Wednesday, October 9, 2024
Home Canada Canada: ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਨੇ ਪੀ ਆਰ ਬਹਾਲੀ...

Canada: ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਨੇ ਪੀ ਆਰ ਬਹਾਲੀ ਦੀ ਅਰਜ਼ੀ ਲਾਈ

Canada: ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਨੇ ਪੀ ਆਰ ਬਹਾਲੀ ਦੀ ਅਰਜ਼ੀ ਲਾਈ

Toronto: ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਦਾ ਕਾਰਨ ਬਣੇ ਟਰੱਕ ਡਰਾਈਵਰ ਜਸਕੀਰਤ ਸਿੱਧੂ ਨੇ ਆਪਣਾ ਪਰਮਾਨੈਂਟ ਰੈਜ਼ੀਡੈਂਟ ਦਾ ਦਰਜਾ ਵਾਪਸ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਹੈ। ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਬੋਰਡ ਨੇ ਮਈ ਵਿੱਚ ਜਸਕੀਰਤ ਸਿੰਘ ਸਿੱਧੂ ਲਈ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਸਨ ਅਤੇ ਉਸ ਦਾ ਪਰਮਾਨੈਂਟ ਰੈਜ਼ੀਡੈਂਟ ਦਾ ਦਰਜਾ ਰੱਦ ਕਰ ਦਿੱਤਾ ਗਿਆ ਸੀ।

ਜਸਕੀਰਤ 2014 ਵਿੱਚ ਭਾਰਤ ਤੋਂ ਕੈਨੇਡਾ ਆਇਆ ਸੀ। ਹੰਬੋਲਟ ਬ੍ਰੌਂਕੋਸ ਬੱਸ ਹਾਦਸਾ 2018 ਵਿਚ ਸਸਕੈਚਵਨ ਦੇ ਪੇਂਡੂ ਇਲਾਕੇ ਟਿਸਡੇਲ ਵਿਚ ਹੋਇਆ ਸੀ। ਜਸਕੀਰਤ ਟਰੱਕ ਚਲਾ ਰਿਹਾ ਸੀ ਅਤੇ ਇੰਟਰਸੈਕਸ਼ਨ ‘ਤੇ ਬਣੇ ਇੱਕ ਸਟੌਪ ਸਾਈਨ ‘ਤੇ ਨਹੀਂ ਰੁਕਿਆ ਤੇ ਸਿੱਧਾ ਇੱਕ ਬੱਸ ਨਾਲ ਟਕਰਾ ਗਿਆ। ਇਹ ਬੱਸ ਹੰਬੋਲਟ ਬ੍ਰੌਂਕੋਸ ਦੀ ਜੂਨੀਅਰ ਹਾਕੀ ਟੀਮ ਨੂੰ ਲਿਜਾ ਰਹੀ ਸੀ। ਇਸ ਹਾਦਸੇ ਵਿੱਚ 16 ਲੋਕ ਮਾਰੇ ਗਏ ਸਨ ਅਤੇ 13 ਹੋਰ ਜ਼ਖਮੀ ਹੋਏ ਸਨ।

ਜਸਕੀਰਤ ਨੇ ਖ਼ਤਰਨਾਕ ਡਰਾਈਵਿੰਗ ਦੇ ਦੋਸ਼ਾਂ ਵਿਚ ਇਕਬਾਲ-ਏ-ਜੁਰਮ ਕੀਤਾ ਸੀ ਅਤੇ ਉਸਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਪਿਛਲੇ ਸਾਲ ਪੂਰੀ ਪੈਰੋਲ ਦਿੱਤੀ ਗਈ ਸੀ। ਕੁਝ ਖ਼ਾਸ ਸ਼ਰਤਾਂ ‘ਤੇ ਜੇਲ੍ਹ ਚੋਂ ਅਸਥਾਈ ਰਿਹਾਈ ਨੂੰ ਪੈਰੋਲ ਕਿਹਾ ਜਾਂਦਾ ਹੈ।

ਜਸਕੀਰਤ ਦੇ ਵਕੀਲ ਮਾਈਕਲ ਗ੍ਰੀਨ ਦਾ ਕਹਿਣਾ ਹੈ ਕਿ ਉਸਦੇ ਮੁਵੱਕਿਲ ਨੇ ਮਾਨਵੀ ਆਧਾਰ ‘ਤੇ ਪਰਮਾਨੈਂਟ ਰੈਜ਼ੀਡੈਂਟ ਦਾ ਦਰਜਾ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਹੈ। ਗ੍ਰੀਨ ਨੇ ਕਿਹਾ, ਅਜ਼ਮਾਇਸ਼ ਇਹ ਹੈ ਕਿ ਇੱਕ ਵਾਜਬ ਇਨਸਾਨ ਇਸ ਵਿਅਕਤੀ ਦੀ ਬਦਕਿਸਮਤੀ ਦੂਰ ਕਰਨ ਲਈ ਕੀ ਚਾਹੇਗਾ।

ਹੁਣ, ਇਹ ਉਸਦੀ ਗਲਤੀ ਦੇ ਨਤੀਜਿਆਂ ਦੀ ਭਿਆਨਕ ਪ੍ਰਕਿਰਤੀ ਦੇ ਵਿਰੁੱਧ ਹੈ। ਮਾਨਵੀ ਆਧਾਰਾਂ ਦੇ ਲਿਹਾਜ਼ ਨਾਲ ਉਸ ਕੋਲ ਬਾਕੀ ਸਭ ਕੁਝ ਹੈ। ਗ੍ਰੀਨ ਨੇ ਕਿਹਾ ਕਿ ਉਸਨੂੰ ਸੰਭਾਵਨਾ ਲੱਗਦੀ ਹੈ ਕਿ ਉਹ ਇਸ ਅਰਜ਼ੀ ‘ਤੇ ਕਈ ਮਹੀਨਿਆਂ ਤੱਕ ਕੁਝ ਨਹੀਂ ਸੁਣੇਗਾ ਅਤੇ ਅਰਜ਼ੀ ਪ੍ਰੋਸੈਸ ਹੋਣ ਵਿਚ ਸੰਭਾਵਤ ਤੌਰ ‘ਤੇ ਦੋ ਸਾਲ ਲੱਗ ਜਾਣਗੇ।

ਗ੍ਰੀਨ ਨੇ ਕਿਹਾ, ਉਹ ਦੇਖਦੇ ਹਨ ਕਿ ਉਹ ਕੈਨੇਡਾ ਵਿੱਚ ਕਿੰਨੀ ਚੰਗੀ ਤਰ੍ਹਾਂ ਵੱਸਿਆ ਹੈ, ਉਸਦੇ ਕਿਸ ਤਰ੍ਹਾਂ ਦੇ ਪਰਿਵਾਰਕ ਸਬੰਧ ਅਤੇ ਭਾਈਚਾਰਕ ਸਬੰਧ ਹਨ। ਉਹ ਬੱਚੇ ਦੇ ਸਰਵੋਤਮ ਹਿੱਤਾਂ ਨੂੰ ਦੇਖਦੇ ਹਨ।

ਜਸਕੀਰਤ ਅਤੇ ਉਸਦੀ ਪਤਨੀ ਨੂੰ ਇੱਕ ਸਾਲ ਦਾ ਬੱਚਾ ਹੈ ਜੋ ਕਿ ਦਿਲ ਅਤੇ ਫੇਫੜਿਆਂ ਦੀਆਂ ਗੰਭੀਰ ਸਮੱਸਿਆਵਾਂ ਨਾਲ ਪੀੜਤ ਹੈ।

ਇਸ ਮਾਮਲੇ ਵਿੱਚ, ਇਹ ਅਸਲ ਵਿੱਚ ਫਰਕ ਪਾਏਗਾ। ਉਸ ਬੱਚੇ ਲਈ ਆਪਣੀ ਸਿਹਤ ਦੀ ਸਥਿਤੀ ਦੇ ਨਾਲ ਭਾਰਤ ਵਿੱਚ ਰਹਿਣਾ ਬਹੁਤ ਮੁਸ਼ਕਲ ਹੋਵੇਗਾ। ਇਸ ਲਈ ਬੱਚੇ ਦੇ ਸਰਵੋਤਮ ਹਿੱਤ ਉਸ ਲਈ ਵੱਡਾ ਮੁੱਦਾ ਹੈ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਕਈ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਹ ਜਸਕੀਰਤ ਨੂੰ ਡਿਪੋਰਟ ਕਰਨਾ ਚਾਹੁੰਦੇ ਹਨ। ਪਰ ਕਈਆਂ ਨੇ ਉਸ ਨੂੰ ਰਹਿਣ ਦੀ ਇਜਾਜ਼ਤ ਦੇਣ ਲਈ ਵੀ ਕਿਹਾ ਹੈ।

ਕੈਲਗਰੀ ਵਿੱਚ ਰਿਕਨਸੀਲੀਏਸ਼ਨ ਐਕਸ਼ਨ ਗਰੁੱਪ ਨੇ ਜਸਕੀਰਤ ਨੂੰ ਆਪਣਾ ਸਮਰਥਨ ਦਿੱਤਾ ਹੈ। ਸੰਸਥਾ ਨੇ ਇੱਕ ਬਿਆਨ ਵਿਚ ਕਿਹਾ, ਰੀਕਨਸਿਲੀਏਸ਼ਨ ਐਕਸ਼ਨ ਗਰੁੱਪ ਉਸ ਦੀ ਡਿਪੋਪਰਟੇਸ਼ਨ ਦੇ ਵਿਰੁੱਧ ਖੜ੍ਹਾ ਹੈ ਜੋ ਕਿ ਨਸਲੀ ਪੱਖਪਾਤ ‘ਤੇ ਅਧਾਰਤ ਹੈ। ਸਿੱਧੂ ਦੀ ਇੱਕ ਕੈਨੇਡੀਅਨ ਪਤਨੀ ਅਤੇ ਕੈਨੇਡੀਅਨ ਜਨਮੇ ਬੱਚੇ ਦੀ ਸਿਹਤ ਸੰਬੰਧੀ ਸਮੱਸਿਆਵਾਂ ਹਨ ਅਤੇ ਉਸ ਨੂੰ ਡਿਪੋਰਟ ਕਰਨ ਨਾਲ ਉਨ੍ਹਾਂ ਨੂੰ ਨੁਕਸਾਨ ਹੋਵੇਗਾ।

ਕੈਲਗਰੀ ਦੇ ਐਮਪੀ ਜੌਰਜ ਚਾਹਲ ਵੀ ਫ਼ੈਡਰਲ ਸਿਆਸਤਦਾਨਾਂ ਨੂੰ ਇਹ ਕਹਿੰਦੇ ਹੋਏ ਡਿਪੋਰਟੇਸ਼ਨ ਰੋਕਣ ਲਈ ਆਖ ਚੁੱਕੇ ਹਨ ਕਿ ਜਸਕੀਰਤ ਨੇ ਉਸ ਦੁਖਦਾਈ ਹਾਦਸੇ ਲਈ ਆਪਣੀ ਸਜ਼ਾ ਭੁਗਤ ਲਈ ਹੈ। ਸਾਬਕਾ ਕੰਜ਼ਰਵੇਟਿਵ ਲੀਡਰ ਐਰਿਨ ਓ’ਟੂਲ ਨੇ ਵੀ ਦਸੰਬਰ ਵਿਚ ਟਵੀਟ ਕੀਤਾ ਸੀ ਕਿ ਜਸਕੀਰਤ ਸਿੱਧੂ ਦਾ ਦੇਸ਼ ਨਿਕਾਲਾ ਹਾਦਸੇ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਪੀੜ ਨਹੀਂ ਘਟਾਏਗਾ ਅਤੇ ਉਸਨੂੰ ਤਰਸ ਦੇ ਅਧਾਰ ‘ਤੇ ਪੀ ਆਰ ਦਿੱਤੀ ਜਾਣੀ ਚਾਹੀਦੀ ਹੈ।

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments