ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਾਂਗਰਸੀ ਆਗੂਆਂ ਉਤੇ ਤਿੱਖੇ ਜਵਾਬੀ ਹਮਲੇ ਕੀਤੇ। ਉਨ੍ਹਾਂ ਨੇ ਹਰੀਸ਼ ਰਾਵਤ, ਨਵਜੋਤ ਸਿੱਧੂ ਅਤੇ ਪ੍ਰਗਟ ਸਿੰਘ ਨੂੰ ਖੂਬ ਰਗੜੇ ਲਾਏ।
‘What a fraud and cheat you are @sherryontopp! You’re trying to pass off my 15-year-old crop diversification initiative as connected with #FarmLaws, against which I’m still fighting and with which I’ve linked my own political future!’: @capt_amarinder 1/3 https://t.co/Eg1aPJ1isS
— Raveen Thukral (@RT_Media_Capt) October 21, 2021
ਅਮਰਿੰਦਰ ਨੇ ਸਿੱਧੂ ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ਨੂੰ ਧੋਖੇਬਾਜ਼ ਤੱਕ ਆਖ ਦਿੱਤਾ। ਰਾਵਤ ਨੇ ਕਿਹਾ ਸੀ ਕਿ ਜੇਕਰ ਅਮਰਿੰਦਰ ਭਾਜਪਾ ਨਾਲ ਜਾ ਰਹੇ ਹਨ ਤਾਂ ਉਹ ਧਰਮ ਨਿਰਪੱਖ ਨਹੀਂ ਹਨ। ਇਸ ਦੇ ਜਵਾਬ ਵਿੱਚ ਅਮਰਿੰਦਰ ਨੇ ਕਿਹਾ ਕਿ ਧਰਮ ਨਿਰਪੱਖਤਾ ਦੀ ਗੱਲ ਕਰਨੀ ਬੰਦ ਕਰੋ।
ਇਹ ਨਾ ਭੁੱਲੋ ਕਿ ਸਿੱਧੂ 14 ਸਾਲਾਂ ਤੋਂ ਭਾਜਪਾ ਵਿਚ ਸਨ ਅਤੇ ਉਸ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਨਾਨਾ ਪਟੋਲੇ ਅਤੇ ਰੇਵਨਾਥ ਰੈਡੀ ਜੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਤੋਂ ਨਹੀਂ ਤਾਂ ਕਿੱਥੋਂ ਆਏ? ਮੌਜੂਦਾ ਪੰਜਾਬ ਸਰਕਾਰ ਵਿੱਚ ਮੰਤਰੀ ਪਰਗਟ ਸਿੰਘ ਵੀ 4 ਸਾਲ ਅਕਾਲੀ ਦਲ ਵਿੱਚ ਰਹੇ।