ਅਲਾਸਕਾ : ਭਾਰਤੀ ਫ਼ੌਜ ਦਾ ਇੱਕ ਦਲ ਇਨ੍ਹਾਂ ਦਿਨੀਂ ਦੁਵੱਲੀ ਟ੍ਰੇਨਿੰਗ ਐਕਸਰਸਾਈਜ਼ ਲਈ ਅਮਰੀਕਾ ਦੇ ਅਲਾਸਕਾ ‘ਚ ਗਿਆ ਹੋਇਆ ਹੈ, ਜਿੱਥੇ ਅਮਰੀਕੀ ਫ਼ੌਜ ਦੀ ਅਲਾਸਕਾ ਦੀ ਟੁਕੜੀ ਭਾਰਤੀ ਜਵਾਨਾਂ ਦੀ ਮੇਜ਼ਬਾਨੀ ਕਰ ਰਹੀ ਹੈ। ਇਸ ਦੌਰਾਨ ਅਲਾਸਕਾ ਦੀਆਂ ਬਰਫ਼ੀਲੀਆਂ ਵਾਦੀਆਂ ‘ਚ ਭਾਰਤੀ ਜਵਾਨਾਂ ਨੇ ਅਮਰੀਕੀ ਫ਼ੌਜੀਆਂ ਨਾਲ ਕਬੱਡੀ ਸਣੇ ਕਈ ਖੇਡਾਂ ‘ਚ ਜੌਹਰ ਦਿਖਾਏ।
ਭਾਰਤੀ ਤੇ ਅਮਰੀਕੀ ਫ਼ੌਜੀਆਂ ਵਿਚਾਲੇ ‘ਯੁੱਧ ਅਭਿਆਸ’ ਨਾਮ ਦੀ ਇਹ ਐਕਰਸਾਈਜ਼ 15 ਅਕਤੂਬਰ ਤੋਂ ਸ਼ੁਰੂ ਹੋਈ ਹੈ ਅਤੇ 29 ਅਕਤੂਬਰ ਤੱਕ ਜਾਰੀ ਰਹੇਗੀ। ਦੋਵਾਂ ਮੁਲਕਾਂ ਵਿਚਕਾਰ ਇਹ 17ਵੀਂ ਐਕਸਰਸਾਈਜ਼ ਹੈ। ਅਭਿਆਸ ਦੀ ਸ਼ੁਰੂਆਤ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਜਵਾਨਾਂ ਨੇ ਆਪਸ ਵਿੱਚ ਘੁਲ਼ਣ-ਮਿਲਣ ਲਈ ਕਈ ਖੇਡਾਂ ਖੇਡੀਆਂ, ਜਿਨ੍ਹਾਂ ਵਿੱਚ ਬਰਫ਼ ‘ਤੇ ਕਬੱਡੀ, ਫੁੱਟਬਾਲ, ਵਾਲੀਬਾਲ ਜਿਹੀਆਂ ਖੇਡਾਂ ਸ਼ਾਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ-ਦੂਜੇ ‘ਤੇ ਬਰਫ਼ ਦੇ ਗੋਲ਼ੇ ਸੁੱਟ ਕੇ ਵੀ ਮਨੋਰੰਜਨ ਕੀਤਾ। ਇਨ੍ਹਾਂ ਖੇਡ ਗਤੀਵਿਧੀਆਂ ਰਾਹੀਂ ਦੋਵਾਂ ਫ਼ੌਜਾਂ ਇੱਕ-ਦੂਜੇ ਨੂੰ ਨੇੜਿਓਂ ਜਾਣ ਸਕਣਗੀਆਂ, ਜੋ ਅੱਗੇ ਟ੍ਰੇਨਿੰਗ ਵਿੱਚ ਕੰਮ ਆਵੇਗਾ।
ਇਸ ਟ੍ਰੇਨਿੰਗ ਐਕਸਰਸਾਈਜ਼ ਦਾ ਉਦੇਸ਼ ਇਹ ਹੈ ਦਿਕ ਭਾਰਤੀ ਫ਼ੌਜ ਅਤੇ ਯੂਐਸ ਆਰਮੀ ਅਲਾਸਕਾ ਆਉਣ ਵਾਲੇ ਸਮੇਂ ਵਿੱਚ ਇੰਡੋ-ਪੈਸੀਫਿਕ ਖੇਤਰ ਵਿੱਚ ਕਿਸੇ ਵੀ ਅਪ੍ਰੇਸ਼ਨ ‘ਚ ਸਾਂਝੇਦਾਰੀ ਲਈ ਤਿਆਰ ਰਹਿ ਸਕਣੇ। ਯੂਐਸ ਆਰਮੀ ਅਲਾਸਕਾ ਦੇ ਸਾਬਕਾ ਕਮਾਂਡਰ ਮੇਜਰ ਜਨਰਲ ਪੀਟਰ ਐਂਡਰੀਸਿਆਕ ਨੇ ਦੱਸਿਆ ਕਿ ਪਿਛਲੇ ਇੱਕ ਦਹਾਕੇ ਤੋਂ ਜੰਗੀ ਅਭਿਆਸ ਵਾਸ਼ਿੰਗਟਨ ਸਟੇਟ ਵਿੱਚ ਜੁਆਇੰਟ ਬੇਸ ਲੁਈ-ਮੈਕਕੋਰਡ ਵਿੱਚ ਆਯੋਜਤ ਕੀਤਾ ਜਾਂਦਾ ਸੀ। ਤਦ ਇਹ ਐਕਸਰਸਾਈਜ਼ ਰੇਗਿਸਤਾਨੀ ਇਲਾਕਿਆਂ ‘ਤੇ ਕੇਂਦਰਤ ਰਹਿੰਦੀ ਸੀ, ਪਰ ਹੁਣ ਇਸ ਵਿੱਚ ਬਦਲਾਅ ਆ ਗਿਆ ਹੈ, ਜਿਸ ਦੇ ਇਸ ਦੇ ਲਈ ਹੁਣ ਪਹਾੜ ਅਤੇ ਠੰਢੇ ਇਲਾਕਿਆਂ ‘ਤੇ ਫੋਕਸ ਕੀਤਾ ਜਾਂਦਾ ਹੈ।