Sunday, November 10, 2024
Home Business ਕੇਂਦਰੀ ਬਜਟ: ਨਵੀਂ ਟੈਕਸ ਪ੍ਰਣਾਲੀ ਵਿਚ 7.75 ਲੱਖ ਦੀ ਆਮਦਨ ’ਤੇ ਟੈਕਸ...

ਕੇਂਦਰੀ ਬਜਟ: ਨਵੀਂ ਟੈਕਸ ਪ੍ਰਣਾਲੀ ਵਿਚ 7.75 ਲੱਖ ਦੀ ਆਮਦਨ ’ਤੇ ਟੈਕਸ ਮੁਆਫ, Video

ਕੇਂਦਰੀ ਬਜਟ: ਨਵੀਂ ਟੈਕਸ ਪ੍ਰਣਾਲੀ ਵਿਚ 7.75 ਲੱਖ ਦੀ ਆਮਦਨ ’ਤੇ ਟੈਕਸ ਮੁਆਫ

ਨਵੀਂ ਦਿੱਲੀ: ਨਵੀਂ ਸਰਕਾਰ ਬਣਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿਚ ਅੱਜ ਬਜਟ ਪੇਸ਼ ਕੀਤਾ। ਬਜਟ ਵਿਚ ਮੁਲਾਜ਼ਮ ਵਰਗ ਨੂੰ ਰਾਹਤ ਮਿਲੀ ਹੈ। ਨਵੀਂ ਟੈਕਸ ਪ੍ਰਣਾਲੀ ਅਪਨਾਉਣ ਵਾਲਿਆਂ ਦੀ 7.75 ਲੱਖ ਤਕ ਦੀ ਆਮਦਨੀ ਟੈਕਸ ਫਰੀ ਹੋ ਗਈ ਹੈ। ਇਸ ਨਾਲ ਉਨ੍ਹਾਂ ਨੂੰ ਸਾਢੇ ਸਤਾਰਾਂ ਹਜਾਰ ਰੁਪਏ ਦਾ ਫਾਇਦਾ ਮਿਲੇਗਾ।

ਨਵੀਂ ਟੈਕਸ ਪ੍ਰਣਾਲੀ ਵਿਚ ਨਿੱਜੀ ਆਮਦਨ ਟੈਕਸ ਦਰਾਂ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਇਨਕਮ ਟੈਕਸ ਐਕਟ 1961 ਦੀ ਵਿਆਪਕ ਸਮੀਖਿਆ ਕੀਤੀ ਜਾਵੇਗੀ, ਜਿਸ ਨਾਲ ਟੈਕਸ ਸਬੰਧੀ ਵਿਵਾਦ ਅਤੇ ਮੁਕੱਦਮੇਬਾਜ਼ੀ ਘੱਟ ਹੋਵੇਗੀ। ਇਸ ਨੂੰ 6 ਮਹੀਨਿਆਂ ਵਿਚ ਪੂਰਾ ਕਰਨ ਦੀ ਤਜਵੀਜ਼ ਹੈ। ਵਿੱਤ ਮੰਤਰੀ ਨੇ ਕਿਹਾ ਕਿ 0-3 ਲੱਖ ਆਮਦਨ ’ਤੇ ਕੋਈ ਟੈਕਸ ਨਹੀਂ, 3-7 ਲੱਖ ਆਮਦਨ ’ਤੇ 5 ਫ਼ੀਸਦੀ ਟੈਕਸ, 7-10 ਲੱਖ ਆਮਦਨ ’ਤੇ 10 ਫ਼ੀਸਦੀ ਟੈਕਸ, 10-12 ਲੱਖ ਆਮਦਨ ’ਤੇ 15 ਫ਼ੀਸਦੀ ਟੈਕਸ, 12-15 ਲੱਖ ਆਮਦਨ ’ਤੇ 20 ਫ਼ੀਸਦੀ ਟੈਕਸ ਲਗਾਇਆ ਜਾਵੇਗਾ।ਇਹ ਵਿੱਤ ਮੰਤਰੀ ਦਾ ਲਗਾਤਾਰ ਸੱਤਵਾਂ ਬਜਟ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਦਾ ਧਿਆਨ ਗਰੀਬਾਂ, ਔਰਤਾਂ, ਨੌਜਵਾਨਾਂ ਤੇ ਕਿਸਾਨਾਂ ’ਤੇ ਰਹੇਗਾ ਤੇ ਸਰਕਾਰ ਨੌਕਰੀਆਂ ਦੇ ਮੌਕੇ ਵਧਾਏਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪਹਿਲੀ ਨੌਕਰੀ ਮਿਲਣ ’ਤੇ 15 ਹਜ਼ਾਰ ਰੁਪਏ ਸਿੱਧੇ ਈਪੀਐਫਓ ਖਾਤੇ ਵਿਚ ਮਿਲਣਗੇ। ਪਹਿਲੀ ਨੌਕਰੀ ਵਾਲੇ ਜਿਨ੍ਹਾਂ ਨੌਜਵਾਨਾਂ ਦੀ ਤਨਖਾਹ ਇਕ ਲੱਖ ਤੋਂ ਘੱਟ ਹੈ, ਉਨ੍ਹਾਂ ਨੂੰ ਈਪੀਐਫਓ ਵਿਚ ਪਹਿਲੀ ਵਾਰ ਰਜਿਸਟਰ ਕਰਨ ਲਈ 15 ਹਜ਼ਾਰ ਰੁਪਏ ਦੀ ਮਦਦ ਤਿੰਨ ਕਿਸ਼ਤਾਂ ਵਿਚ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਸਭ ਤੋਂ ਪਹਿਲਾਂ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਬਾਅਦ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਸੰਸਦ ਭਵਨ ਪੁੱਜੇ। ਸੰਸਦ ਭਵਨ ਵਿਚ ਕੈਬਨਿਟ ਨੇ ਬਜਟ ਨੂੰ ਮਨਜ਼ੂਰੀ ਦਿੱਤੀ।

ਸਸਤਾ ਹੋਵੇਗਾ ਸੋਨਾ ਅਤੇ ਚਾਂਦੀ, ਕਸਟਮ ਡਿਊਟੀ ਘਟਾਈ
ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਮੋਬਾਈਲ ਫ਼ੋਨ ਸਸਤੇ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੈਂਸਰ ਦੀ ਦਵਾਈ ਵੀ ਸਸਤੀ ਕਰ ਦਿੱਤੀ ਗਈ ਹੈ। ਲਿਥੀਅਮ ਆਇਨ ਬੈਟਰੀਆਂ ਨੂੰ ਸਸਤਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਇਲੈਕਟ੍ਰਿਕ ਵਾਹਨ ਵੀ ਸਸਤੇ ਹੋ ਸਕਦੇ ਹਨ। ਨਾਲ ਹੀ ਇਮਪੋਰਟੇਡ ਜਵੈਲਰੀ ਵੀ ਸਸਤੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।

ਸੋਲਰ ਐਨਰਜੀ – ਸੋਲਰ ਸੈੱਲ ਬਣਾਉਣ ਲਈ ਵਰਤੇ ਜਾਣ ਵਾਲੇ ਸਮਾਨ ‘ਤੇ ਕਸਟਮ ਡਿਊਟੀ ਵਿੱਚ ਰਾਹਤ ਜਾਰੀ ਰਹੇਗੀ।
ਲੈਦਰ -ਟੈਕਸਟਾਈਲ-ਐਕਸਪੋਰਟ ਵਧਾਉਣ ਲਈ ਕਸਟਮ ਡਿਊਟੀ ਘਟਾਈ ਜਾਵੇਗੀ।
ਸੋਨਾ ਅਤੇ ਚਾਂਦੀ – ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ।
ਇਲੈਕਟ੍ਰਾਨਿਕਸ – ਕਸਟਮ ਡਿਊਟੀ ਆਕਸੀਜਨ ਫਰੀ ਤਾਂਬੇ ‘ਤੇ ਘਟਾਈ ਜਾਵੇਗੀ।
ਪੈਟਰੋਕੈਮੀਕਲ – ਅਮੋਨੀਅਮ ਨਾਈਟ੍ਰੇਟ ‘ਤੇ ਕਸਟਮ ਡਿਊਟੀ ਵਧੇਗੀ।
ਪੀਵੀਸੀ-ਇੰਪੋਰਟ ਘਟਾਉਣ ਲਈ 10 ਤੋਂ 25 ਪ੍ਰਤੀਸ਼ਤ ਤੱਕ ਵਧਾਇਆ ਗਿਆ ਹੈ।

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਅਮਰੂਦਾਂ ਦੇ ਬਾਗਾਂ ਦੇ ਮੁਆਵਜ਼ਾ ਵੰਡ ਘੁਟਾਲੇ ‘ਚ ਸ਼ਾਮਲ ਭਗੌੜਾ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਅਮਰੂਦਾਂ ਦੇ ਬਾਗਾਂ ਦੇ ਮੁਆਵਜ਼ਾ ਵੰਡ ਘੁਟਾਲੇ 'ਚ ਸ਼ਾਮਲ ਭਗੌੜਾ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੋਹਾਲੀ ਦੇ ਬਹੁ-ਕਰੋੜੀ ਅਮਰੂਦਾਂ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments