Tue, 14 May , 2024 Home About Us Advertisement Contact Us
Breaking News

ਮੇਰਾ ਸੁਫ਼ਨਾ, ਅਮੇਠੀ ਦਾ ਬਣਿਆ ਚਿੱਪਸ ਟਰੰਪ ਵੀ ਖਾਵੇ: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਸੋਮਵਾਰ ਨੂੰ ਆਪਣੀ ਜੱਦੀ ਸੀਟ ਅਮੇਠੀ ਦੇ ਦੌਰੇ ’ਤੇ ਹਨ ਜਿੱਥੇ ਉਹ ਪਾਰਟੀ ਦੀਆਂ ਨੀਤੀਆਂ ਦਾ ਚਹੁੰ ਪਾਸੇ ਪ੍ਰਚਾਰ ਕਰਨ ਚ ਰੁੱਝੇ ਹਨ। ਰਾਹੁਲ ਗਾਂਧੀ ਇਸ ਵਾਰ ਅਮੇਠੀ ਤੋਂ ਇਲਾਵਾ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਲੜ ਰਹੇ ਹਨ।

 

ਸੁਲਤਾਪੁਰ ਸੰਸਦੀ ਖੇਤਰ ਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਰਹਿੰਦਿਆਂ ਕਰਜ਼ਾ ਨਾ ਮੋੜਨ ਵਾਲਾ ਇਕ ਵੀ ਕਿਸਾਨ ਜੇਲ੍ਹ ਨਹੀਂ ਜਾ ਸਕਦਾ। ਇਸ ਤੋਂ ਪਹਿਲਾਂ ਮੋਦੀ ਨੂੰ, ਅੰਬਾਨੀ, ਮੇਹੁਲ ਅਤੇ ਨੀਰਵ ਨੂੰ ਜੇਲ੍ਹ ਚ ਸੁੱਟਣਾ ਹੋਵੇਗਾ। ਰਾਹੁਲ ਨੇ ਕਿਹਾ ਕਿ ਜਿਹੜਾ ਪੈਸਾ ਮੋਦੀ ਨੇ ਅਮੀਰ ਚੋਰਾਂ ’ਤੇ ਲੁਟਾਇਆ ਹੈ, ਉਹੀ ਇਕੱਠਾ ਕਰਕੇ ਔਰਤਾਂ ਦੇ ਖਾਤੇ ਚ 72000 ਰੁਪਏ ਪ੍ਰਤੀ ਸਾਲ ਪਾਵਾਂਗਾ।

 

ਰਾਹੁਲ ਗਾਂਧੀ ਨੇ ਨੇੜੇ ਖੜ੍ਹੇ ਇਕ 12 ਸਾਲਾ ਬੱਚੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਚੌਕੀਦਾਰ ਨੇ 12 ਸਾਲਾ ਬੱਚੇ ਤੋਂ ਵੀ ਪੁੱਛ ਲਿਆ ਹੁੰਦਾ ਤਾਂ ਨੋਟਬੰਦੀ ਨਾਲ ਦੇਸ਼ ਨੂੰ ਆਰਥਿਕ ਨੁਕਸਾਨ ਨਹੀਂ ਹੁੰਦਾ। ਬੱਚੇ-ਬੱਚੇ ਨੂੰ ਵੀ ਪਤਾ ਹੈ ਪਰ ਚੌਕੀਦਾਰ ਨੂੰ ਨਹੀਂ ਪਤਾ ਸੀ ਕਿ ਨੋਟਬੰਦੀ ਨਾਲ ਦੇਸ਼ ਦਾ ਨੁਕਸਾਨ ਹੋਵੇਗਾ।

 

ਸਲੋਨ ਦੇ ਪਰਸਦੇਪੁਰ ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਚੌਕੀਦਾਰ ਨੇ ਅਮੇਠੀ ਅਤੇ ਰਾਏਬਰੇਲੀ ਦੇ ਲੋਕਾਂ ਨਾਲ ਬੇਇਨਸਾਫੀ ਕੀਤੀ ਹੈ। ਸਾਡੀ ਸਰਕਾਰ ਆਵੇਗੀ ਤਾਂ ਚੌਕੀਦਾਰ ਨੇ ਜੋ ਵੀ ਚੋਰੀ ਕੀਤਾ ਹੈ, ਉਹ ਤੁਹਾਡਾ ਹੱਕ ਦੁੱਗਣਾ ਕਰਕੇ ਮੋੜਿਆ ਜਾਵੇਗਾ।

 

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਅਮੇਠੀ ਚ 100 ਫ਼ੈਕਟਰੀ ਵਾਲਾ ਫ਼ੂਡ ਪਾਰਕ ਸਥਾਪਤ ਕਰਾਂਗੇ। ਮੇਰਾ ਸੁਫ਼ਨਾ ਹੈ ਕਿ ਅਮੇਠੀ ਦੇ ਸਲੋਨ ਚ ਬਣੇ ਆਲੂ ਦਾ ਚਿੱਪਸ ਇਕ ਦਿਨ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਖਾਵੇ।

Comments

comments