Saturday, September 21, 2024
Home Canada ਕੈਨੇਡਾ ਦੇ ਕਈ ਖਿਡਾਰੀ ਪੈਰਿਸ ਉਲੰਪਿਕ ’ਚ ਲੈਣਗੇ ਹਿੱਸਾ

ਕੈਨੇਡਾ ਦੇ ਕਈ ਖਿਡਾਰੀ ਪੈਰਿਸ ਉਲੰਪਿਕ ’ਚ ਲੈਣਗੇ ਹਿੱਸਾ

ਕੈਨੇਡਾ ਦੇ ਕਈ ਖਿਡਾਰੀ ਪੈਰਿਸ ਉਲੰਪਿਕ ’ਚ ਲੈਣਗੇ ਹਿੱਸਾ
ਟੋਰਾਂਟੋ: ਸਾਲ 2024 ਦੇ ਸਭ ਤੋਂ ਵੱਡੇ ਖੇਡ ਮੇਲੇ ਪੈਰਿਸ ਉਲੰਪਿਕ ਲਈ ਕੈਨੇਡਾ ਦੇ ਕਈ ਖਿਡਾਰੀਆਂ ਨੂੰੂ ਰਵਾਨਾ ਕਰ ਦਿੱਤਾ ਗਿਆ ਹੈ। ਕੈਨੇਡਾ ਨੂੰ ਇਸ ਵਾਰ ਤੈਰਾਕੀ, ਐਥਲੈਟਿਕਸ ਅਤੇ ਰੈਸਲਿੰਗ ’ਚ ਤਮਗੇ ਜਿੱਤਣ ਦੀ ਉਮੀਦ ਹੈ। ਕੈਨੇਡੀਆਈ ਉਲੰਪੀਅਨਾਂ ਨੂੰ ਜਦੋਂ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੋਂ ਪੈਰਿਸ ਉਲੰਪਿਕ ਖੇਡਾਂ ਲਈ ਰਵਾਨਾ ਕੀਤਾ, ਉਸ ਮੌਕੇ ਇਨ੍ਹਾਂ ਸਾਰੇ ਉਲੰਪੀਅਨਾਂ ਦੀ ਹੌਸਲਾ ਅਫਜਾਈ ਕੀਤੀ ਗਈ।

ਇਸ ਮੌਕੇ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਵੀ ਇਨ੍ਹਾਂ ਅਥਲੀਟਾਂ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ। ਪੈਰਿਸ ਉਲੰਪਿਕ 26 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚਲੇਗਾ। ਕੈਨੇਡਾ ਵਲੋਂ ਕਈ ਪੰਜਾਬੀ ਮੂਲ ਦੇ ਖਿਡਾਰੀ ਵੀ ਉਲੰਪਿਕ ਖੇਡਾਂ ਲਈ ਗਏ ਹਨ, ਜੋ ਹਾਕੀ ਤੋਂ ਲੈ ਕੇ ਰੈਸਲਿੰਗ ਵਿਚ ਆਪਣੀ ਤਾਕਤ ਦਿਖਾਉਣਗੇ। ਇਨ੍ਹਾਂ ਖਿਡਾਰੀਆਂ ਤੋਂ ਵੀ ਤਮਗਿਆਂ ਦੀ ਉਮੀਦ ਕੀਤੀ ਗਈ ਹੈ।
ਪੈਰਿਸ ਗਈ ਕੈਨੇਡਾ ਟੀਮ ਉਲੰਪਿਕ ਅਥਲੀਟਾਂ ਦੀ ਨਵੀਂ ਪੀੜ੍ਹੀ ਨਾਲ ਭਰੀ ਹੋਈ ਹੈ, ਜੋ ਤਮਗੇ ਜਿੱਤਣ ਵਿਚ ਕਾਫੀ ਵਿਸ਼ਵਾਸ ਵੀ ਰੱਖਦੀ ਹੈ। ਇਹ ਖਿਡਾਰੀ ਕਈ ਮਹੀਨਿਆਂ ਤੋਂ ਉਲੰਪਿਕ ਦੀ ਤਿਆਰੀ ਕਰ ਰਹੇ ਹਨ ਅਤੇ ਆਪਣੀ ਖੇਡ ਵਿਚ ਮਾਹਿਰ ਕੋਚਾਂ ਕੋਲੋਂ ਟ੍ਰੇਨਿੰਗ ਵੀ ਲੈ ਰਹੇ ਹਨ। ਕਈ ਕੋਚ ਵੀ ਪੈਰਿਸ ਵਿਚ ਇਨ੍ਹਾਂ ਖਿਡਾਰੀਆਂ ਦੇ ਨਾਲ ਹੀ ਰਹਿਣਗੇ ਤਾਂ ਕਿ ਆਖਰੀ ਮੌਕੇ ਤੱਕ ਇਨ੍ਹਾਂ ਦੀ ਖੇਡ ਵਿਚ ਨਿਖਾਰ ਲਿਆਂਦਾ ਜਾ ਸਕੇ।

ਉਲੰਪੀਅਨ ਸਮਰ ਮੈਕਿਨਟੋਸ ਤੋਂ ਕਾਫੀ ਉਮੀਦ
ਕੈਨੇਡਾ ਨੂੰ ਉਲੰਪੀਅਨ ਸਮਰ ਮੈਕਿਨਟੋਸ ਤੋਂ ਕਾਫੀ ਉਮੀਦ ਹੈ ਅਤੇ ਉਹ ਕਾਫੀ ਚੰਗੇ ਤੈਰਾਕ ਵਜੋਂ ਉਭਰੇ ਹਨ। ਉਹ ਕੈਨੇਡਾ ਦੇ ਉਤਮ ਤੈਰਾਕ ਵੀ ਹੋ ਸਕਦੇ ਹਨ ਅਤੇ ਇਸ ਵਾਰ ਉਹ ਤਮਗਾ ਵੀ ਜਿੱਤ ਕੇ ਲਿਆ ਸਕਦੇ ਹਨ। ਮੈਕਿਨਟੋਸ ਕਾਫੀ ਸਮੇਂ ਤੋਂ ਤਿਆਰੀ ਵੀ ਕਰ ਰਹੇ ਹਨ ਅਤੇ ਕੈਨੇਡਾ ਨੂੰ ਉਸ ’ਤੇ ਕਾਫੀ ਭਰੋਸਾ ਵੀ ਹੈ।

RELATED ARTICLES

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

ਬੰਗਲਾਦੇਸ਼: ਹਸੀਨਾ ਵੱਲੋਂ ਅਸਤੀਫ਼ਾ, ਦੇਸ਼ ਛੱਡ ਕੇ ਨਵੀਂ ਦਿੱਲੀ ਪੁੱਜੀ

ਬੰਗਲਾਦੇਸ਼: ਹਸੀਨਾ ਵੱਲੋਂ ਅਸਤੀਫ਼ਾ, ਦੇਸ਼ ਛੱਡ ਕੇ ਨਵੀਂ ਦਿੱਲੀ ਪੁੱਜੀ -ਫੌਜ ਨੇ ਅੰਤਰਿਮ ਸਰਕਾਰ ਦੀ ਕਮਾਨ ਸੰਭਾਲੀ Dhaka ਢਾਕਾ: ਬੰਗਲਾਦੇਸ਼ ਵਿੱਚ ਰਾਖਵਾਂਕਰਨ ਵਿਰੋਧੀ ਪ੍ਰਦਰਸ਼ਨਾਂ ਅਤੇ ਹਿੰਸਕ...

LEAVE A REPLY

Please enter your comment!
Please enter your name here

- Advertisment -

Most Popular

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

ਅਮਰੂਦਾਂ ਦੇ ਬਾਗਾਂ ਦੇ ਮੁਆਵਜ਼ਾ ਵੰਡ ਘੁਟਾਲੇ ‘ਚ ਸ਼ਾਮਲ ਭਗੌੜਾ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਅਮਰੂਦਾਂ ਦੇ ਬਾਗਾਂ ਦੇ ਮੁਆਵਜ਼ਾ ਵੰਡ ਘੁਟਾਲੇ 'ਚ ਸ਼ਾਮਲ ਭਗੌੜਾ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੋਹਾਲੀ ਦੇ ਬਹੁ-ਕਰੋੜੀ ਅਮਰੂਦਾਂ...

Recent Comments