Wednesday, June 26, 2024
Home International ਯੂਕਰੇਨ ਤਣਾਅ : ਰੂਸੀ ਬੌਂਬਰ ਜਹਾਜ਼ਾਂ ਦਾ ਬੇਲਾਰੂਸ ਵਿਚ ਅਭਿਆਸ, ਯੁੱਧ ਦਾ...

ਯੂਕਰੇਨ ਤਣਾਅ : ਰੂਸੀ ਬੌਂਬਰ ਜਹਾਜ਼ਾਂ ਦਾ ਬੇਲਾਰੂਸ ਵਿਚ ਅਭਿਆਸ, ਯੁੱਧ ਦਾ ਖ਼ਤਰਾ

ਬੇਲਾਰੂਸ : ਰੂਸ ਨੇ ਸ਼ਨਿਚਰਵਾਰ ਨੂੰ ਆਪਣੇ ਦੋ ਬੰਬਾਰ ਬੇਲਾਰੂਸ ਦੇ ਅਸਮਾਨ ‘ਚ ਉਡਾਏ। ਟੀਯੂ-22 ਐਮ 3 ਬੰਬਾਰ ਪ੍ਰਮਾਣੂ ਹਮਲੇ ਕਰਨ ਦੇ ਸਮਰੱਥ ਹਨ। ਅੱਜ ਕੱਲ੍ਹ ਰੂਸੀ ਫ਼ੌਜਾਂ ਬੇਲਾਰੂਸੀਅਨ ਫ਼ੌਜਾਂ ਨਾਲ ਅਭਿਆਸ ਕਰ ਰਹੀਆਂਂਹਨ। ਬੇਲਾਰੂਸ ਦੀ ਯੂਕਰੇਨ ਨਾਲ ਸਰਹੱਦ ਸਾਂਝੀ ਹੈ। ਇਹ ਖਦਸ਼ਾ ਹੈ ਕਿ ਰੂਸ ਬੇਲਾਰੂਸ ਰਾਹੀਂ ਯੂਕਰੇਨ ਨੂੰ ਘੇਰ ਰਿਹਾ ਹੈ ਤੇ ਹਮਲੇ ਦੇ ਸਮੇਂਂ ਕਈ ਮੋਰਚੇ ਖੋਲ੍ਹ ਦੇਵੇਗਾ।

ਯੂਕਰੇਨ ਦੀ ਰਾਜਧਾਨੀ ਕੀਵ ਬੇਲਾਰੂਸ ਤੋਂਂ ਸਿਰਫ 75 ਕਿਮੀ. ਦੂਰ ਹੈ। ਰੂਸ ਨੇ ਦੂਰ-ਦੁਰਾਡੇ ਸਾਇਬੇਰੀਆ ਤੋਂਂ ਆਪਣੀ ਫ਼ੌਜ ਨੂੰ ਹਟਾ ਕੇ ਦੇਸ਼ ਦੇ ਪੂਰਬੀ ਹਿੱਸੇ ‘ਚ ਬੇਲਾਰੂਸ ਭੇਜ ਦਿੱਤਾ ਹੈ। ਇਸ ਤਰ੍ਹਾਂ ਬੇਲਾਰੂਸ ‘ਚ ਰੂਸੀ ਸੈਨਿਕਾਂ ਦੀ ਗਿਣਤੀ ਵਧਾਈ ਜਾ ਰਹੀ ਹੈ।

ਨਾਟੋ ਬੇਲਾਰੂਸ ‘ਚ 30,000 ਰੂਸੀ ਸੈਨਿਕਾਂ ਦਾ ਦਾਅਵਾ ਕਰਦਾ ਹੈ, ਜੋ 1991 ਤੋਂ ਬਾਅਦ ਸਭ ਤੋਂ ਵੱਧ ਹੈ। ਰੂਸ ਤੇ ਬੇਲਾਰੂਸ ਵਿਚਕਾਰ ਕਰੀਬੀ ਰੱਖਿਆ ਸਬੰਧ ਤੇ ਸਮਝੌਤੇ ਹਨ। ਪਤਾ ਲੱਗਾ ਹੈ ਕਿ ਯੂਕਰੇਨ ਨੇੜੇ ਆਰਕਟਿਕ ਸਾਗਰ ਤੇ ਮੈਡੀਟੇਰੀਅਨ ਸਾਗਰ ‘ਚ ਵੀ ਰੂਸੀ ਜੰਗੀ ਬੇੜੇ ਵਧ ਰਹੇ ਹਨ। ਉੱਥੋਂ ਇਹ ਜੰਗੀ ਬੇੜੇ ਬਹੁਤ ਹੀ ਘੱਟ ਸਮੇਂ ‘ਚ ਕਾਲੇ ਸਾਗਰ ‘ਚ ਪਹੁੰਚ ਸਕਦੇ ਹਨ, ਜਿਸ ਦੇ ਕੰਢੇ ਯੂਕਰੇਨ ਸਥਿਤ ਹੈ।

