Saturday, September 21, 2024
Home Business Canada: ਨਿਊਯਾਰਕ ਵਿਖੇ ਕਾਊਂਸਲ ਜਨਰਲ ਲਈ 9 ਮਿਲੀਅਨ ਡਾਲਰ ਦਾ ਕੋਂਡੋ (ਫਲੈਟ)...

Canada: ਨਿਊਯਾਰਕ ਵਿਖੇ ਕਾਊਂਸਲ ਜਨਰਲ ਲਈ 9 ਮਿਲੀਅਨ ਡਾਲਰ ਦਾ ਕੋਂਡੋ (ਫਲੈਟ) ਖਰੀਦਿਆ

Canada: ਨਿਊਯਾਰਕ ਵਿਖੇ ਕਾਊਂਸਲ ਜਨਰਲ ਲਈ 9 ਮਿਲੀਅਨ ਡਾਲਰ ਦਾ ਕੋਂਡੋ (ਫਲੈਟ) ਖਰੀਦਿਆ
ਓਟਾਵਾ : ਕੈਨੇਡਾ ਦੇ ਨਿਊਯਾਰਕ ’ਚ ਕਾਊਂਸਲ ਜਨਰਲ ਉਨ੍ਹਾਂ ਗਵਾਹਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਲਿਬਰਲ ਸਰਕਾਰ ਵਲੋਂ ਡਿਪਲੋਮੇਟ ਦੇ ਲਈ ਮੈਨਹਟਨ ਕੋਂਡੋ ’ਤੇ 9 ਮਿਲੀਅਨ ਡਾਲਰ ਖਰਚ ਕਰਨ ਦੀ ਯੋਜਨਾ ਦਾ ਰਿਵਿਊ ਕਰਨ ਵਾਲੀ ਕਾਮਨਸ ਕਮੇਟੀ ਦੇ ਸਾਹਮਣੇ ਬੁਲਾਇਆ ਜਾ ਰਿਹਾ ਹੈ।

ਗਵਰਨਮੈਂਟ ਅਪਰੇਸ਼ਨਜ਼ ਅਤੇ ਐਸਟੀਮੇਟ ਕਮੇਟੀ ਨੇ ਕਾਊਂਸਲ ਜਨਰਲ ਟੌਮ ਕਲਾਰਕ, ਇਕ ਸਾਬਕਾ ਬ੍ਰਾਡਕਾਸਟਰ ਦੇ ਨਾਲ ਨਾਲ ਕੈਨੇਡਾ ਦੇ ਗਲੋਬਲ ਅਫੇਅਰਜ਼ ਡਿਪਟੀ ਮਨਿਸਟਰ (ਜੀਏਸੀ), ਟਰੈਜਰੀ ਬੋਰਡ ਦੇ ਪ੍ਰਤੀਨਿਧੀਆਂ ਅਤੇ ਨਿਊਯਾਰਕ ਦੇ ਰੀਅਲ ਅਸਟੇਟ ਏਜੰਟਾਂ ਦੇ ਇਕ ਪੈਨਲ ਨੂੰ ਵੀ ਬੁਲਾਇਆ ਹੈ।

ਇਸ ਸ਼ਾਹੀ ਖਰਚ ਦੇ ਮਾਮਲੇ ਵਿਚ ਅੱਗੇ ਦੀ ਸਫਾਈ ਦੇ ਲਈ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੂੰ ਬੁਲਾਉਣ ਦੀ ਵੀ ਯੋਜਨਾ ਹੈ, ਜਦੋਂ ਹੋਰ ਗਵਾਹਾਂ ਦੀ ਹਾਜ਼ਰੀ ਦੇ ਬਾਅਦ ਉਨ੍ਹਾਂ ਦੀ ਗਵਾਹੀ ਜ਼ਰੂਰੀ ਸਮਝੀ ਜਾਂਦੀ ਹੈ। ਇਸ ਮੁੱਦੇ ’ਤੇ ਕਮੇਟੀ ਦੀਆਂ ਬੈਠਕਾਂ 19 ਤੋਂ 27 ਅਗਸਤ ਦੇ ਵਿਚਕਾਰ ਹੋਣੀਆਂ ਤੈਅ ਹਨ।

ਇਸ ਗਰਮੀ ਦੀ ਸ਼ੁਰੂਆਤ ਵਿਚ ਖਰੀਦੇ ਗਏ ਤਿੰਨ ਬੈਡਰੂਮ ਵਾਲੇ ਅਪਾਰਟਮੈਂਟ ਦੇ ਕਾਫੀ ਜ਼ਿਆਦਾ ਮਹਿੰਗਾ ਹੋਣ ਦੇ ਬਾਰੇ ਵਿਚ ਕਈ ਪੱਖ ਸਵਾਲ ਉਠਾ ਰਹੇ ਹਨ। ਇਸਦੇ ਬਾਰੇ ਵਿਚ ਜੀਏਸੀ ਨੇ ਕਿਹਾ ਕਿ ਇਹ ਕਾਊਂਸਲ ਜਨਰਲ ਦਾ ਅਧਿਕਾਰਤ ਨਿਵਾਸ ਹੋਵੇਗਾ। ਵਿਭਾਗ ਨੇ ਕਿਹਾ ਹੈ ਕਿ ਉਸ ਨੇ ਲੰਬੇ ਸਮੇਂ ਤੋਂ ਓਨਰਸ਼ਿਪ ਵਾਲੇ ਮੌਜੂਦਾ ਨਿਵਾਸ ਦੇ ਰੈਨੋਵੇਸ਼ਨ ’ਤੇ ਖਰਚ ਕਰਨ ਦੀ ਬਜਾਏ ਇਸ ਨੂੰ ਟਰਾਂਸਫਰ ਕਰਨ ਦਾ ਬਦਲ ਚੁਣਿਆ ਹੈ। ਨਿਊਯਾਰਕ ਪੋਸਟ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੱਸਿਆ ਕਿ ਮੈਨਹਟਨ ਵਿਚ ਵੈਸਟ 57ਵੀਂ ਸਟਰੀਟ ’ਤੇ ਨਵਾਂ ਖਰੀਦਿਆ ਗਿਆ ਨਿਵਾਸ ਇਕ ਮਹਿੰਗੇ ਖੇਤਰ ਵਿਚ ਸਥਿਤ ਹੈ। ਇਹ ਆਮ ਤੌਰ ’ਤੇ ਅਮਰੀਕਾ ਦੇ ਅਮੀਰ ਲੋਕਾਂ ਦਾ ਹੀ ਟਿਕਾਣਾ ਹੈ।

ਇਸ ਮਾਮਲੇ ’ਚ ਵਿਰੋਧੀ ਦਲ ਹੋਇਆ ਇਕਜੁੱਟ
ਇਸ ਮਾਮਲੇ ਨੂੰ ਲੈ ਕੇ ਸੁਣਵਾਈ ਦਾ ਮਤਾ ਕੰਸਰਵੇਟਿਵ ਸੰਸਦ ਮੈਂਬਰ ਕੇਲੀ ਬਲਾਕ ਵਲੋਂ ਅੱਗੇ ਵਧਾਇਆ ਗਿਆ ਹੈ। ਜਿਨ੍ਹਾਂ ਨੇ ਕਿਹਾ ਕਿ ਇਹ ਮੁੱਦਾ ਫੈਡਰਲ ਸਰਕਾਰ ਦੇ ਖਰਚ ਕੰਟਰੋਲ ਦੇ ਦਾਅਵਿਆਂ ਨੂੰ ਹਵਾ ਵਿਚ ਉਡਾਉਂਦਾ ਹੈ। ਹਾਲਾਂਕਿ ਲਿਬਰਲ ਸੰਸਦ ਮੈਂਬਰ ਰੌਨ ਮੈਕਕਿਨਨ ਨੇ ਕਿਹਾ ਕਿ ਇਹ ਇਕ ਅਜਿਹੀ ਪ੍ਰਾਪਰਟੀ ਹੈ, ਜਿਸ ਨੂੰ ਵੇਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸਦੀ ਓਨਰਸ਼ਿਪ ਕੈਨੇਡਾ ਸਰਕਾਰ ਦੇ ਕੋਲ ਹੈ। ਇਸ ਨੂੰ ਕਿਸੇ ਸਮੇਂ ਵੀ ਵੇਚਿਆ ਜਾ ਸਕਦਾ ਹੈ ਅਤੇ ਇਸਦੀ ਪੂਰੀ ਕੀਮਤ ਦੁਬਾਰਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸੰਸਦ ਮੈਂਬਰ ਜੂਲੀ ਬਿਗਨੋਲਾ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

RELATED ARTICLES

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

ਬੰਗਲਾਦੇਸ਼: ਹਸੀਨਾ ਵੱਲੋਂ ਅਸਤੀਫ਼ਾ, ਦੇਸ਼ ਛੱਡ ਕੇ ਨਵੀਂ ਦਿੱਲੀ ਪੁੱਜੀ

ਬੰਗਲਾਦੇਸ਼: ਹਸੀਨਾ ਵੱਲੋਂ ਅਸਤੀਫ਼ਾ, ਦੇਸ਼ ਛੱਡ ਕੇ ਨਵੀਂ ਦਿੱਲੀ ਪੁੱਜੀ -ਫੌਜ ਨੇ ਅੰਤਰਿਮ ਸਰਕਾਰ ਦੀ ਕਮਾਨ ਸੰਭਾਲੀ Dhaka ਢਾਕਾ: ਬੰਗਲਾਦੇਸ਼ ਵਿੱਚ ਰਾਖਵਾਂਕਰਨ ਵਿਰੋਧੀ ਪ੍ਰਦਰਸ਼ਨਾਂ ਅਤੇ ਹਿੰਸਕ...

LEAVE A REPLY

Please enter your comment!
Please enter your name here

- Advertisment -

Most Popular

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

ਅਮਰੂਦਾਂ ਦੇ ਬਾਗਾਂ ਦੇ ਮੁਆਵਜ਼ਾ ਵੰਡ ਘੁਟਾਲੇ ‘ਚ ਸ਼ਾਮਲ ਭਗੌੜਾ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਅਮਰੂਦਾਂ ਦੇ ਬਾਗਾਂ ਦੇ ਮੁਆਵਜ਼ਾ ਵੰਡ ਘੁਟਾਲੇ 'ਚ ਸ਼ਾਮਲ ਭਗੌੜਾ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੋਹਾਲੀ ਦੇ ਬਹੁ-ਕਰੋੜੀ ਅਮਰੂਦਾਂ...

Recent Comments