ਮੈਲਬਰਨ (ਏਪੀ) : ਯੂਐੱਸ ਓਪਨ ਚੈਂਪੀਅਨ ਦੂਸਰੀ ਵੀਰਯਤਾ ਪ੍ਰਾਪਤ ਰੂਸ ਦੇ ਡੈਨਿਲ ਮੇਦਨੇਦੇਵ ਨੇ ਅਮਰੀਕਾ ਦੇ ਮੈਕਿਸਮ ਕ੍ਰੇਸੀ ਨੂੰ ਤਿੰਨ ਘੰਟੇ 30 ਮਿੰਟ ਤਕ ਚੱਲੇ ਸੰਘਰਸ਼ਪੂਰਨ ਮੁਕਾਬਲੇ ’ਚ 6-2, 7-6, 6-7, 7-5 ਨਾਲ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸ ਆਸਟ੍ਰੇਲੀਅਨ ਓਪਨ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ। ਦੁਨੀਆ ਦੇ ਦੂਸਰੇ ਨੰਬਰ ਦੇ ਖਿਡਾਰੀ ਮੇਦਵੇਦੇਵ ਆਪਣੇ ਕਰੀਅਰ ਦਾ ਦੂਸਰਾ ਗ੍ਰੈਂਡਸਲੈਮ ਜਿੱਤਣ ਦੀ ਕੋਸ਼ਿਸ਼ ’ਚ ਹਨ।
ਪਿਛਲੇ ਸਾਲ ਆਸਟ੍ਰੇਲੀਅਨ ਓਪਨ ਦੇ ਫਾਈਨਲ ’ਚ ਉਨ੍ਹਾਂ ਨੂੰ ਨੋਵਾਕ ਜੋਕੋਵਿਕ ਨੇ ਹਰਾਇਆ ਸੀ ਪਰ ਉਨ੍ਹਾਂ ਨੇ ਯੂਐੱਸ ਓਪਨ ਫਾਈਨਲ ’ਚ ਉਸ ਹਾਰ ਦਾ ਬਦਲਾ ਲੈ ਲਿਆ ਸੀ।
ਮੇਦਵੇਦੇਵ ਨੇ ਪਹਿਲਾ ਸੈੱਟ ਆਸਾਨੀ ਨਾਲ 6-2 ਤੋਂ ਆਪਣੇ ਨਾਂ ਕੀਤਾ। ਪਰ ਦੂਸਰੇ ਸੈੱਟ ’ਚ ਕ੍ਰੇਸੀ ਨੇ ਰੂਸੀ ਖਿਡਾਰੀ ਦੇ ਸਾਹਮਣੇ ਚੰਗੀ ਚੁਣੌਤੀ ਪੇਸ਼ ਕੀਤੀ। ਹਾਲਾਂਕਿ ਮੇਦਵੇਦੇਵ ਨੇ ਅਨੁਭਵ ਦਾ ਫਾਇਦਾ ਉਠਾਉਂਦੇ ਹੋਏ ਇਹ ਗੇਮ ਟਾਈ ਬ੍ਰੇਕਰ ’ਚ 7-6 ਨਾਲ ਆਪਣੇ ਨਾਂ ਕੀਤੀ।
ਤੀਸਰੇ ਸੈੱਟ ’ਚ ਫਿਰ ਕ੍ਰੇਸੀ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਮੌਕਾ ਗੁਆਏ ਬਿਨਾਂ ਇਸ ਸਖ਼ਤ ਸੈੱਟ ’ਚ ਮੇਦਵੇਦੇਵ ਨੂੰ ਟਾਈ ਬ੍ਰੇਕਰ ’ਚ 7-6 ਨਾਲ ਹਰਾ ਕੇ ਮੁਕਾਬਲੇ ਦੇ ਚੌਥੇ ਸੈੱਟ ਤਕ ਪਹੁੰਚਾਉਣ ’ਚ ਸਫਲ ਰਹੇ। ਹਾਲਾਂਕਿ, ਚੌਥੇ ਸੈੱਟ ’ਚ ਦੋਵੇਂ ਖਿਡਾਰੀਆਂ ਦੇ ਵਿਚ ਇਕ ਵਾਰ ਫਿਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਮੇਦਵੇਦੇਵ ਨੇ ਇਹ ਸੈੱਟ 7-5 ਨਾਲ ਆਪਣੇ ਨਾਂ ਕਰ ਕੇ ਮੁਕਾਬਲਾ ਜਿੱਤਿਆ। ਮੇਦਵੇਦੇਵ ਦਾ ਸਾਹਮਣਾ ਹੁਣ ਨੌ ਵਾਰ ਜੇਤੂ ਰਹੇ ਕੈਨੇਡਾ ਦੇ ਫੈਲਿਕਸ ਏਉਗਰ ਏਲਿਆਸਿਮੇ ਨਾਲ ਹੋਵੇਗਾ।