ਔਟਵਾ : ਵੈਕਸੀਨ ਤੇ ਹੋਰ ਕੋਰੋਨਾ ਬੰਦਸ਼ਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਟਰੱਕ ਡਰਾਈਵਰਾਂ ਨੂੰ ਖਦੇੜਨ ਲਈ ਕੈਨੇਡਾ ਸਰਕਾਰ ਨੇ ਐਮਰਜੰਸੀ ਲਾ ਦਿੱਤੀ ਸੀ ਤੇ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਮਰਜੰਸੀ ਦੀਆਂ ਤਾਕਤਾਂ ਬਾਰੇ ਦੇਸ਼ ਦੇ ਪ੍ਰੀਮੀਅਰਜ਼ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨਾਂ ਨੂੰ ਕੈਨੇਡਾ ਦੇ ਲੋਕਤੰਤਰ ਲਈ ਖ਼ਤਰਾ ਦੱਸਿਆ।
ਇਸ ਚਿੱਠੀ ’ਚ ਹੋਰ ਕੀ ਬੋਲੇ ਟਰੂਡੋ ਆਓ ਜਾਣਦੇ ਆਂ….
ਫੈਡਰਲ ਸਰਕਾਰ ਨੇ ਬੁੱਧਵਾਰ ਦੇਰ ਰਾਤ ਦੇਸ਼ ਦੇ ਪ੍ਰੀਮੀਅਰਜ਼ ਲਈ ਇੱਕ ਚਿੱਠੀ ਜਾਰੀ ਕੀਤੀ, ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੀਮੀਅਰਜ਼ ਨੂੰ ਐਮਰਜੰਸੀ ਦੀਆਂ ਤਾਕਤਾਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਤੇ ਹੋਰ ਕੋਰੋਨਾ ਨਿਯਮਾਂ ਵਿਰੁੱਧ ਟਰੱਕ ਡਰਾਈਵਰਾਂ ਦਾ ਪ੍ਰਦਰਸ਼ਨ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ।