ਜਤਿਨ ਸ਼ਰਮਾ ਪਠਾਨਕੋਟ- ਦੇਸ਼ ਭਰ ਦੇ ਵਿੱਚ ਅੱਜ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੁਸਹਿਰੇ ਦਾ ਤਿਉਹਾਰ ਬੁਰਾਈ ਉੱਤੇ ਅਛਾਈ ਦੀ ਜਿੱਤ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਦੀ ਲੜਾਈ ਵਿੱਚ ਰਾਵਣ ਨੂੰ ਹਰਾਇਆ ਸੀ। ਇਸ ਤੋਂ ਵੱਖ ਇਸ ਦਿਨ ਮਾਂ ਦੁਰਗਾ ਨੇ ਮਹਿਖਾਸੁਰ ਨੂੰ ਵੀ ਮਾਰਿਆ ਸੀ। ਇਸ ਲਈ ਇਸ ਦਿਨ ਨੂੰ ਵਿਜੈ ਦਸਵੀਂ ਦੇ ਰੂਪ ਵਿਚ ਵੀ ਮਨਾਇਆ। ਨਰਾਤਿਆਂ ਦੇ 9 ਦਿਨ ਬਾਅਦ ਦੁਸਹਿਰੇ ਦਾ ਤਿਉਹਾਰ ਆਉਂਦਾ ਹੈ ਅਤੇ ਨਰਾਤਿਆਂ ਵਿੱਚ ਰਾਮਲੀਲਾ ਦਾ ਮੰਚਨ ਕਰਨ ਵਾਲੇ ਕਲਾਕਾਰ ਅੱਜ ਦੇ ਦਿਨ ਰਾਵਣ ਦਾ ਬੁੱਤ ਸਾੜਦੇ ਹਨ।
ਸ਼ਹਿਰ ਤੋਂ ਲੱਗਭਗ ਦੋ ਮਹੀਨੇ ਪਹਿਲਾਂ ਹੀ ਕਾਰੀਗਰ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਬਣਾਉਣ ਵਿੱਚ ਲੱਗ ਜਾਂਦੇ ਹਨ ਅਤੇ ਦੁਸਹਿਰੇ ਦੇ ਦਿਨ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਨੂੰ ਅੱਗ ਲਗਾਈ ਜਾਂਦੀ ਹੈ। ਤਾਂ ਜੋ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾਵੇ ਕਿ ਹਮੇਸ਼ਾ ਬੁਰਾਈ ਦੀ ਹਾਰ ਹੁੰਦੀ ਹੈ। ਸ਼ਾਸਤਰਾਂ ਮੁਤਾਬਿਕ ਰਾਵਣ ਇੱਕ ਵਿਦਵਾਨ ਅਤੇ ਨਿਡਰ ਰਾਜਾ ਸੀ। ਇਸ ਲਈ ਦੁਸਹਿਰੇ ਵਾਲੇ ਦਿਨ ਰਾਵਣ ਦੇ ਬੁੱਤ ਨੂੰ ਅੱਗ ਲਾਉਣ ਤੋਂ ਬਾਅਦ ਉਸ ਦੀ ਲੱਕੜੀ ਨੂੰ ਘਰ ਲੈ ਕੇ ਜਾਂਦੇ ਹਨ। ਇਸ ਦਿਨ ਲੋਕ ਭਗਵਾਨ ਰਾਮਚੰਦਰ ਦੀ ਪੂਜਾ ਵੀ ਕਰਦੇ ਹਨ ਅਤੇ ਘਰਾਂ ਵਿੱਚ ਮਿਠਾਈਆਂ ਲੈ ਕੇ ਜਾਂਦੇ ਹਨ। ਦੁਸਹਿਰੇ ਦੇ ਤਿਉਹਾਰ ‘ਤੇ ਦੇਸ਼ ਭਰ ਵਿੱਚ ਮੇਲੇ ਲੱਗਦੇ ਹਨ। ਦੇਸ਼ ਵਿੱਚ ਕੁੱਝ ਅਜਿਹੇ ਸੂਬੇ ਵੀ ਹਨ ਜਿੱਥੇ ਰਾਵਣ ਨੂੰ ਪੂਜਿਆ ਵੀ ਜਾਂਦਾ ਹੈ।