ਸ਼ਾਰਜਾਹ- ਦਿੱਲੀ ਕੈਪੀਟਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ ਦੂਜਾ ਕੁਆਲੀਫ਼ਾਇਰ ਮੈਚ ਅੱਜ ਸ਼ਾਰਜਾਹ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਕੋਲਕਾਤਾ ਨੂੰ 136 ਦੌੜਾਂ ਦਾ ਟੀਚਾ ਦਿੱਤਾ।
ਹੈੱਡ ਟੂ ਹੈੱਡ
ਕੁਲ ਮੈਚ – 28
ਦਿੱਲੀ ਕੈਪੀਟਲਸ – 12 ਜਿੱਤੇ
ਕੋਲਕਾਤਾ ਨਾਈਟ ਰਾਈਡਰਜ਼ – 15 ਜਿੱਤੇ
ਇਕ ਮੈਚ ਦਾ ਕੋਈ ਨਤੀਜਾ ਨਹੀਂ ਰਿਹਾ।
ਪਿੱਚ ਰਿਪੋਰਟ
ਇਸ ਸਤਹ ‘ਤੇ ਸਪਿਨਰਾਂ ਦਾ ਸਾਹਮਣਾ ਕਰਨਾ ਬੱਲੇਬਾਜ਼ਾਂ ਲਈ ਇਕ ਬਹੁਤ ਵੱਡੀ ਚੁਣੌਤੀ ਹੋਵੇਗੀ। ਜਿਵੇਂ-ਜਿਵੇਂ ਖੇਡ ਅੱਗੇ ਵਧੇਗਾ ਵਿਕਟ ਹੌਲੀ ਹੋ ਜਾਵੇਗਾ, ਇੱਥੋਂ ਤਕ ਕਿ 150 ਦਾ ਸਕੋਰ ਵੀ ਬਚਾਅ ਯੋਗ ਸਕੋਰ ਹੈ। ਪਹਿਲਾਂ ਬੱਲੇਬਾਜ਼ੀ ਕਰਨਾ ਅਜੇ ਵੀ ਇਕ ਚੰਗਾ ਬਦਲ ਹੋ ਸਕਦਾ ਹੈ।
ਪਲੇਇੰਗ ਇਲੈਵਨ
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪ/ਕਪਤਾਨ), ਮਾਰਕਸ ਸਟੋਇਨਿਸ, ਸ਼ਿਮਰੌਨ ਹੇਟਮਾਇਰ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਕਾਗਿਸੋ ਰਬਾਡਾ, ਅਵੇਸ਼ ਖਾਨ, ਐਨਰਿਕ ਨੌਰਟਜੇ
ਕੋਲਕਾਤਾ ਨਾਈਟ ਰਾਈਡਰਜ਼ : ਸ਼ੁੱਭਮਨ ਗਿੱਲ, ਵੈਂਕਟੇਸ਼ ਅਈਅਰ, ਰਾਹੁਲ ਤ੍ਰਿਪਾਠੀ, ਨਿਤੀਸ਼ ਰਾਣਾ,ਇਓਨ ਮੌਰਗਨ (ਕਪਤਾਨ), ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਨੀਲ ਨਰੇਨ, ਸਾਕਿਬ ਅਲ ਹਸਨ, ਲੌਕੀ ਫਰਗਿਊਸਨ, ਸ਼ਿਵਮ ਮਾਵੀ, ਵਰੁਣ ਚਕਰਵਰਤੀ।