ਬੀਜਿੰਗ-ਚੀਨ ‘ਚ ਇਕ ਵਾਰ ਫਿਰ ਕੋਵਿਡ-19 ਤਬਾਹੀ ਮਚਾ ਰਿਹਾ ਹੈ। ਵੀਰਵਾਰ ਨੂੰ ਕੋਰੋਨਾ ਦੇ ਮਾਮਲੇ ਵਧਣ ਕਾਰਨ ਅਥਾਰਿਟੀਜ਼ ਨੂੰ ਸਕੂਲਾਂ ਨੂੰ ਬੰਦ ਕਰਨਾ ਪੈ ਗਿਆ ਅਤੇ ਸੈਂਕੜਾਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਚੀਨ ‘ਚ ਅਥਾਰਿਟੀਜ਼ ਨੇ ਨਵੀਂ ਲਹਿਰ ਲਈ ਸੈਲਾਨੀਆਂ ਦੇ ਇਕ ਗਰੁੱਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਚੀਨ ਨੇ ਹਮੇਸ਼ਾ ਤੋਂ ਜ਼ੀਰੋ ਕੋਵਿਡ-19 ਨੀਤੀ ਦਾ ਪਾਲਣ ਕੀਤਾ। ਇਸ ਕਾਰਨ ਉਸ ਨੇ ਸਰਹੱਦ ‘ਤੇ ਸਖਤੀ ਵਰਤੀ ਅਤੇ ਲਾਕਡਾਊਨ ਨੂੰ ਸਖਤੀ ਨਾਲ ਅਪਣਾਇਆ। ਇਥੇ ਤੱਕ ਕਿ ਜਦ ਦੂਜੇ ਦੇਸ਼ ਪਾਬੰਦੀਆਂ ‘ਚ ਢਿੱਲ ਦੇ ਰਹੇ ਸਨ, ਚੀਨ ਨੇ ਸਖਤ ਪਾਬੰਦੀ ਲਾਗੂ ਕਰ ਰੱਖੀ ਸੀ।
ਚੀਨ ‘ਚ ਘਰੇਲੂ ਪੱਧਰ ‘ਤੇ ਹੁਣ ਤੱਕ ਮਹਾਮਾਰੀ ਨੂੰ ਕੰਟਰੋਲ ਕਰਕੇ ਰੱਖਿਆ ਗਿਆ ਪਰ ਲਗਾਤਾਰ ਪੰਜਵੇਂ ਦਿਨ ਆਏ ਨਵੇਂ ਮਾਮਲੇ ਕਾਰਨ ਅਥਾਰਿਟੀਜ਼ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਇਹ ਜ਼ਿਆਦਾਤਰ ਮਾਮਲੇ ਉੱਤਰੀ ਅਤੇ ਉੱਤਰੀ ਪੱਛਮੀ ਸੂਬੇ ‘ਚ ਸਾਹਮਣੇ ਆਏ ਹਨ। ਅਥਾਰਿਟੀਜ਼ ਨੇ ਹੁਣ ਇਥੇ ਪਾਬੰਦੀਆਂ ਨੂੰ ਵਧਾ ਦਿੱਤਾ ਹੈ ਜੋ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਉਸ ਦੇ ਲਈ ਉਸ ਬਜ਼ੁਰਗ ਜੋੜੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜੋ ਕਈ ਸੈਲਾਨੀਆਂ ਦੇ ਗਰੁੱਪ ‘ਚ ਸ਼ਾਮਲ ਸਨ। ਇਹ ਜੋੜਾ ਸ਼ੰਘਾਈ ‘ਚ ਸੀ ਅਤੇ ਇਥੋਂ ਗਾਂਸੂ ਸੂਬੇ ਦੇ ਸਿਆਨ ਅਤੇ ਇਨ ਮੰਗੋਲੀਆ ‘ਚ ਦਾਖਲ ਹੋਏ ਸਨ। ਕਈ ਦਰਜ ਮਾਮਲੇ ਉਨ੍ਹਾਂ ਦੇ ਸਫਰ ਦੌਰਾਨ ਸਾਹਮਣੇ ਆ ਚੁੱਕੇ ਹਨ। ਪੰਜ ਸੂਬਿਆਂ ‘ਚ ਅਜਿਹੇ ਲੋਕ ਮਿਲੇ ਹਨ ਜੋ ਇਨ੍ਹਾਂ ਦੇ ਸੰਪਰਕ ‘ਚ ਆਏ ਸਨ ਜਿਸ ‘ਚ ਰਾਜਧਾਨੀ ਬੀਜਿੰਗ ਵੀ ਸ਼ਾਮਲ ਹੈ।
ਲੋਕਾਂ ਨੂੰ ਦਿੱਤੀ ਗਈ ਘਰਾਂ ‘ਚ ਰਹਿਣ ਦੀ ਹਿਦਾਇਤ
ਸਥਾਨਕ ਪੱਧਰ ‘ਤੇ ਸਰਕਾਰਾਂ ਨੇ ਵੱਡੇ ਪੱਧਰ ‘ਤੇ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸੈਲਾਨੀ ਸਥਾਨਾਂ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਭਾਵਿਤ ਖੇਤਰਾਂ ‘ਚ ਸਥਿਤ ਸਕੂਲਾਂ ਅਤੇ ਸਾਰੇ ਮਨੋਰੰਜਨ ਸਥਾਨਾਂ ‘ਤੇ ਤਾਲੇ ਲੱਗਾ ਦਿੱਤੇ ਗਏ ਹਨ। ਨਾਲ ਹੀ ਹਾਊਸਿੰਗ ਕੰਪਾਊਂਡਸ ‘ਤੇ ਵੀ ਲਾਕਡਾਊਨ ਲੱਗਾ ਦਿੱਤਾ ਗਿਆ ਹੈ। ਕੁਝ ਖੇਤਰਾਂ ਜਿਵੇਂ ਲਾਂਝੂਹੋ ‘ਚ ਨਾਗਰਿਕਾਂ ਨੂੰ ਜਦ ਤੱਕ ਜ਼ਰੂਰੀ ਕੰਮ ਨਾ ਹੋਵੇ ਘਰੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਹੈ।