ਸਿਓਲ (ਭਾਸ਼ਾ)-ਉੱਤਰ ਕੋਰੀਆ ਦੇ ਨੇਤਾ ਕਿਮ-ਜੋਂਗ-ਉਨ ਨੇ ਹਥਿਆਰ ਪ੍ਰਣਾਲੀਆਂ ਦੀ ਇਕ ਦੁਰਲੱਭ ਪ੍ਰਦਰਸ਼ਨੀ ਦੀ ਸਮੀਖਿਆ ਕਰਦੇ ਹੋਏ ਇਕ ‘ਅਜੇਤੂ’ ਫੌਜ ਤਿਆਰ ਕਰਨ ਦਾ ਸੰਕਲਪ ਲਿਆ। ਦੇਸ਼ ਦੀ ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਕਿਮ ਨੇ ਅਮਰੀਕਾ ‘ਤੇ ਤਨਾਅ ਪੈਦਾ ਕਰਨ ਅਤੇ ਇਹ ਸਾਬਿਤ ਕਰਨ ਲਈ ਕੋਈ ਕਦਮ ਨਹੀਂ ਚੁੱਕਣ ਦਾ ਦੋਸ਼ ਲਗਾਇਆ ਕਿ ਉੱਤਰ ਕੋਰੀਆ ਦੇ ਪ੍ਰਤੀ ਉਸਦਾ ਕੋਈ ਦੁਸ਼ਮਣੀ ਵਾਲਾ ਇਰਾਦਾ ਨਹੀਂ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਸਿੱਖਾਂ ਵਲੋਂ ਖਾਲਿਸਤਾਨ ਤੇ ਸਿੱਖ ਫਾਰ ਜਸਟਿਸ ਸੰਗਠਨ ਦਾ ਵਿਰੋਧ
‘ਰੱਖਿਆ ਵਿਸਤਾਰ ਪ੍ਰਦਰਸ਼ਨੀ ਆਤਮਰੱਖਿਆ-2021’ ਵਿਚ ਭਾਸ਼ਣ ਦਿੰਦੇ ਹੋਏ ਕਿਮ ਨੇ ਕਿਹਾ ਕਿ ਫੌਜ ਦਾ ਵਿਸਤਾਰ ਕਰ ਕੇ ਉਨ੍ਹਾਂ ਦਾ ਉਦੇਸ਼ ਦੱਖਣੀ ਕੋਰੀਆ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ ਅਤੇ ਕੋਰੀਆਈ ਲੋਕਾਂ ਨੂੰ ਇਕ-ਦੂਸਰੇ ਦੇ ਖਿਲਾਫ ਖੜ੍ਹੀ ਕਰਨ ਵਾਲੀ ਇਕ ਹੋਰ ਜੰਗ ਨਹੀਂ ਹੋਣੀ ਚਾਹੀਦੀ।