ਟੋਰਾਂਟੋ : ਕੈਨੇਡਾ ਵਸਦੇ ਪ੍ਰਵਾਸੀ ਭਾਰਤੀਆਂ ਵੱਲੋਂ ਕੀਤੀ ਜਾ ਰਹੀ ਜ਼ੋਰਦਾਰ ਮੰਗ ਨੂੰ ਵੇਖਦਿਆਂ ਏਅਰ ਕੈਨੇਡਾ ਨੇ 15 ਅਕਤੂਬਰ ਤੋਂ ਟੋਰਾਂਟੋ ਅਤੇ ਦਿੱਲੀ ਵਿਚਾਲੇ ਗੇੜੇ ਵਧਾਉਣ ਦਾ ਐਲਾਨ ਕੀਤਾ ਹੈ।
ਟ੍ਰਾਂਸਪੋਰਟ ਕੈਨੇਡਾ ਤੋਂ ਹਰੀ ਝੰਡੀ ਮਿਲਣ ਮਗਰੋਂ ਏਅਰ ਕੈਨੇਡਾ 15 ਅਕਤੂਬਰ ਤੋਂ ਅਗਲੇ ਸਾਲ 26 ਮਾਰਚ ਤੱਕ ਹਰ ਹਫ਼ਤੇ ਤਿੰਨ ਵਾਧੂ ਫਲਾਈਟਸ ਆਪ੍ਰੇਟ ਕਰੇਗੀ।
ਸਿਰਫ਼ ਟੋਰਾਂਟੋ-ਦਿੱਲੀ ਦੇ ਗੇੜੇ ਹੀ ਨਹੀਂ ਵਧਾਏ ਜਾ ਰਹੇ ਸਗੋਂ ਮੌਂਟਰੀਅਲ ਅਤੇ ਦਿੱਲੀ ਵਿਚਾਲੇ ਨਵੀਂ ਨੌਨ-ਸਟਾਪ ਫ਼ਲਾਈਟ ਸ਼ੁਰੂ ਕਰਨ ਅਤੇ ਮੁੰਬਈ ਤੱਕ ਹਵਾਈ ਸੇਵਾ ਮੁੜ ਬਹਾਲ ਕੀਤੇ ਜਾਣ ਉਪਰ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।