Saturday, September 28, 2024
Home Business ਖਾਸ ਖ਼ਬਰ : 1 ਅਪ੍ਰੈਲ ਤੋਂ ਪੀ.ਐੈੱਫ. ਖਾਤਿਆਂ 'ਤੇ ਵੀ ਲੱਗੇਗਾ ਟੈਕਸ,...

ਖਾਸ ਖ਼ਬਰ : 1 ਅਪ੍ਰੈਲ ਤੋਂ ਪੀ.ਐੈੱਫ. ਖਾਤਿਆਂ ‘ਤੇ ਵੀ ਲੱਗੇਗਾ ਟੈਕਸ, ਜਾਣੋ ਨਵੇਂ ਨਿਯਮ

ਨਵੀਂ ਦਿੱਲੀ- ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਖਾਸ ਖ਼ਬਰ ਇਹ ਹੈ ਕਿ ਜੇਕਰ ਤੁਸੀਂ ਵੀ ਇਕ ਕਰਮਚਾਰੀ ਹੋ ਤਾਂ ਤੁਹਾਡਾ ਨਿਸ਼ਚਤ ਤੌਰ ‘ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਜਾਂ EPFO ​​’ਚ ਖਾਤਾ ਹੋਵੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਪੀ.ਐੈੱਫ. ਖਾਤੇ ‘ਤੇ ਵੀ ਟੈਕਸ ਲੱਗੇਗਾ। ਤੁਹਾਡੀ ਤਨਖਾਹ ਦਾ ਕੁਝ ਹਿੱਸਾ ਪੀ.ਐੈੱਫ. ਖਾਤੇ ‘ਚ ਜਮ੍ਹਾ ਹੋ ਜਾਂਦਾ ਹੈ।

ਪਰ ਹੁਣ ਪੀ.ਐਫ. ਦੇ ਨਿਯਮਾਂ ‘ਚ ਕੁਝ ਨਵੇਂ ਬਦਲਾਅ ਹੋਣ ਜਾ ਰਹੇ ਹਨ। 1 ਅਪ੍ਰੈਲ, 2022 ਤੋਂ, ਮੌਜੂਦਾ ਪੀ.ਐਫ. ਖਾਤਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।

ਇਨ੍ਹਾਂ PF ਖਾਤਿਆਂ ‘ਤੇ ਲੱਗੇਗਾ ਟੈਕਸ

ਦੱਸਣਯੋਗ ਹੈ ਕਿ ਪਿਛਲੇ ਸਾਲ ਸਰਕਾਰ ਨੇ ਨਵੇਂ ਇਨਕਮ ਟੈਕਸ ਨਿਯਮਾਂ ਨੂੰ ਨੋਟੀਫਾਈ ਕੀਤਾ ਸੀ। ਹੁਣ ਇਸ ਤਹਿਤ ਪੀ.ਐੈੱਫ. ਖਾਤਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਇਸ ‘ਚ ਕੇਂਦਰ ਨੂੰ ਸਾਲਾਨਾ 2.5 ਲੱਖ ਰੁਪਏ ਤੋਂ ਜ਼ਿਆਦਾ ਦੇ ਯੋਗਦਾਨ ਦੇ ਮਾਮਲੇ ‘ਚ ਪੀ.ਐੈੱਫ. ਆਮਦਨ ‘ਤੇ ਟੈਕਸ ਲਗਾਇਆ ਜਾਵੇਗਾ। ਦਰਅਸਲ, ਨਵੇਂ ਨਿਯਮਾਂ ਦਾ ਮਕਸਦ ਉੱਚ ਆਮਦਨੀ ਵਾਲੇ ਲੋਕਾਂ ਨੂੰ ਸਰਕਾਰੀ ਭਲਾਈ ਯੋਜਨਾ ਦਾ ਲਾਭ ਲੈਣ ਤੋਂ ਰੋਕਣਾ ਹੈ।

ਜਾਣੋ ਨਵੇਂ ਪੀ.ਐੈੱਫ. ਨਿਯਮਾਂ ਦੀਆਂ ਮੁੱਖ ਗੱਲਾਂ-

1. ਮੌਜੂਦਾ ਪੀ.ਐੈੱਫ. ਖਾਤਿਆਂ ਨੂੰ ਟੈਕਸਯੋਗ ਤੇ ਗੈਰ-ਟੈਕਸਯੋਗ ਯੋਗਦਾਨ ਖਾਤਿਆਂ ‘ਚ ਵੰਡਿਆ ਜਾਵੇਗਾ।

2. ਗੈਰ-ਟੈਕਸਯੋਗ ਖਾਤਿਆਂ ‘ਚ ਉਹਨਾਂ ਦਾ ਬੰਦ ਖਾਤਾ ਵੀ ਸ਼ਾਮਲ ਹੋਵੇਗਾ ਕਿਉਂਕਿ ਇਸਦੀ ਮਿਤੀ 31 ਮਾਰਚ, 2021 ਹੁੰਦੀ ਹੈ।

