ਟੋਰਾਂਟੋ : ਅਮਰੀਕਾ ਵਿਚ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਰਵਾਨਾ ਹੋਇਆ ਇਕ ਭਾਰਤੀ ਪਰਵਾਰ ਆਪਣੀ ਮੰਜ਼ਿਲ ਤੋਂ ਸਿਰਫ਼ 12 ਮੀਟਰ ਪਹਿਲਾਂ ਬਰਫ਼ ਹੇਠ ਦਫ਼ਨ ਹੋ ਗਿਆ।
ਚਾਰ ਜਣਿਆਂ ਦੀਆਂ ਲਾਸ਼ਾਂ ਕੈਨੇਡਾ ਦੇ ਮੈਨੀਟੋਬਾ ਸੂਬੇ ਵਿਚ ਬਰਫ਼ ਹੇਠੋਂ ਕੱਢੀਆਂ ਗਈਆਂ ਅਤੇ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਦਾ ਮੰਨਣਾ ਹੈ ਕਿ ਮਨੁੱਖੀ ਤਸਕਰੀ ਦਾ ਸ਼ਿਕਾਰ ਬਣੇ ਲੋਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋ ਸਕਦੀ ਹੈ।
ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਟਾਂ ਵੱਲੋਂ ਗ਼ੈਰਕਾਨੂੰਨੀ ਪ੍ਰਵਾਸੀਆਂ ਦੇ ਇਕ ਸਮੂਹ ਨੂੰ ਰੋਕਿਆ ਗਿਆ ਜੋ ਕੈਨੇਡਾ ਵੱਲੋਂ ਆ ਰਿਹਾ ਸੀ।
ਸਾਰਿਆਂ ਦੀ ਤਲਾਸ਼ੀ ਲੈਣ ‘ਤੇ ਇਨ੍ਹਾਂ ਕੋਲੋਂ ਇਕ ਬੱਚੇ ਦਾ ਸਮਾਨ ਬਰਾਮਦ ਹੋਇਆ ਪਰ ਨੇੜੇ-ਤੇੜੇ ਕੋਈ ਬੱਚਾ ਮੌਜੂਦ ਨਹੀਂ ਸੀ।