ਦੁਬਈ (ਏਜੰਸੀ) : ਇਰਾਕ ਦੇ ਸੁਰੱਖਿਆ ਬਲਾਂ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ ਮਾਰੇ ਜਾ ਚੁੱਕੇ ਸਰਗਨਾ ਅਬੂ ਬਕਰ ਅਲ-ਬਗ਼ਦਾਦੀ ਦੇ ਕਰੀਬੀ ਸਹਾਇਕ ਸਾਮੀ ਜਸੀਮ ਨੂੰ ਫੜਨ ‘ਚ ਕਾਮਯਾਬੀ ਮਿਲੀ ਹੈ। ਸਾਮੀ ਆਈਐੱਸ ਦਾ ਉਪ ਸਰਗਨਾ ਹੋਣ ਦੇ ਨਾਲ ਹੀ ਵਿੱਤ ਮਾਮਲਿਆਂ ਨੂੰ ਵੀ ਦੇਖਦਾ ਹੈ। ਇਰਾਕੀ ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਦਿਮੀ ਨੇ ਸੋਮਵਾਰ ਨੂੰ ਟਵੀਟ ਜ਼ਰੀਏ ਆਈਐੱਸ ਅੱਤਵਾਦੀ ਦੀ ਗਿ੍ਫ਼ਤਾਰੀ ਦੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਮੁਸਤਫਾ ਨੇ ਕਿਹਾ ਕਿ ਸਾਡੇ ਹੀਰੋ (ਇਰਾਕੀ ਸੁਰੱਖਿਆ ਬਲਾਂ) ਦਾ ਧਿਆਨ ਚੋਣਾਂ ਕਰਵਾਉਣ ‘ਤੇ ਕੇਂਦਰਤ ਸੀ, ਉਨ੍ਹਾਂ ਦੇ (ਜਾਸੂਸਾਂ) ਸਾਥੀਆਂ ਨੇ ਸਾਮੀ ਨੂੰ ਦਬੋਚਣ ਲਈ ਗੁੰਝਲਦਾਰ ਮੁਹਿੰਮ ਚਲਾਈ। ਉਨ੍ਹਾਂ ਨੇ ਮੁਹਿੰਮ ਬਾਰੇ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ। ਸਾਲ 2019 ‘ਚ ਅਮਰੀਕਾ ਦੇ ਵਿਸ਼ੇਸ਼ ਬਲ ਨੇ ਉੱਤਰ ਪੱਛਮੀ ਸੀਰੀਆ ‘ਚ ਬਗ਼ਦਾਦੀ ਨੂੰ ਢੇਰ ਕਰ ਦਿੱਤਾ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਉਸ ਸਮੇਂ ਸਾਮੀ ਸਮੇਤ ਆਈਐੱਸ ਦੇ ਵੱਡੇ ਅੱਤਵਾਦੀਆਂ ਬਾਰੇ ਜਾਣਕਾਰੀ ਦੇਣ ‘ਤੇ ਪੁਰਸਕਾਰ ਦਾ ਐਲਾਨ ਕੀਤਾ।