ਮਿਸੀਸਾਗਾ : ਉਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਗਾਹਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਮਿਸੀਸਾਗਾ ਦੇ ਵਕੀਲ ਸ਼ਾਹਿਦ ਮਲਿਕ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਨੇ।
ਸ਼ਾਹਿਦ ’ਤੇ ਦੋਸ਼ ਹੈ ਕਿ ਉਸ ਨੇ ਰੀਅਲ ਅਸਟੇਟ ਨਾਲ ਸਬੰਧਤ ਟਰਾਂਜ਼ੈਕਸ਼ਨ ਰਾਹੀਂ ਗਾਹਕਾਂ ਨਾਲ 7.5 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪਿਆ। ਕੀ ਐ ਪੂਰਾ ਮਾਮਲਾ ਆਓ ਜਾਂਣਦੇ ਆਂ…
ਉਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਵਿੱਚ ‘ਸ਼ਾਹਿਦ ਮਲਿਕ ਲਾਅ ਆਫਿਸ’ ਸਥਿਤ ਹੈ, ਜਿਸ ਦੇ ਮਾਲਕ ਤੇ ਅਪ੍ਰੇਟਰ 41 ਸਾਲਾ ਵਕੀਲ ਸ਼ਾਹਿਦ ਮਲਿਕ ਹਨ।
ਕਈ ਗਾਹਕਾਂ ਨੇ ਪਿਛਲੇ ਸਾਲ ਜੂਨ 2021 ਤੋਂ ਦਸੰਬਰ 2021 ਤੱਕ ਆਪਣੀਆਂ ਰੀਅਲ ਅਸਟੇਟ ਟਰਾਂਜ਼ੈਕਸ਼ਨ ਲਈ ਸ਼ਾਹਿਦ ਮਲਿਕ ਦੀਆਂ ਸੇਵਾਵਾਂ ਲਈਆਂ ਸਨ।