਟੇਟ (ISIS) ਨੇ ਲੈ ਲਈ ਹੈ।

ਉਂਝ ਇਸ ਜ਼ਿੰਮੇਵਾਰੀ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ।

ਇਹ ਘਿਨਾਉਣਾ ਕਾਰਾ ਦਰਅਸਲ ਹੁਣ ਨਿਊ ਜ਼ੀਲੈਂਡ ’ਚ ਕ੍ਰਾਈਸਟਚਰਚ ਵਿਖੇ ਬੀਤੀ 15 ਮਾਰਚ ਨੂੰ ਇੱਕ ਮਸਜਿਦ ਵਿੱਚ ਹੋਏ 50 ਵਿਅਕਤੀਆਂ ਦੇ ਵਹਿਸ਼ੀਆਨਾ ਕਤਲ ਦੀ ਜਵਾਬੀ ਕਾਰਵਾਈ ਮੰਨਿਆ ਜਾ ਰਿਹਾ ਹੈ। ਸ੍ਰੀ ਲੰਕਾ ਦੇ ਧਮਾਕਿਆਂ ਨੇ 321 ਵਿਅਕਤੀਆਂ ਦੀ ਜਾਨ ਲੈ ਲਈ ਸੀ। ਇਨ੍ਹਾਂ ਧਮਾਕਿਆਂ ਦੇ ਸਿਲਸਿਲੇ ਵਿੱਚ ਦਰਜਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਉੱਤੇ ਸ੍ਰੀ ਲੰਕਾ ਦੇ ਉੱਪ–ਰੱਖਿਆ ਮੰਤਰੀ ਨੇ ਸ੍ਰੀ ਲੰਕਾ ਦੀਆਂ ਹਿੰਸਕ ਕਾਰਵਾਈਆਂ ਨੂੰ ਅੱਤਵਾਦੀਆਂ ਦੀ ਜਵਾਬੀ ਕਾਰਵਾਈ ਦੱਸਿਆ ਸੀ।

Comments

comments