3. ਨਵੇਂ ਪੀ.ਐੈੱਫ. ਨਿਯਮ ਅਗਲੇ ਵਿੱਤੀ ਸਾਲ ਯਾਨੀ 1 ਅਪ੍ਰੈਲ, 2022 ਤੋਂ ਲਾਗੂ ਕੀਤੇ ਜਾ ਸਕਦੇ ਹਨ।

4. 2.5 ਲੱਖ ਪ੍ਰਤੀ ਸਲਾਨਾ ਤੋਂ ਵੱਧ ਕਰਮਚਾਰੀ ਦੇ ਯੋਗਦਾਨ ਤੋਂ ਪੀ.ਐੈੱਫ. ਆਮਦਨ ‘ਤੇ ਨਵਾਂ ਟੈਕਸ ਲਗਾਉਣ ਲਈ IT ਨਿਯਮਾਂ ਤਹਿਤ ਇਕ ਨਵਾਂ ਸੈਕਸ਼ਨ 9D ਸ਼ਾਮਲ ਕੀਤਾ ਗਿਆ ਹੈ।

5. ਟੈਕਸਯੋਗ ਵਿਆਜ ਦੀ ਗਣਨਾ ਲਈ ਮੌਜੂਦਾ ਪੀਐਫ ਖਾਤੇ ‘ਚ ਦੋ ਵੱਖਰੇ ਖਾਤੇ ਵੀ ਬਣਾਏ ਜਾਣਗੇ।

ਇਨ੍ਹਾਂ ਟੈਕਸਪੇਅਰਜ਼ ਨੂੰ ਨਹੀਂ ਪਵੇਗਾ ਫਰਕ

ਦੱਸ ਦੇਈਏ ਕਿ ਇਸ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਜ਼ਿਆਦਾਤਰ ਪੀ.ਐੈੱਫ. ਗਾਹਕਾਂ ਨੂੰ 2.5 ਲੱਖ ਰੁਪਏ ਦੀ ਲਿਮਟ ਦਾ ਫਾਇਦਾ ਜ਼ਿਆਦਾਤਰ ਪੀ.ਐੈੱਫ. ਸਬਸਕ੍ਪਰਾਈਬਰਜ਼ ਨੂੰ ਹੋਵੇਗਾ। ਪਰ ਨਵੇਂ ਨਿਯਮ ਨਾਲ ਛੋਟੇ ਅਤੇ ਮੱਧ ਵਰਗ ਦੇ ਟੈਕਸਦਾਤਾ ਪ੍ਰਭਾਵਿਤ ਨਹੀਂ ਹੋਣਗੇ। ਇਹ ਮੁੱਖ ਤੌਰ ‘ਤੇ ਉੱਚ ਆਮਦਨੀ ਵਾਲੇ ਕਰਮਚਾਰੀਆਂ ਨੂੰ ਪ੍ਰਭਾਵਤ ਕਰੇਗਾ। ਭਾਵ ਜੇਕਰ ਤੁਹਾਡੀ ਤਨਖਾਹ ਘੱਟ ਜਾਂ ਔਸਤ ਹੈ ਤਾਂ ਤੁਹਾਨੂੰ ਇਸ ਨਵੇਂ ਨਿਯਮ ਨਾਲ ਕੋਈ ਫਰਕ ਨਹੀਂ ਪਵੇਗਾ।

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

Paris Olympics: ਨੀਤਾ ਅੰਬਾਨੀ ਨੇ ਇੰਡੀਆ ਹਾਊਸ ਦੀ ਝਲਕ ਦਿਖਾਈ

Paris Olympics: ਨੀਤਾ ਅੰਬਾਨੀ ਨੇ ਇੰਡੀਆ ਹਾਊਸ ਦੀ ਝਲਕ ਦਿਖਾਈ ਪੈਰਿਸ Paris: ਆਈਓਸੀ ਮੈਂਬਰ ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਪੈਰਿਸ ਓਲੰਪਿਕ...

ਦੀਨਾਨਗਰ ਵਿੱਚ 51.74 ਕਰੋੜ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ, ਸਰਹੱਦੀ ਸ਼ਹਿਰ ਵਿੱਚ ਆਵਾਜਾਈ ਹੋਵੇਗੀ ਸੁਚਾਰੂ

ਦੀਨਾਨਗਰ ਵਿੱਚ 51.74 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ, ਸਰਹੱਦੀ ਸ਼ਹਿਰ ਵਿੱਚ ਆਵਾਜਾਈ ਹੋਵੇਗੀ ਸੁਚਾਰੂ ਦੀਨਾਨਗਰ: ਇਤਿਹਾਸਕ ਸ਼ਹਿਰ ਦੀਨਾਨਗਰ ਵਿੱਚ ਆਵਾਜਾਈ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments