ਨਵੀਂ ਦਿੱਲੀ : ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਬੈਡਮਿੰਟਨ ਸਟਾਰ ਪੀਵੀ ਸਿੰਧੂ ਤੇ ਟੋਕੀਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਬੀਬੀਸੀ ਦੀ ਸਾਲ ਦੀ ਸਰਬੋਤਮ ਭਾਰਤੀ ਮਹਿਲਾ ਖਿਡਾਰਨ ਦੇ ਪੁਰਸਕਾਰ ਦੀ ਦੌੜ ਵਿਚ ਹਨ। ਨਾਮਜ਼ਦਗੀਆਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਹੈ। ਸਿੰਧੂ ਤੇ ਮੀਰਾਬਾਈ ਤੋਂ ਇਲਾਵਾ ਗੋਲਫਰ ਅਦਿਤੀ, ਟੋਕੀਓ ਪੈਰਾਲੰਪਿਕ ਵਿਚ ਕਈ ਮੈਡਲ ਜਿੱਤਣ ਵਾਲੀ ਨਿਸ਼ਾਨੇਬਾਜ਼ ਅਵਨੀ ਲੇਖਰਾ ਤੇ ਟੋਕੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਵੀ ਦੌੜ ਵਿਚ ਹਨ।
ਪੁਰਸਕਾਰ ਲਈ ਆਨਲਾਈਨ ਵੋਟਿੰਗ 28 ਫਰਵਰੀ ਤਕ ਖੁੱਲ੍ਹੀ ਹੈ। ਜੇਤੂ ਦਾ ਐਲਾਨ 28 ਮਾਰਚ ਨੂੰ ਕੀਤਾ ਜਾਵੇਗਾ।