ਅੰਮ੍ਰਿਤਸਰ : ਇਸ ਸਾਲ ਵੀ ਵਿਸਾਖੀ ਦਾ ਤਿਓਹਾਰ ਮਨਾਉਣ ਲਈ ਪਾਕਿਸਤਾਨ ‘ਚ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਭਾਰਤ ਤੋਂ ਜਥਾ ਰਵਾਨਾ ਹੋਇਆ ਸੀ ਜਿਸ ਦੀ ਵੀਰਵਾਰ ਨੂੰ ਵਾਪਸੀ ਹੋ ਗਈ ਹੈ।
ਦੱਸ ਦਈਏ ਕਿ ਵਾਹਘਾ ਬਾਰਡਰ ਰਾਹੀਂ ਇਨ੍ਹਾਂ ਸ਼ਰਧਾਲੂਆਂ ਦੀ ਵਾਪਸੀ ਹੋ ਰਹੀ ਹੈ। ਇਸ ਦੇ ਨਾਲ ਹੀ ਵਾਹਘਾ ‘ਤੇ ਹੀ ਜੱਥੇ ‘ਚ ਵਾਪਸੀ ਕਰ ਰਹੇ ਭਾਰਤੀ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ ਜਿਸ ‘ਚ ਹੁਣ ਤਕ 100 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।
ਦੱਸ ਦਈਏ ਕਿ ਪਾਕਿਸਤਾਨ ਤੋਂ ਪਰਤੇ ਸ਼ਰਧਾਲੂਆਂ ਦੀ ਅਟਾਰੀ ਆਈਸੀਪੀ ‘ਤੇ ਜਾਂਚ ਜਾਰੀ ਹੈ ਅਤੇ ਸ਼ਰਧਾਲੂਆਂ ਦੇ ਰੈਪਿਡ ਟੈਸਟ ਹੋ ਰਹੇ ਹਨ ਤੇ ਹੁਣ ਤਕ 300 ਦੇ ਕਰੀਬ ਸ਼ਰਧਾਲੂਆਂ ਦੀ ਜਾਂਚ ਹੋ ਚੁੱਕੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਚੋਂ ਹੁਣ ਤਕ 100 ਸ਼ਰਧਾਲੂ ਪੌਜ਼ੇਟਿਵ ਆ ਚੁੱਕੇ ਹਨ। ਇਸ ਦੀ ਪੁਸ਼ਟੀ ਅਟਾਰੀ ਵਿਖੇ ਤੈਨਾਤ ਡਾਕਟਰਾਂ ਦੀ ਟੀਮ ਦੇ ਮੈਂਬਰਾਂ ਨੇ ਕੀਤੀ। ਨਾਲ ਹੀ ਬਾਕੀ ਸ਼ਰਧਾਲੂਆਂ ਦੀ ਜਾਂਚ ਜਾਰੀ ਹੈ। ਵੀਰਵਾਰ ਨੂੰ ਕੁਲ 816 ਸ਼ਰਧਾਲੂ ਪਾਕਿਸਤਾਨ ਤੋਂ ਪਰਤ ਰਹੇ ਹਨ।