ਨਵੀਂ ਦਿੱਲੀ: ਪ੍ਰੋਵੀਡੈਂਟ ਫੰਡ ਲੈਣ ਵਾਲਿਆਂ ਲਈ ਬਜਟ 2022 ਵਿੱਚ ਖੁਸ਼ਖਬਰੀ ਮਿਲ ਸਕਦੀ ਹੈ। ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਆਉਣ ਵਾਲੇ ਬਜਟ ‘ਚ ਸਰਕਾਰ ਟੈਕਸ ਮੁਕਤ ਪੀਐੱਫ ਪ੍ਰਾਵੀਡੈਂਟ ਫੰਡ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰ ਸਕਦੀ ਹੈ। ਜੇਕਰ ਸਰਕਾਰ ਬਜਟ ‘ਚ ਇਸ ਵਿਵਸਥਾ ਨੂੰ ਲਾਗੂ ਕਰਦੀ ਹੈ ਤਾਂ ਤਨਖਾਹਦਾਰ ਲੋਕਾਂ ਨੂੰ ਇਕ ਸਾਲ ‘ਚ ਪੀਐੱਫ ‘ਚ 5 ਲੱਖ ਰੁਪਏ ਤੱਕ ਦੀ ਜਮ੍ਹਾ ਰਾਸ਼ੀ ‘ਤੇ ਟੈਕਸ ਛੋਟ ਮਿਲ ਸਕਦੀ ਹੈ।
ਯਾਨੀ ਜੇਕਰ ਕੋਈ ਤਨਖਾਹਦਾਰ ਕਰਮਚਾਰੀ ਇੱਕ ਸਾਲ ਵਿੱਚ ਪ੍ਰਾਵੀਡੈਂਟ ਫੰਡ ਵਿੱਚ 5 ਲੱਖ ਰੁਪਏ ਤੱਕ ਜਮ੍ਹਾਂ ਕਰਵਾਉਂਦਾ ਹੈ ਤਾਂ ਉਸ ਉੱਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ।
TAX
ਬਜਟ 2021-22 ‘ਚ ਸਰਕਾਰ ਨੇ PF ਨੂੰ ਲੈ ਕੇ ਨਵਾਂ ਐਲਾਨ ਕੀਤਾ ਸੀ। ਸਰਕਾਰ ਨੇ PF ‘ਚ ਜਮ੍ਹਾ ਪੈਸੇ ਅਤੇ ਇਸ ‘ਤੇ ਟੈਕਸ ਛੋਟ ਨੂੰ ਲੈ ਕੇ ਨਵਾਂ ਨਿਯਮ ਲਾਗੂ ਕੀਤਾ ਸੀ। ਜੇਕਰ ਕੋਈ ਡਿਪਾਜ਼ਿਟਰ ਇੱਕ ਸਾਲ ਵਿੱਚ PF ਵਿੱਚ 2.5 ਲੱਖ ਰੁਪਏ ਤੱਕ ਜਮ੍ਹਾ ਕਰਦਾ ਹੈ, ਤਾਂ ਉਸਨੂੰ ਟੈਕਸ ਨਹੀਂ ਦੇਣਾ ਪਵੇਗਾ। ਪਰ ਜੇਕਰ ਜਮ੍ਹਾ ਧਨ 2.5 ਲੱਖ ਤੋਂ ਜ਼ਿਆਦਾ ਹੈ ਤਾਂ ਉਸ ‘ਤੇ ਟੈਕਸ ਦੇਣਾ ਹੋਵੇਗਾ।
ਹਾਲਾਂਕਿ, ਬਾਅਦ ਵਿੱਚ ਸਰਕਾਰ ਨੇ ਇਸ ਨਿਯਮ ਵਿੱਚ ਸੋਧ ਕਰਕੇ 5 ਲੱਖ ਰੁਪਏ ਤੱਕ ਦੀ ਜਮ੍ਹਾਂ ਰਕਮ ਨੂੰ ਟੈਕਸ ਮੁਕਤ ਜਮ੍ਹਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ। ਇਹ ਛੋਟ ਅਜਿਹੇ ਫੰਡਾਂ ਲਈ ਦਿੱਤੀ ਜਾਂਦੀ ਹੈ ਜਿਸ ਵਿੱਚ ਕੰਪਨੀ (ਰੁਜ਼ਗਾਰਦਾਤਾ ਜਾਂ ਮਾਲਕ) ਦੁਆਰਾ ਕੋਈ ਰਕਮ ਜਮ੍ਹਾ ਨਹੀਂ ਕੀਤੀ ਜਾਂਦੀ। ਜੇਕਰ ਕੋਈ ਕਰਮਚਾਰੀ ਇਹ ਰਕਮ ਆਪਣੇ ਤੌਰ ‘ਤੇ ਜਮ੍ਹਾ ਕਰਵਾਉਂਦਾ ਹੈ ਤਾਂ ਉਸ ‘ਤੇ ਟੈਕਸ ਨਹੀਂ ਲੱਗੇਗਾ।