1991 ‘ਚ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂਂ ਬਾਅਦ ਆਜ਼ਾਦ ਹੋਂਦ ‘ਚ ਆਏ ਯੂਕਰੇਨ ਕੋਲ ਉਸ ਸਮੇਂ 5,000 ਪ੍ਰਮਾਣੂ ਹਥਿਆਰ ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਸਨ। ਪਰਮਾਣੂ ਹਥਿਆਰਾਂ ਦਾ ਇਹ ਭੰਡਾਰ ਉਸ ਸਮੇਂਂ ਰੂਸ ਤੇ ਅਮਰੀਕਾ ਤੋਂਂ ਬਾਅਦ ਸਭ ਤੋਂ ਵੱਡਾ ਸੀ। ਪਰ ਪਰਮਾਣੂ ਨਿਸ਼ਸਤਰੀਕਰਨ ਵੱਲ ਵਧਦੇ ਹੋਏ ਯੂਕਰੇਨ ਨੇ ਬਾਅਦ ‘ਚ ਇਨ੍ਹਾਂ ਪ੍ਰਮਾਣੂ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ। ਹੁਣ ਜਦੋਂ ਉਸ ‘ਤੇ ਰੂਸੀ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ ਤਾਂ ਉਹ ਆਪਣੇ ਪੁਰਾਣੇ ਫੈਸਲੇ ‘ਤੇ ਪਛਤਾ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਯੂਕਰੇਨ ਕੋਲ ਇਸ ਸਮੇਂਂ ਪਰਮਾਣੂ ਹਥਿਆਰ ਹੁੰਦੇ ਤਾਂ ਉਹ ਇਸ ਨੂੰ ਰੋਕੂ ਸ਼ਕਤੀ ਦਿੰਦੇ ਤੇ ਫਿਰ ਯੂਕਰੇਨ ਰੂਸ ਦੇ ਸਾਹਮਣੇ ਬਰਾਬਰੀ ਦੇ ਪੱਧਰ ‘ਤੇ ਗੱਲਬਾਤ ਦੀ ਮੇਜ਼ ‘ਤੇ ਬੈਠ ਸਕਦਾ ਸੀ।

RELATED ARTICLES

ਵਤਨੋ ਪਾਰ ਪੰਜਾਬੀ ਦੀ ਗਾਇਕ ਯਾਕੂਬ ਨਾਲ ਮੁਲਾਕਾਤ

ਵਤਨੋ ਪਾਰ ਪੰਜਾਬੀ ਦੀ ਗਾਇਕ ਯਾਕੂਬ ਨਾਲ ਮੁਲਾਕਾਤ ਬਰੈਂਪਟਨ ਪੰਜਾਬੀ ਗਾਇਕ ਯਾਕੂਬ ਦਿਨ-ਬ-ਦਿਨ ਮਸ਼ਹੂਰ ਹੋ ਰਿਹਾ ਹੈ। ਇਸ ਮੌਕੇ 'ਤੇ ਉਸ ਦੀ ਜ਼ਿੰਦਗੀ ਦੇ ਕੁਝ ਅਣਛੂਹੇ...

Mohali: ਮੋਹਾਲੀ ਪੁਲਿਸ ਵੱਲੋਂ ਕਾਲ ਸੈਂਟਰ ਦੇ ਨਾਮ ‘ਤੇ ਠੱਗੀਆਂ ਮਾਰਨ ਵਾਲੇ ਗਿਰੋਹ ਨਾਲ ਜੁੜੇ 37 ਮੁਲਜ਼ਮ ਗ੍ਰਿਫਤਾਰ

Mohali: ਮੋਹਾਲੀ ਪੁਲਿਸ ਵੱਲੋਂ ਕਾਲ ਸੈਂਟਰ ਦੇ ਨਾਮ 'ਤੇ ਠੱਗੀਆਂ ਮਾਰਨ ਵਾਲੇ ਗਿਰੋਹ ਨਾਲ ਜੁੜੇ 37 ਮੁਲਜ਼ਮ ਗ੍ਰਿਫਤਾਰ Mohali: ਮੋਹਾਲੀ ਪੁਲਿਸ ਨੇ ਕਾਲ ਸੈਂਟਰ ਦੀ...

ਅਮਰੀਕਾ ’ਚ 32 ਸਾਲਾ ਭਾਰਤੀ ਨੂੰ ਗੋਲੀ ਮਾਰ ਕੇ ਮਾਰਨ ਵਾਲਾ ਗ੍ਰਿਫ਼ਤਾਰ

ਅਮਰੀਕਾ ’ਚ 32 ਸਾਲਾ ਭਾਰਤੀ ਨੂੰ ਗੋਲੀ ਮਾਰ ਕੇ ਮਾਰਨ ਵਾਲਾ ਗ੍ਰਿਫ਼ਤਾਰ ਹਿਊਸਟਨ: ਅਮਰੀਕਾ ਦੇ ਟੈਕਸਾਸ ਸੂਬੇ ਦੀ ਪੁਲੀਸ ਨੇ ਡਲਾਸ ਵਿਚ ਰਿਟੇਲ ਸਟੋਰ ਵਿਚ...

LEAVE A REPLY

Please enter your comment!
Please enter your name here

- Advertisment -

Most Popular

ਵਤਨੋ ਪਾਰ ਪੰਜਾਬੀ ਦੀ ਗਾਇਕ ਯਾਕੂਬ ਨਾਲ ਮੁਲਾਕਾਤ

ਵਤਨੋ ਪਾਰ ਪੰਜਾਬੀ ਦੀ ਗਾਇਕ ਯਾਕੂਬ ਨਾਲ ਮੁਲਾਕਾਤ ਬਰੈਂਪਟਨ ਪੰਜਾਬੀ ਗਾਇਕ ਯਾਕੂਬ ਦਿਨ-ਬ-ਦਿਨ ਮਸ਼ਹੂਰ ਹੋ ਰਿਹਾ ਹੈ। ਇਸ ਮੌਕੇ 'ਤੇ ਉਸ ਦੀ ਜ਼ਿੰਦਗੀ ਦੇ ਕੁਝ ਅਣਛੂਹੇ...

Mohali: ਮੋਹਾਲੀ ਪੁਲਿਸ ਵੱਲੋਂ ਕਾਲ ਸੈਂਟਰ ਦੇ ਨਾਮ ‘ਤੇ ਠੱਗੀਆਂ ਮਾਰਨ ਵਾਲੇ ਗਿਰੋਹ ਨਾਲ ਜੁੜੇ 37 ਮੁਲਜ਼ਮ ਗ੍ਰਿਫਤਾਰ

Mohali: ਮੋਹਾਲੀ ਪੁਲਿਸ ਵੱਲੋਂ ਕਾਲ ਸੈਂਟਰ ਦੇ ਨਾਮ 'ਤੇ ਠੱਗੀਆਂ ਮਾਰਨ ਵਾਲੇ ਗਿਰੋਹ ਨਾਲ ਜੁੜੇ 37 ਮੁਲਜ਼ਮ ਗ੍ਰਿਫਤਾਰ Mohali: ਮੋਹਾਲੀ ਪੁਲਿਸ ਨੇ ਕਾਲ ਸੈਂਟਰ ਦੀ...

ਅਮਰੀਕਾ ’ਚ 32 ਸਾਲਾ ਭਾਰਤੀ ਨੂੰ ਗੋਲੀ ਮਾਰ ਕੇ ਮਾਰਨ ਵਾਲਾ ਗ੍ਰਿਫ਼ਤਾਰ

ਅਮਰੀਕਾ ’ਚ 32 ਸਾਲਾ ਭਾਰਤੀ ਨੂੰ ਗੋਲੀ ਮਾਰ ਕੇ ਮਾਰਨ ਵਾਲਾ ਗ੍ਰਿਫ਼ਤਾਰ ਹਿਊਸਟਨ: ਅਮਰੀਕਾ ਦੇ ਟੈਕਸਾਸ ਸੂਬੇ ਦੀ ਪੁਲੀਸ ਨੇ ਡਲਾਸ ਵਿਚ ਰਿਟੇਲ ਸਟੋਰ ਵਿਚ...

ਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਰੋਕ ਲਗਾਈ

ਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਰੋਕ ਲਗਾਈ ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ...

Recent Comments