ਜੈਪੁਰ : ਰਾਜਸਥਾਨ ’ਚ ਕਰੌਲੀ ਜ਼ਿਲ੍ਹੇ ਦੇ ਮੰਡਰਾਇਲ ’ਚ ਇਕ ਪੁਲਿਸ ਕਾਂਸਟੇਬਲ ਦੀ ਪੱਥਰਾਂ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਕਸਬੇ ’ਚ ਸਬਜ਼ੀ ਮੰਡੀ ਨੇੜੇ ਹੋਈ। ਇਕ ਦੁਕਾਨ ਖੁੱਲ੍ਹੀ ਹੋਣ ਦੀ ਸੂਚਨਾ ’ਤੇ ਕੋਵਿਡ ਗਾਈਡਲਾਈਨਜ਼ ਤਹਿਤ ਬੰਦ ਕਰਵਾਉਣ ਪੁੱਜੇ ਕਾਂਸਟੇਬਲ ਗੋਲਕੇਸ਼ ਸ਼ਰਮਾ ’ਤੇ ਦੋ ਅਣਪਛਾਤੇ ਲੋਕਾਂ ਨੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਐਤਵਾਰ ਦੇਰ ਰਾਤ ਹੋਈ। ਅਚਾਨਕ ਹਮਲੇ ਕਾਰਨ ਕਾਂਸਟੇਬਲ ਨੂੰ ਸੰਭਾਲਣ ਦਾ ਮੌਕਾ ਨਹੀਂ ਮਿਲਿਆ ਤੇ ਉਹ ਜ਼ਮੀਨ ’ਤੇ ਡਿੱਗ ਗਿਆ। ਸੂਚਨਾ ’ਤੇ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਤਾਂ ਉਦੋਂ ਤਕ ਕਾਂਸਟੇਬਲ ਦੀ ਮੌਤ ਹੋ ਚੁੱਕੀ ਸੀ। ਇਹ ਘਟਨਾ ਥਾਣੇ ਤੋਂ ਲਗਪਗ 500 ਮੀਟਰ ਦੂਰੀ ’ਤੇ ਹੋਈ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਜ਼ਿਆਦਾਤਰ ਪੁਲਿਸ ਮੁਲਾਜ਼ਮ ਗਾਈਡਲਾਈਨਜ਼ ਦੀ ਪਾਲਣਾ ਕਰਵਾਉਣ ਲੀ ਇਲਾਕੇ ’ਚ ਗਏ ਹੋਏ ਸਨ। ਥਾਣੇ ’ਚ ਸਿਰਫ ਦੋ ਪੁਲਿਸ ਮੁਲਾਜ਼ਮ ਸਨ। ਪੁਲਿਸ ਨੇ ਹਮਲੇ ਕਰਨ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਰਾਜਸਥਾਨ ’ਚ ਗਾਈਡਲਾਈਨ ਦੀ ਪਾਲਣਾ ਕਰਵਾਉਣ ਗਏ ਕਾਂਸਟੇਬਲ ਦੀ ਹੱਤਿਆ
RELATED ARTICLES
Recent Comments
Hello world!
on