Tuesday, November 19, 2024
Home Article ਦੇਵ ਥਰੀਕੇਵਾਲਾ ਦਾ ਇੱਕ ਅਨੋਖਾ ਕਿੱਸਾ

ਦੇਵ ਥਰੀਕੇਵਾਲਾ ਦਾ ਇੱਕ ਅਨੋਖਾ ਕਿੱਸਾ

ਪੰਜਾਬੀ ਗੀਤਕਾਰ ਦੇਵ ਥਰੀਕੇਵਾਲਾ ਦਾ ਦੇਹਾਂਤ ਹੋ ਗਿਆ ਹੈ। ਉਹ 82 ਸਾਲਾਂ ਦੇ ਸਨ। ਮੰਗਲਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਵ ਥਰੀਕੇਵਾਲਾ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਗੋਰਾਇਆਂ ਨੇੜੇ ਪੈਂਦੇ ਥਰੀਕੇ ਪਿੰਡ ਵਿੱਚ ਹੋਵੇਗਾ। ਦੇਵ ਥਰੀਕੇਵਾਲਾ ਦਾ ਪੂਰਾ ਨਾਂ ਹਰਦੇਵ ਸਿੰਘ ਸੀ। ਉਹ ਪੰਜਾਬੀ ਸੰਗੀਤ ਜਗਤ ਦਾ ਇੱਕ ਵੱਡਾ ਸਤਿਕਾਰਤ ਨਾਂ ਸਨ।

ਥਰੀਕੇਵਾਲਾ ਨੇ ਪੰਜਾਬੀ ਗਾਇਕੀ ਲਈ ਸੈਂਕੜੇ ਦੋਗਾਣੇ, ਕਲੀਆਂ, ਲੋਕ ਗਾਥਾਵਾਂ ਤੇ ਕਿੱਸਿਆਂ ਸਣੇ 4 ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ।
ਦੇਵ ਥਰੀਕੇਵਾਲਾ ਦਾ ਜਨਮ ਲੁਧਿਆਣਾ ਸ਼ਹਿਰ ਨੇੜਲੇ ਪਿੰਡ ਥਰੀਕੇ ਵਿੱਚ 19 ਸਤੰਬਰ 1940 ਨੂੰ ਹੋਇਆ ਸੀ। ਇੱਕ ਟੀਵੀ ਇਟਰਵਿਊ ਵਿਚ ਦੇਵ ਥਰੀਕੇ ਵਾਲੇ ਦੱਸਿਆ ਸੀ ਕਿ ਉਹ ਆਪਣੇ ਅਧਿਆਪਕ ਗਿਆਨੀ ਹਰੀ ਸਿੰਘ ਦਿਲਬਰ ਤੋਂ ਪ੍ਰਭਾਵਿਤ ਹੋ ਕੇ ਲਿਖਣ ਲੱਗੇ ਸਨ। ਪਹਿਲਾਂ ਉਹ ਕਹਾਣੀਆਂ ਲਿਖਦੇ ਸਨ, ਉਨ੍ਹਾਂ ਦੀਆਂ ਚਾਰ ਕਹਾਣੀਆਂ ਦੀਆਂ ਕਿਤਾਬਾਂ ਦੀ ਛਪੀਆਂ ਹਨ। ਪਰ ਬਾਅਦ ਵਿਚ ਉਹ ਗੀਤਕਾਰੀ ਕਰਨ ਲੱਗ ਪਏ। ਕੁਲਦੀਪ ਮਾਣਕ, ਸੁਰਿੰਦਰ ਕੌਰ, ਸੁਰਿੰਦਰ ਛਿੰਦਾ ਤੋਂ ਲੈ ਕੇ ਜੈਜ਼ੀ ਬੀ ਤੱਕ ਪੰਜਾਬੀਆਂ ਦੇ ਅਨੇਕਾਂ ਗਾਇਕ ਤੇ ਗਾਇਕਾਵਾਂ ਹਨ, ਜਿਨ੍ਹਾਂ ਨੇ ਦੇਵ ਥਰੀਕੇਵਾਲਾ ਦਾ ਲਿਖੇ ਗੀਤ ਗਾਏ ਸਨ। ਕੁਲਦੀਪ ਮਾਣਕ ਨੂੰ ਕਲ਼ੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਸੀ, ਉਹ ਕਲੀਆਂ ਦੇਵ ਥਰੀਕੇਵਾਲਾ ਨੇ ਹੀ ਲਿਖੀਆਂ ਸਨ। ਪੇਸ਼ੇ ਵਜੋਂ ਅਧਿਆਪਕ ਰਹੇ ਦੇਵ ਥਰੀਕੇਵਾਲਾ ਨੇ 37 ਸਾਲ ਸਰਕਾਰੀ ਨੌਕਰੀ ਕੀਤੀ ਅਤੇ ਉਹ ਪੂਰਾ ਸਮਾਂ ਸਾਇਕਲ ਉੱਤੇ ਹੀ ਚੱਲਦੇ ਰਹੇ।
ਉਨ੍ਹਾਂ ਇੱਕ ਵਾਰ ਕਿਹਾ ਸੀ ਕਿ ਮੈਂ ਕਦੇ ਸੋਚਿਆਂ ਨਹੀਂ ਸੀ ਕਿ ਮੈਂ ਮਾਸਟਰ ਹਰਦੇਵ ਸਿੰਘ ਤੋਂ ਦੇਵ ਬਣ ਜਾਵਾਂਗਾ। “ਮੇਰੇ ਕੋਲ ਨਾ ਆਪਣੇ ਲਿਖੇ ਸਾਰੇ ਗੀਤਾਂ ਦੇ ਰਿਕਾਰਡ ਜਾਂ ਸੀਡੀਜ਼ ਹਨ ਅਤੇ ਨਾ ਹੀ ਸਾਰੀਆਂ ਕਿਤਾਬਾਂ, ਪਰ ਲੋਕ ਜਦੋਂ ਇੰਨਾ ਮਾਣ ਦਿੰਦੇ ਹਨ ਤਾਂ ਮੈਂ ਸੋਚਦਾ ਹਾਂ ਕਿ ਮੈਂ ਸੱਚੀ ਕੁਝ ਚੰਗਾ ਕੀਤਾ ਹੋਵੇਗਾ।” ਦੇਵ ਥਰੀਕੇ ਵਾਲਾ ਇੱਕ ਟੀਵੀ ਇੰਟਰਵਿਊ ਵਿਚ ਦੱਸਿਆ ਸੀ ਕਿ ਉਨ੍ਹਾਂ ਨੂੰ ਲਿਖਣ ਲਈ ਕੋਈ ਖਾਸ ਮਾਹੌਲ ਦੀ ਲੋੜ ਨਹੀਂ ਪੈਂਦੀ, ਉਹ ਸਾਇਕਲ ਉੱਤੇ ਜਾਂਦੇ-ਜਾਂਦੇ ਵੀ ਗੀਤ ਲਿਖ ਦਿੰਦੇ ਹਨ।
ਉਹ ਇੱਕ ਕਿੱਸਾ ਦੱਸਦੇ ਹਨ ਕਿ ਫਿਲਮਕਾਰ ਵਰਿੰਦਰ ਗੁਰਚਨਰ ਪੂਹਲੀ ਤੇ ਕਈ ਹੋਰ ਸਾਥੀ ਉਨ੍ਹਾਂ ਕੋਲ ਸਕੂਲ ਆ ਗਏ, ਉਨ੍ਹਾਂ ਨੂੰ ਕਹਿਣ ਲੱਗੇ ਕਿ ਫਿਲਮ ਲਈ ਦੋ ਗੀਤ ਲਿਖਣੇ ਹਨ। ਜਿਨ੍ਹਾਂ ਵਿਚੋਂ ਇੱਕ ਟਰੱਕਾਂ ਵਾਲਿਆਂ ਲਈ ਲਿਖਣਾ ਹੈ। ਦੇਵ ਮੁਤਾਬਕ ਉਨ੍ਹਾਂ ਨੇ ਫਿਲਮ ਵਾਲਿਆਂ ਨੂੰ ਕਿਹਾ ਕਿ ਉਹ ਦੋ ਦਿਨ ਵਿਚ ਲਿਖ ਦੇਣਗੇ, ਪਰ ਉਨ੍ਹਾਂ ਕਿਹਾ ਕਿ ਟਰੱਕਾਂ ਵਾਲਾ ਤਾਂ ਅੱਜ ਹੀ ਲਿਖ ਦਿਓ। ਦੇਵ ਮੁਤਾਬਕ ਉਸ ਨੇ ਇੱਕ ਬੱਚੇ ਦੀ ਕਾਪੀ ਪੈੱਨਸਲ ਲਈ ਅਤੇ ਉਸ ਉੱਤੇ ਹੀ ਗੀਤ ਲਿਖ ਦਿੱਤਾ। ਇਹ ਆਪਣੇ ਜ਼ਮਾਨੇ ਦਾ ਸੁਪਰ-ਡੁਪਰ ਹਿੱਟ ਗੀਤ ਸੀ। “ਯਾਰਾਂ ਦਾ ਟਰੱਕ ਬੱਲੀਏ। ਜੀਟੀ ਰੋਡ ਉੱਤੇ ਦੁਹਾਈਆਂ ਪਾਵੇ ।।।”

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

Paris ਓਲੰਪਿਕ 2024: ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਹਾਕੀ ਟੀਮ, ਸ਼ੂਟ ਆਊਟ ‘ਚ ਬ੍ਰਿਟੇਨ ਨੂੰ 4-2 ਨਾਲ ਹਰਾਇਆ

Paris ਓਲੰਪਿਕ 2024: ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਹਾਕੀ ਟੀਮ, ਸ਼ੂਟ ਆਊਟ ‘ਚ ਬ੍ਰਿਟੇਨ ਨੂੰ 4-2 ਨਾਲ ਹਰਾਇਆ ਪੈਰਿਸ: ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਵਿੱਚ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments