Monday, September 30, 2024
Home Sport ਅੰਡਰ-19 ਵਿਸ਼ਵ ਕੱਪ ਫਾਈਨਲ : ਇੰਗਲੈਂਡ ਨੇ ਭਾਰਤ ਨੂੰ ਦਿੱਤਾ 190 ਦੌੜਾਂ...

ਅੰਡਰ-19 ਵਿਸ਼ਵ ਕੱਪ ਫਾਈਨਲ : ਇੰਗਲੈਂਡ ਨੇ ਭਾਰਤ ਨੂੰ ਦਿੱਤਾ 190 ਦੌੜਾਂ ਦਾ ਟੀਚਾ

ਨੌਰਥ ਸਾਊਂਡ/ਐਂਟੀਗੁਆ (ਭਾਸ਼ਾ)-ਵੈਸਟਇੰਡੀਜ਼ ਦੇ ਐਂਟੀਗੁਆ ‘ਚ ਖੇਡੇ ਜਾ ਰਹੇ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ‘ਚ ਇੰਗਲੈਂਡ ਨੇ ਭਾਰਤ ਦੇ ਸਾਹਮਣੇ 190 ਦੌੜਾਂ ਦਾ ਟੀਚਾ ਰੱਖਿਆ ਹੈ। ਇੰਗਲੈਂਡ ਦੀ ਪਾਰੀ 189 ‘ਤੇ ਸਮਿਟ ਗਈ। ਤੇਜ਼ ਗੇਂਦਬਾਜ਼ ਰਾਜ ਬਾਵਾ ਅਤੇ ਰਵੀ ਕੁਮਾਰ ਨੇ ਘਾਤਕ ਗੇਂਦਬਾਜ਼ੀ ਕੀਤੀ। ਰਾਜ ਨੇ ਪੰਜ ਅਤੇ ਰਵੀ ਨੇ ਚਾਰ ਵਿਕਟਾਂ ਲਈਆਂ। ਇਸ ਤੋਂ ਇਲਾਵਾ ਕੌਸ਼ਲ ਤਾਂਬੇ ਨੂੰ ਇਕ ਵਿਕਟ ਮਿਲੀ। ਇੰਗਲੈਂਡ ਵੱਲੋਂ ਜੈਮਸ ਰਿਯੂ ਨੇ ਸਭ ਤੋਂ ਜ਼ਿਆਦਾ 95 ਦੌੜਾਂ ਦੀ ਪਾਰੀ ਖੇਡੀ।

ਇੰਗਲੈਂਡ ਅਤੇ ਭਾਰਤ ਦੋਵੇਂ ਬਿਨਾਂ ਕੋਈ ਮੈਚ ਗੁਆਏ ਫਾਈਨਲ ’ਚ ਪਹੁੰਚੇ ਹਨ। ਇੰਗਲੈਂਡ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਉੱਤਰੀ। ਉਸ ਦੀ ਸ਼ੁਰੂਆਤ ਬਹੁਤ ਹੀ ਖ਼ਰਾਬ ਰਹੀ। ਆਪਣੇ ਦੂਜੇ ਹੀ ਓਵਰ ਵਿਚ ਰਵੀ ਕੁਮਾਰ ਨੇ ਇੰਗਲੈਂਡ ਦੇ ਕਪਤਾਨ ਟਾਮ ਪ੍ਰੈਸਟ ਨੂੰ ਜ਼ੀਰੋ ’ਤੇ ਆਊਟ ਕਰਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਇਸ ਤੋਂ ਬਾਅਦ ਬਾਵਾ ਨੇ ਖ਼ਤਰਨਾਕ ਨਜ਼ਰ ਆ ਰਹੇ ਜਾਰਜ ਥਾਮਸ ਨੂੰ ਪੈਵੇਲੀਅਨ ਭੇਜਿਆ। ਉਸ ਨੇ 30 ਗੇਂਦਾਂ ’ਤੇ 4 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 27 ਦੌੜਾਂ ਬਣਾਈਆਂ।

ਰਾਜ ਬਾਵਾ ਨੇ ਇਸ ਤੋਂ ਬਾਅਦ ਵਿਲੀਅਮ ਨੂੰ ਸਿਰਫ 4 ਦੌੜਾਂ ’ਤੇ ਪੈਵੇਲੀਅਨ ਦਾ ਰਸਤਾ ਦਿਖਾਇਆ। ਅਗਲੀ ਹੀ ਗੇਂਦ ’ਤੇ ਉਨ੍ਹਾਂ ਨੇ ਜਾਰਜ ਬੈੱਲ ਨੂੰ ਆਊਟ ਕਰ ਦਿੱਤਾ। ਰਾਜ ਬਾਵਾ ਨੇ ਆਪਣੀ ਖ਼ਤਰਨਾਕ ਗੇਂਦਬਾਜ਼ੀ ਜਾਰੀ ਰੱਖੀ ਤੇ ਰਹਾਨ ਅਹਿਮਦ ਨੂੰ ਤਾਂਬੇ ਹੱਥੋਂ ਆਊਟ ਕਰਾ ਕੇ ਚੌਥਾ ਵਿਕਟ ਹਾਸਲ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਆਈ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਟੀਮ ਨੂੰ ਸਲਾਮੀ ਬੱਲੇਬਾਜ਼ ਜੈਕਬ ਬੈਥਲ ਦੇ ਤੌਰ ’ਤੇ ਪਹਿਲਾ ਝਟਕਾ ਲੱਗਾ। ਬੈਥਲ ਨੂੰ ਰਵੀ ਕੁਮਾਰ ਨੇ 2 ਦੌੜਾਂ ’ਤੇ ਆਊਟ ਕਰਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਇੰਗਲੈਂਡ ਨੂੰ 7ਵਾਂ ਝਟਕਾ ਤਾਂਬੇ ਨੇ ਐਲਕਸ ਹਾਰਟਨ ਨੂੰ ਆਊਟ ਕਰਕੇ ਦਿੱਤਾ।

RELATED ARTICLES

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Paris ਓਲੰਪਿਕ 2024: ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਹਾਕੀ ਟੀਮ, ਸ਼ੂਟ ਆਊਟ ‘ਚ ਬ੍ਰਿਟੇਨ ਨੂੰ 4-2 ਨਾਲ ਹਰਾਇਆ

Paris ਓਲੰਪਿਕ 2024: ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਹਾਕੀ ਟੀਮ, ਸ਼ੂਟ ਆਊਟ ‘ਚ ਬ੍ਰਿਟੇਨ ਨੂੰ 4-2 ਨਾਲ ਹਰਾਇਆ ਪੈਰਿਸ: ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਵਿੱਚ...

3rd Medal: ਪੈਰਿਸ ਓਲੰਪਿਕ ‘ਚ ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਜਿੱਤਿਆ ਕਾਂਸੀ ਦਾ ਤਗ਼ਮਾ

3rd Medal: ਪੈਰਿਸ ਓਲੰਪਿਕ ‘ਚ ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਜਿੱਤਿਆ ਕਾਂਸੀ ਦਾ ਤਗ਼ਮਾ Paris: ਪੈਰਿਸ ਓਲੰਪਿਕ ਸ਼ੁਰੂ ਹੋਏ 5 ਦਿਨ ਹੋ ਗਏ ਹਨ। ਪੈਰਿਸ ਓਲੰਪਿਕ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments